|
 |
 |
 |
|
|
Home > Communities > Punjabi Poetry > Forum > messages |
|
|
|
|
|
hikk taanke jeonde sher sada |
ਹਿੱਕ ਤਾਣਕੇ ਜਿਓਂਦੇ ਸ਼ੇਰ ਸਦਾ ਗਿਦੜ, ਜੋ ਲੁਕਦੇ ਡਰਦੇ ਨੇ, ਕਈ ਬਣਨ ਕਮੀਨੇ ਕਰ ਧੋਖੇ ਕਈ ਪਿਆਰ ਲਈ ਹਸ-੨ ਮਰਦੇ ਨੇ.
ਸਿਰੀਆਂ ਸੱਪਾਂ ਦੀਆਂ ਕਈ ਮਿਧਦੇ ਕੁਝ ਡਰਦੇ ਆਪਣੇ ਪਰਛਾਵੇ ਤੋਂ, ਕਦੇ ਆਪਣੇ ਹੀ ਭੁਲ ਜਾਂਦੇ ਨੇ ਕੁਝ ਮਿਲਦੇ ਬਿਨ ਸਿਰਨਾਵੇ ਤੋਂ.
ਕਈ ਫਰਜ਼ ਅਦਾ ਕਰ ਜਾਂਦੇ ਨੇ ਬਿਨ ਯਾਰੀ ਤੋਂ ਹੀ ਯਾਰੀ ਦਾ, ਕਈ ਯਾਰ ਹੀ ਪੱਲੇ ਬੰਨ ਜਾਂਦੇ ਧੋਖੇ ਨਾਲ ਪਲ ਗੱਦਾਰੀ ਦਾ.
ਕਈ ਉੱਡ ਜਾਂਦੇ ਬੱਸ ਕਖ ਬਣਕੇ ਕਈ ਬਣਕੇ ਹਨੇਰੀ ਆਉਂਦੇ ਨੇ, ਕਈ ਜੱਗ ਜਿੱਤਦੇ ਹਿੱਕ ਦੇ ਜੋਰਾਂ ਕਈ ਸੋਚ-੨ ਘਬਰਾਉਂਦੇ ਨੇ.
ਕੁਝ ਥਾਂ-੨ ਭਟਕੇ ਫਿਰਦੇ ਨੇ ਕੁਝ ਇਕ ਤੋਂ ਆਸ ਲਗਾ ਲੈਂਦੇ, ਕਈ ਝੋਲੀਆਂ ਅੱਡ-੨ ਥੱਕ ਜਾਂਦੇ ਕਈ ਬਿਨ ਮੰਗਿਆਂ ਸਭ ਪਾ ਲੈਂਦੇ.
"ਸੋਡੀ" ਹਸਕੇ ਜੀਣ੍ਹਾ ਸਿਖਿਆ ਏ ਓਹ ਨਾ ਡਰਦਾ, ਨਾ ਡਰਾਉਂਦਾ ਏ, ਇਕ ਆਸ ਹੈ ਸੱਚੇ ਰੱਬ ਤਾਈ ਜਿਹਨੂ ਉਠ ਕੇ ਨਿੱਤ ਧਿਆਉਂਦਾ ਏ......
|
|
18 Apr 2010
|
|
|
|
|
"ਸੋਡੀ" ਹਸਕੇ ਜੀਣ੍ਹਾ ਸਿਖਿਆ ਏ ਓਹ ਨਾ ਡਰਦਾ, ਨਾ ਡਰਾਉਂਦਾ ਏ, ਇਕ ਆਸ ਹੈ ਸੱਚੇ ਰੱਬ ਤਾਈ ਜਿਹਨੂ ਉਠ ਕੇ ਨਿੱਤ ਧਿਆਉਂਦਾ ਏ
ਬੋਹਤ ਖੂਬ ਵੀਰ ਜੀ
ਸਿਰੀਆਂ ਸੱਪਾਂ ਦੀਆਂ ਕਈ ਮਿਧਦੇ
ਕੁਝ ਡਰਦੇ ਆਪਣੇ ਪਰਛਾਵੇ ਤੋਂ, ਕਦੇ ਆਪਣੇ ਹੀ ਭੁਲ ਜਾਂਦੇ ਨੇ ਕੁਝ ਮਿਲਦੇ ਬਿਨ ਸਿਰਨਾਵੇ ਤੋਂ.
ਬੋਹਤ ਖੂਬ ਲਿਖਿਆ ਵੀਰ ਜੀ. ਹੋਰ ਲਿਖਦੇ ਰਹੋ
keep up da good work
|
|
18 Apr 2010
|
|
|
|
thanx for ur time friends
|
|
18 Apr 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|