ਜਗਿਆਸਾਰੰਗ ਬਿਰੰਗੀਆਂ ਤਿਤਲੀਆਂ ਦੀਕਬਰ ਹੈ ਮੇਰੇ ਅੰਦਰਸੱਜਰੇ ਫੁੱਲਕੰਬ ਰਹੇ ਮੇਰੇ ਹੱਥਾਂ ਵਿਚਕਿਵੇਂ ਝੱਲਾਂਸਿਜਦੇ ਵਿਚ ਝੁਕਣ ਦਾ ਦਰਦਹਾਸ਼ੀਏ ਦੇ ਕੈਦ ਅੰਦਰਭਾਵਨਾਵਾਂ ਦਾ ਦਮ ਘੁਟਦਾ ਹੈਹਾਸੀ਼ਏ ਦੇ ਬਾਹਰ ਵੀਸੰਸਿਆਂ ਦੀ ਵਲਗਣ ਹੈਝਾਂਜਰ ਦੇ ਬੋਰ ਛਣਕਦੇ ਨਹੀਂਬਸ ਰੜਕਦੇ ਨੇਅੱਖ ਦਾ ਸੁਰਮਾਂ ਫੈਲ ਜਾਂਦਾਖ਼ਾਬਾਂ ‘ਚ ਕਾਲ਼ਖ ਬਣ ਕੇਪਲਕਾਂ ਭਰਦੀ ਹਾਂਤਾਂ ਮਜ਼ਾਕ ਕਰਦੀਆਂ ਨੇ ਹਵਾਵਾਂਖਿੜ ਖਿੜ ਹੱਸਦੀ ਹਾਂਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂਅੰਦਰਲੇ ਨੰਗੇ ਸੱਚ ਨੂੰਕਿਵੇਂ ਪਹਿਨਾਵਾਂ ਹਰਫ਼ਾਂ ਦਾ ਜਾਮਾਬਾਹਰਲੇ ਕੱਜੇ ਕੂੜ ਨੂੰਕਿਵੇਂ ਕਰਾਂ ਤਾਰ ਤਾਰਅੱਗ 'ਤੇ ਤੁਰਦੀ ਹਾਂਬਰਫ਼ ਦਾ ਦੀਵਾ ਲੈ ਕੇਇਹ ਲੱਭਣਕਿ ਮੇਰਾ ਕੀ ਗੁਆਚਾ ਹੈਤੂੰ ਬਾਹਵਾਂ ਤਾਂ ਖੋਲ੍ਹ ਗੁਰੂਦੇਵ!ਮੈਂ ਆਪਣਾ ਆਕਾਸ਼ ਢੂੰਡਣਾ ਹੈਤੇਰੇ ਪਾਸਾਰ ਵਿਚੋਂ.............ਗੁਰੂਦੇਵ.....ਇਕ ਅੱਗ ਹੈਜੋ ਨਿਰੰਤਰ ਸੁਲਘਦੀਸੁਫ਼ਨਿਆਂ 'ਚ...ਸਾਹਾਂ 'ਚਹੰਝੂਆਂ 'ਚ ਹਾਸਿਆਂ 'ਚਰੁਦਨ 'ਚ...ਰੰਗ ਤਮਾਸਿ਼ਆਂ 'ਚਇਕ ਪੌਣ ਹੈਜੋ ਨਿਰੰਤਰ ਵਗਦੀਜਿਸਮਾਂ 'ਚ...ਰੂਹ ਦੇ ਖਲਾਵਾਂ 'ਚਸੂਖ਼ਮ ਤੇ ਸਥੂਲ ਭਾਵਨਾਵਾਂ 'ਚਅੰਤਰ ਮਨ ਦੀਆਂ ਕਿਰਿਆਵਾਂ 'ਚਇਕ ਨੀਰ ਹੈਜੋ ਨਿਰੰਤਰ ਵਹਿੰਦਾਮਨੁੱਖ ਦੀਆਂ ਉਮੰਗਾਂ 'ਚਕੁਦਰਤ ਦੇ ਰੰਗਾਂ 'ਚਪੰਛੀਆਂ ਪਤੰਗਾਂ 'ਚਇਕ ਮਿੱਟੀ ਹੈਜੋ ਨਿਰੰਤਰ ਉੱਡਦੀਮੁਹੱਬਤ 'ਚ...ਮਾਇਆ 'ਚਫੈਲਦੀ ਸਿਮਟਦੀ ਛਾਇਆ 'ਚਹਰ ਸਾਹ ਲੈਂਦੀ ਕਾਇਆ 'ਚਇਕ ਆਕਾਸ਼ ਹੈਜੋ ਨਿਰੰਤਰ ਵਸਦਾਕਲਬੂਤਾਂ 'ਚ ...ਰੂਹਾਂ 'ਚਅਨੰਤਾਂ 'ਚ ... ਜੂਹਾਂ 'ਚਗੁੰਬਦਾਂ 'ਚ... ਖੂਹਾਂ 'ਚਅਨੰਤ ਕਾਲ ਤੋਂ ਜਾਰੀ ਹੈ ਇਹ ਲੀਲਾਅਸੀਂ ਮਿੱਟੀ ਦੇ ਬਾਵੇਖੇਡਦੇ ਖੇਡਦੇ ਸੌਂ ਜਾਈਏ ਏਸੇ ਮਿੱਟੀ ਅੰਦਰਫੁੱਲ ਤੇਰੇ ਲਈ ਖਿੜਦੇਪੰਛੀ ਤੇਰੇ ਲਈ ਗਾਉਂਦੇਕੁਦਰਤ ਤੇਰੇ ਲਈ ਮੌਲ਼ਦੀਮੈਂ ਵੀ ਹਾਜ਼ਰ ਹਾਂਕੋਰੀ ਕੈਨਵਸ ਲਈ ਸਾਰੇ ਰੰਗ ਲੈ ਕੇ......
ਦਰਸ਼ਨ ਬੁੱਟਰ (ਸ਼ੋ੍ਮਣੀ ਕਵੀ)
ਅਨੰਤ ਕਾਲ ਤੋ ਜਾਰੀ ਹੈ ਇਹ ਲੀਲਾ ਅਸੀ ਮਿਟੀ ਦੇ ਬਾਵੇ ਖੇਡਦੇ ਖੇਡਦੇ ਸੋ ਜਾਈੇੲੈ ਏਸੇ ਮਿੱਟੀ ਅੰਦਰ
ਬਹੁਤ ਵਦੀਆ
awesome bai ..!!!
thanks for sharing..
WAH JEE WAH....jinni sift keeti jaave ghat hai....
Lakhwinder veerey share karan layi THANKS A LOT
bahut doongha sochan layi majboor karn wali shayri......
thanks a lot lakhwinder veer for sharing.....
very nice
ਯਾਰ ਆਹ ਰਚਨਾ ਮੈਂ ਕਦੋਂ miss ਕਰ ਗਿਆ .....ਬਹੁਤ ਹੀ ਕਮਾਲ ਦੀ ਸ਼ਬਦਾਵਲੀ 'ਚ ਪਰੋਏ ਹੋਏ ਅਹਿਸਾਸ ਨੇ .....ਰੂਹ ਗਾਰਡਨ ਗਾਰਡਨ ਹੋਗੀ .....ਖੁਸ਼ ਰਹੋ