ਮੇਰੇ ਲਫਜ਼ ਬੁੱਲਾਂ ਤੇ ਆਉਣੋ ਡਰਦੇ ਨੇ
ਜਦ ਉਹ ਆਪਣੇ ਪਿਆਰ ਦਾ ਜਿਕਰ ਕਰਦੀ ਹੈ |
ਮੈਨੂੰ ਤਾਂ ਉਹਦੇ ਨਾਲ ਕੀਤੀ ਗੱਲ ਯਾਦ ਨਹੀ ਰਹਿੰਦੀ
ਉਹ ਦੱਸ ਨਹੀ ਹੋਣਾ ਜਿੰਨਾ ਮੇਰਾ ਉਹ ਫਿਕਰ ਕਰਦੀ ਹੈ |
ਉੱਠਦੀ-ਬਹਿੰਦੀ,ਜਾਗਦੀ-ਸੋਂਦੀ,ਹਰ ਵਕ਼ਤ ਉਹਦੇ ਦਿਮਾਗ ਵਿੱਚ ਮੈਂ ਹਾਂ |
ਦਿਲ ਦੀ ਧੜਕਨ ਉਹਦੇ ਦਿਲ ਵਿੱਚ ਬਾਦ ਵਿੱਚ ਧੜਕਦੀ ਹੈ
ਪਹਿਲਾ ਮੈਂ ਧੜਕਦਾ ਹਾਂ |
ਉਹ ਰੱਬ ਨੂੰ ਮੇਰੇ ਲਈ ਮੰਨਦੀ ਹੈ |
ਆਪਣੇ ਜੋਗਾ ਕੁਝ ਨਹੀ ਮੰਗਦੀ ਹੈ |
ਮੇਰੇ ਪੈਰਾ ਵਾਲੀ ਧੂੜ ਵੀ ਉਹਨੇ ਚੁੰਨੀ ਦੀ ਇੱਕ ਨੁੱਕਰੇ ਬੰਨੀ ਹੈ
ਉਹਦੇ ਨਾਲ ਹੀ ਮੇਰੀ ਹੋਂਦ ਦਾ ਉਹ ਅਹਿਸਾਸ ਕਰਦੀ ਹੈ |
ਹਵਾਵਾਂ ਨੂੰ ਕਹਿੰਦੀ ਹੈ ਕਿ ਉਹਨੂੰ ਛੋਹੇ ਬਿਨਾ ਮੇਰੇ ਕੋਲ ਨਾ ਆਇਓ |
ਸੂਰਜ ਨੂੰ ਕਹਿੰਦੀ ਹੈ ਕਿ ਜਦ ਉਹ ਉੱਠੇਗਾ ਉਦੋਂ ਹੀ ਤੂੰ ਚੜੀ |
ਉਹ ਮੇਰੇ ਨਾਲ ਬਿਤਾਏ ਪਲਾਂ ਨੂੰ ਆਪਣੇ ਪਿਆਰ ਦਾ ਬਚਪਨ ਕਹਿੰਦੀ ਹੈ
ਨਾਲੇ ਕਹਿੰਦੀ ਹੈ ਕਿ ਪਿਆਰ ਆਪਣਾ ਜਵਾਨ ਅਗਲੇ ਜਨਮ ਵਿੱਚ ਹੋਣਾ ਹੈ
ਤੇ ਸੱਤਵੇਂ ਜਨਮ ਵਿੱਚ ਆਪਣਾ ਪਿਆਰ ਬੁਢੇਪੇ ਵਿੱਚ ਹੋਵੇਗਾ |
ਉਸਤੋਂ ਬਾਦ ਮੈਂ ਫਿਰ ਰੱਬ ਕੋਲੋਂ ਉਨੀ ਵਾਰ ਜਨਮ ਮੰਗਾਂਗੀ
ਜਿੰਨਾ ਚਿਰ ਮੈ ਤੇਰੇ ਪਿਆਰ ਨਾਲ ਰੱਜ ਨਹੀ ਜਾਂਦੀ |

RAJ TEJPAL