|
 |
 |
 |
|
|
Home > Communities > Punjabi Poetry > Forum > messages |
|
|
|
|
|
ਹਸਦੇ ਵਸਦੇ ਮੇਰੇ ਪੰਜਾਬ ਦੀ |
ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ, ਹਾਸਿਆਂ ਅਤੇ ਖੇੜੇਆਂ ਦਾ, ਨਵਾਂ ਫਿਰ ਆਗਾਜ਼ ਹੋਵੇ, ਹੋਣ ਗੀਤ ਤੇ ਸੁਰ ਪਿਆਰ ਵਾਲੇ, ਸਾਂਝਾਂ ਦਾ ਵਜਦਾ ਸਾਜ਼ ਹੋਵੇ, ਦੇਣ ਸਾਥ ਸਭ ਰਲ ਮਿਲ, ਅਰਦਾਸ, ਪੂਜਾ ਯਾ ਨਮਾਜ਼ ਹੋਵੇ, ਗੁਰਬਾਣੀ, ਮੰਤਰਾ ਤੇ ਕਲ਼ਮਾ ਦੀ, ਇਕੋ ਜਿਹੀ ਸੁਣਦੀ ਆਵਾਜ਼ ਹੋਵੇ, ਮਨਾਉਣ ਤਿਉਹਾਰ ਚਾਹੇ ਆਪੋ ਆਪਣੇ, ਦੁਖਾਂ ਦਾ ਹਰ ਕੋਈ ਹਮਰਾਜ਼ ਹੋਵੇ, ਲਗੇ ਨਜ਼ਰ ਖੋਫ਼ ਦੇ ਦੋਰ ਨੂੰ, ਸਿਰ ਖੁਸ਼ੀਆਂ ਦਾ ਤਾਜ਼ ਹੋਵੇ, ਫਿਰ ਕਿੱਸੇ ਹੋਣ ਆਸ਼ਿਕਾਂ ਦੇ, ਦਿਲਾਂ ਤੇ ਇਸ਼ਕ ਦਾ ਰਾਜ ਹੋਵੇ, ਮੁਕ ਜਾਣ ਫ਼ਾਸਲੇ ਪੰਜ਼ ਆਬਾਂ ਵਾਲੇ, ਮਿਲਣ ਆਬ ਫਿਰ ਤੋਂ 'ਪੰਜਆਬ ' ਹੋਵੇ, ਵਾਂਗਰਾ ਕਿਸੇ ਖਿੜੇ ਗੁਲਾਬ ਤਾਈਂ, ਮੇਰੇ ਪੰਜਾਬ ਦਾ ਹੁਸਨ ਲਾਜਵਾਬ ਹੋਵੇ, ਕਰੀ ਪੂਰੀ ਮੇਰੀ ਖਵਾਹਿਸ਼ ਰੱਬਾ, ਸੁਣੀ ਤੈਨੂੰ ਜੇ ਦਿਲ ਦੀ ਆਵਾਜ਼
ਹੋਵੇ, ਹਸਦੇ ਵਸਦੇ ਮੇਰੇ ਪੰਜਾਬ ਦੀ, ਸ਼ਾਲਾ ਉਮਰ ਦਰਾਜ਼ ਹੋਵੇ ......
|
|
09 Aug 2011
|
|
|
|
ਬਹੁਤ ਹੀ ਵਧੀਆ ਲਿਖਿਆ ਬਾਈ,,,ਜਿਓੰਦਾ ਵਸਦਾ ਰਹੇਂ,,,
|
|
09 Aug 2011
|
|
|
|
bahut hi kmaal likheya veer...bahut sohne shabad piroye hn rachna ch...keep sharing the good work !!
|
|
09 Aug 2011
|
|
|
|
Bahut vadhia veerey....
kee eh tuhada aapana likhiya hoyia ae jee ?
|
|
09 Aug 2011
|
|
|
|
good harjit ji very good...... 
|
|
09 Aug 2011
|
|
|
|
|
|
|
|
|
 |
 |
 |
|
|
|