ਤਸੱਵੁਰ ਹਕੀਕਤ ਹੀ ਹੋ ਜਾਏਇਹ ਜ਼ਰੂਰੀ ਤਾਂ ਨਹੀਂ ਹੁੰਦਾ?ਤੂੰ ਮੇਰੀ ਹੋਣ ਬਾਰੇ ਹਰਗਿਜ਼ ਨਾ ਸੋਚੀਂਮੈਂ ਤਾਂ ਕਦੋਂ ਦਾ ਬੋਲ ਵਿਹੂਣਾਪੌਣਾਂ ਦੇ ਵਿਚ ਗੁੰਮ ਗੁਆਚ ਗਿਆਂਜਮ੍ਹਾਂ ਮਨਫ਼ੀ ਵਿਚ ਉੱਲਝੀ ਮੇਰੀ ਰਕਮਸੁਲਝਾਉਣ ਬਾਰੇ ਵੀ ਨਾ ਸੋਚੀਂਮੈਂ ਤਾਂ ਹੁਣ ਇਬਾਰਾਤ ਵੀ ਨਹੀਂ ਰਿਹਾ-ਉਦਾਸੀਆਂ ਦੇ ਸ਼ਿਲਾਲੇਖ ਦਾ ਹਰਫ਼ ਹਰਫ਼ਪੜ੍ਹਨ ਬਾਰੇ ਵੀ ਨਾ ਸੋਚੀਂਨਹੀਂ ਤਾਂ ਅਰਥਾਂ ਦੇ ਸਮੁੰਦਰ ਵਿਚਡੁੱਬ ਖੱਪ ਜਾਏਂਗੀਤੂੰ ਬੁੱਲਬੁੱਲ ਵਾਂਗ ਚਹਿਕਦੀ ਰਹਿਤੇ ਕਬੂਤਰੀ ਵਾਂਗ ਗੁਟਕਦੀ !ਮੇਰੇ ਹੋਠਾਂ 'ਤੇ ਫੁੱਲ ਉੱਗਾਉਣ ਬਾਰੇ ਵੀ ਨਾ ਸੋਚੀਂਉਨ੍ਹਾਂ 'ਤੇ ਤਾਂ ਉੱਗ ਆਈਆਂ ਨੇ ਥੋਰ੍ਹਾਂ ਹੁਣ-ਮੇਰੇ ਘਰ ਦੇ ਵਿਹੜੇ ਗੁਲਾਬ ਬਣਖਿੜ੍ਹਨ ਬਾਰੇ ਹਰਗਿਜ਼ ਨਾ ਸੋਚੀਂਮੈਂ ਤਾਂ ਪਲਾਸਟਿਕ ਦੇ ਮਹਿਕ ਵਿਹੂਣੇ ਫੁੱਲਾਂ ਦਾਸੰਗ ਮਾਣਨ ਦਾ ਆਦੀ ਹੋ ਗਿਆਂ-ਮੇਰੀਆਂ ਅੱਖੀਆਂ ਵਿਚ ਵੱਗਦੇ ਪਾਣੀ ਬਾਰੇ ਵੀ ਕਦੇ ਨਾ ਸੋਚੀਂਮੈਨੂੰ ਇਹਨਾਂ ਵਿਚ ਤਰਨਾ ਤੇ ਗ਼ਰਕ ਹੋਣਾਹੁਣ ਬੜ੍ਹਾ ਚੰਗਾ ਲੱਗਦੈ-ਹਰ ਹੱਥ ਦੀਆਂ ਰੇਖਾਵਾਂ ਵਿਚਤਲੀ 'ਤੇ ਮਹਿੰਦੀ ਦਾ ਰੰਗਬਾਹਾਂ ਵਿਚ ਖਣਕਦਾ ਚੂੜ੍ਹਾਤੇ ਪੈਰੀਂ ਪੰਜੇਬਾਂ ਦੀ ਛਣਕਾਰ,ਮੱਥੇ 'ਤੇ ਚਮਕਦਾ ਟਿੱਕਾਜ਼ਰੂਰੀ ਤਾਂ ਨਹੀਂ ਹੁੰਦਾ ?......ਤੂੰ ਮੇਰੀ ਹੋਣ ਬਾਰੇ,ਹੁਣ ਕਦੇ ਵੀ ਨਾ ਸੋਚੀਂ ।..
khoob hai ...!!
Very nycc......tfs.......