ਹਰਫ਼ ਸਚ ਦੇ ਨਜ਼ਮ ਦੇ ਵਿਚ ਕੀ ਲਿਖਣੇ
ਸਾਮਣੇ ਇਸ ਝੂਠ ਦੇ ਇਹ ਨੀ ਟਿਕਣੇ
ਜਿਸਮ ਦੇ ਰੰਗ ਭਰ ਇਨਾਂ ਤਸਵੀਰਾਂ ਵਿਚ
ਰੰਗ ਰੂਹਾਂ ਦੇ ਨੀ ਇਸ ਮੰਡੀ ਵਿਕਣੇ
ਹੋਰ ਕੁਝ ਹੈ ਤਾਂ ਦਿਖਾ ਇਸ ਜ਼ਮਾਨੇ ਨੂੰ
ਇਸ਼ਕ ਦੇ ਨਹੀਂ ਵਲਵਲੇ ਇਸ ਨੂੰ ਦਿਖਣੇ
ਕੱਲ ਹੋਵਾਗਾਂ ਮੈ ਵੀ ਇਸ ਟੀਸੀ ਤੇ
ਨੇਰੇ ਦੇ ਦੋ ਚਾਰ ਬਸ ਵਲ ਨੇ ਸਿਖਣੇ
ਹਰਫ਼ ਸੱਚੇ ਨਜ਼ਮ ਦੇ ਵਿਚ ਕੀ ਲਿਖਣੇ
ਸਾਮਣੇ ਇਸ ਝੂਠ ਦੇ ਇਹ ਨੀ ਟਿਕਣੇ
ਜਿਸਮ ਦੇ ਰੰਗ ਭਰ ਇਨਾਂ ਤਸਵੀਰਾਂ ਵਿਚ
ਰੰਗ ਰੂਹਾਂ ਦੇ ਨੀ ਇਸ ਮੰਡੀ ਵਿਕਣੇ
ਹੋਰ ਕੁਝ ਹੈ ਤਾਂ ਦਿਖਾ ਇਸ ਦੁਨੀਆਂ ਨੂੰ
ਇਸ਼ਕ ਦੇ ਨਹੀਂ ਵਲਵਲੇ ਇਸ ਨੂੰ ਦਿਖਣੇ
ਕੱਲ ਹੋਵਾਗਾਂ ਮੈ ਵੀ ਇਸ ਟੀਸੀ ਤੇ
ਨੇਰੇ ਦੇ ਦੋ ਚਾਰ ਬਸ ਵਲ ਨੇ ਸਿਖਣੇ...
-A