|
 |
 |
 |
|
|
Home > Communities > Punjabi Poetry > Forum > messages |
|
|
|
|
|
ਹਵਾ |
ਹਵਾ ਬਦਲੀ ਜ਼ਮਾਨੇ ਦੀ, ਰਤਾ-ਮਾਸਾ ਬਦਲ ਤੂੰ ਵੀ! ਸਮੇਂ ਦੇ ਹਾਣ ਦਾ ਹੋ ਜਾ, ਮਿਲਾ ਕੇ ਕਦਮ ਚਲ ਤੂੰ ਵੀ!
ਹਵਾ ਹੈ ਬਦਲਦੀ ਰਹਿੰਦੀ, ਨਹੀਂ ਇਕਸਾਰ ਇਹ ਵਗਦੀ ਇਕਹਿਰੇ ਰੁਖ਼ ਕਿਉਂ ਤੁਰਦਾ, ਹਵਾ ਦੇ ਸੰਗ ਰਲ ਤੂੰ ਵੀ!
ਹਵਾ ਦੇ ਬਦਲ ਜਾਵਣ 'ਤੇ, ਸ਼ਖ਼ਸ ਨੇ ਝੂਰਦੇ ਵੇਖੇ ਨਿਰਾਲੀ ਤੋਰ ਇਸਦੀ ਹੈ, ਨ ਉਹਨਾਂ ਵਾਂਗ ਜਲ ਤੂੰ ਵੀ!
ਜਿਸਮ ਅਪਣੇ ਦੇ ਉਪਰ ਤੂੰ, ਨਵਾਂ ਹੁਣ ਪਹਿਨ ਲੈ ਬਾਣਾ ਨਹੀਂ ਜੇ ਪਹਿਨਣਾ ਤਾਂ ਬਣ, ਸਮੇਂ ਬੀਤੇ ਦਾ ਪਲ ਤੂੰ ਵੀ!
ਹਵਾ ਨੇ ਬਦਲਨਾ ਹੁੰਦਾ, ਹਵਾ ਨੂੰ ਬਦਲ ਜਾਵਣ ਦੇ ਹਵਾ ਸੰਗ ਬਦਲਦੇ ਨ ਜੋ, ਉਨ੍ਹਾਂ ਦੇ ਵਿਚ ਰਲ ਤੂੰ ਵੀ!
ਵਜਾ ਕੇ ਬੰਸਰੀ ਅਪਣੀ, ਹਵਾ ਤੋਂ ਉਲਟ ਹੋਇਆ ਏਂ ਹਵਾ ਵਿਚ ਤੁਰਦਿਆਂ ਨੂੰ ਯਾਦ ਫਿਰ ਆਏਂਗਾ ਕੱਲ ਤੂੰ ਵੀ!
ਸੋਹਿੰਦਰ ਬੀਰ
|
|
28 Oct 2012
|
|
|
|
Bahutkhoob......tfs......bittu ji......
|
|
29 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|