ਸਾਗਰ ਦੇ ਤੱਟ ਤੇ,ਦੋ ਮੁੱਠੀ ਚੁੱਕ ਰੇਤ,ਭਰਪੂਰ ਆਨੰਦ 'ਚ,ਭੁੱਲ ਜਾਂਦੀ ਔਕਾਤ,ਸਾਗਰ ਮੰਥਨ ਕਰਦੀ,ਹਵਾ ਵਾਂਗ ਪਸਰਦੀ,ਅਸਮਾਨੀ ਉੱਡਦੀ,ਬੇਖ਼ਬਰ ਮੁੱਠੀ ਨਾ ਤੱਕਦੀ,ਲਹਿਰਾਂ ਵੇਖ ਹੱਸਦੀ,ਹੱਥਾਂ ਚੋਂ ਕਿਰਦੀ ਰੇਤ ਵੇਖ,ਝੂਰਦੀ ਤੇ ਬੁੱਸਕਦੀ,ਹੱਥੋਂ ਵਿਹਾ ਜਦ ਸਮਝਦੀ,ਖਾਲੀ ਹੱਥ ਝਾੜਦੀ,ਬਿੱਟ ਬਿੱਟ ਝਾਕਦੀ,ਜ਼ਿੰਦਗੀ ਦੇ ਅਰਥ ਭਾਲਦੀ,ਬੇਹਤਰ ਸਮਝ ਸਕਦੀ,ਅਸਲ ਕੀ ਹੈ ਜ਼ਿੰਦਗੀ.... ....