ਤੇਰੇ ਤੋਂ ਪਹਿਲਾਂ ਮੇਰੇ ਹਰਫਾਂ 'ਚ ਪੀੜ ਵੀ ਸੀ
ਰੱਬ ਨਾਲ ਗਿਲਾ ਵੀ ਸੀ
ਜ਼ਿੰਦਗੀ ਚ ਉਦਾਸੀ ਵੀ ਸੀ
ਖਿੰਡੇ ਖਵਾਬ ਵੀ ਸੀ
ਤੇ ਜਿਸਮਾਨੀ ਲਾਸ਼ ਦਾ ਬੋਝ ਵੀ ਸੀ
ਜਦ ਦਾ ਤੂੰ ਮਿਲਿਆ ਹੈ ਤਾਂ ਲਗਦਾ ਹੈ ਕਿ
ਮੇਰੇ ਲਫਜ਼ ਵੀ ਤੇਰੇ ਨੇ
ਮੇਰੀਆਂ ਕਵਿਤਾਵਾਂ ਵੀ ਤੇਰੀਆਂ ਨੇ
ਮੇਰੀਆਂ ਦੁਆਵਾਂ ਵੀ ਤੇਰੀਆਂ ਨੇ
ਮੇਰੇ ਬੋਲ ਵੀ ਤੇਰੇ ਨੇ
ਤੇ ਮੇਰੀਆਂ ਖਾਮੋਸ਼ੀਆਂ ਵੀ ਤੇਰੀਆਂ ਨੇ
ਲੋਕ ਮੇਰੀ ਜਾਂ ਮੇਰੀ ਲਿਖਾਵਟ ਦੀ
ਸਰਾਹਨਾ ਬੇਸ਼ਕ ਨਾ ਕਰਨ
ਪਰ ਮੇਰੇ ਲਿਖੇ ਅਖਰ ਬਸ
ਹੁਣ ਤੈਨੂ ਹੀ ਸਮਰਪਿਤ ਨੇ
ਤੈਨੂ ਪਤਾ ਕਿ
ਅਜਕਲ ਮੇਰੇ ਲਫਜਾਂ ਨੂੰ ਲਗਦਾ ਹੈ ਕਿ
ਮੇਰੇ ਦੁਖ ਮੁੱਕ ਗਏ ਨੇ
ਇਸ ਲਈ ਹੀ ਓਹ ਹੁਣ ਮੇਰੇ
ਦੁਖਾਂ ਦੇ ਹਾਣੀ ਨਹੀ ਬਣਦੇ
ਮੇਰੀਆਂ ਲਿਖਤਾਂ ਬਸ ਹੁਣ
ਤੇਰੀਆਂ ਉਮੀਦਾਂ ਤੇ ਤੇਰੇ ਸੁਪਨਿਆਂ
ਦਾ ਹੀ ਸ਼ੀਸ਼ਾ ਨੇ
ਕਿਉਂਕਿ ਹੁਣ ਮੈਂ ਤੇਰੇ ਵਿਚ ਹੀ ਸਮਾ ਕੇ
ਤੇਰੇ ਤੋਂ ਹੀ ਦਮ ਲੈ ਕੇ
ਤੈਨੂੰ ਰਾਹ ਵਿਖਾਵਾਂਗੀ
ਤੇ ਤੇਰੇ ਹਰ ਸੁਪਨੇ ਨੂੰ ਸਚ ਬਣਾਵਾਂਗੀ
- ਨਵੀ
ਤੇਰੇ ਤੋਂ ਪਹਿਲਾਂ ਮੇਰੇ ਹਰਫਾਂ 'ਚ ਪੀੜ ਵੀ ਸੀ
ਰੱਬ ਨਾਲ ਗਿਲਾ ਵੀ ਸੀ
ਜ਼ਿੰਦਗੀ ਚ ਉਦਾਸੀ ਵੀ ਸੀ
ਖਿੰਡੇ ਖਵਾਬ ਵੀ ਸੀ
ਤੇ ਜਿਸਮਾਨੀ ਲਾਸ਼ ਦਾ ਬੋਝ ਵੀ ਸੀ
ਜਦ ਦਾ ਤੂੰ ਮਿਲਿਆ ਹੈ ਤਾਂ ਲਗਦਾ ਹੈ ਕਿ
ਮੇਰੇ ਲਫਜ਼ ਵੀ ਤੇਰੇ ਨੇ
ਮੇਰੀਆਂ ਕਵਿਤਾਵਾਂ ਵੀ ਤੇਰੀਆਂ ਨੇ
ਮੇਰੀਆਂ ਦੁਆਵਾਂ ਵੀ ਤੇਰੀਆਂ ਨੇ
ਮੇਰੇ ਬੋਲ ਵੀ ਤੇਰੇ ਨੇ
ਤੇ ਮੇਰੀਆਂ ਖਾਮੋਸ਼ੀਆਂ ਵੀ ਤੇਰੀਆਂ ਨੇ
ਲੋਕ ਮੇਰੀ ਜਾਂ ਮੇਰੀ ਲਿਖਾਵਟ ਦੀ
ਸਰਾਹਨਾ ਬੇਸ਼ਕ ਨਾ ਕਰਨ
ਪਰ ਮੇਰੇ ਲਿਖੇ ਅਖਰ ਬਸ
ਹੁਣ ਤੈਨੂ ਹੀ ਸਮਰਪਿਤ ਨੇ
ਤੈਨੂ ਪਤਾ ਕਿ
ਅਜਕਲ ਮੇਰੇ ਲਫਜਾਂ ਨੂੰ ਲਗਦਾ ਹੈ ਕਿ
ਮੇਰੇ ਦੁਖ ਮੁੱਕ ਗਏ ਨੇ
ਇਸ ਲਈ ਹੀ ਓਹ ਹੁਣ ਮੇਰੇ
ਦੁਖਾਂ ਦੇ ਹਾਣੀ ਨਹੀ ਬਣਦੇ
ਮੇਰੀਆਂ ਲਿਖਤਾਂ ਬਸ ਹੁਣ
ਤੇਰੀਆਂ ਉਮੀਦਾਂ ਤੇ ਤੇਰੇ ਸੁਪਨਿਆਂ
ਦਾ ਹੀ ਸ਼ੀਸ਼ਾ ਨੇ
ਕਿਉਂਕਿ ਹੁਣ ਮੈਂ ਤੇਰੇ ਵਿਚ ਹੀ ਸਮਾ ਕੇ
ਤੇਰੇ ਤੋਂ ਹੀ ਦਮ ਲੈ ਕੇ
ਤੈਨੂੰ ਰਾਹ ਵਿਖਾਵਾਂਗੀ
ਤੇ ਤੇਰੇ ਹਰ ਸੁਪਨੇ ਨੂੰ ਸਚ ਬਣਾਵਾਂਗੀ
- ਨਵੀ