PLZ IS NU MERI LIKHAT DE ROOP CH HI PADIYO.....
ਕੀਹਦੇ ਨਾਲ ਹਿਰਖ ਕਰਾਂ ਹੁਣ ਮੈਂ ਆਪਣੀ ਕਿਸਮਤ ਲਈ
ਓਸ ਰੱਬ ਨੇ ਇਕ ਵਾਰੀ ਫੇਰ ਮੇਰੀ ਕਿਸਮਤ ਨਾਲ ਖੇਲ ਲਿਆ
ਜਿਹਨੂੰ ਮੇਰੇ ਕਰਮਾਂ ਚ ਲਿਖਿਆ ਹੀ ਨਹੀ ਸੀ
ਕਿਉ ਓਹਦੀ ਕਿਸਮਤ ਨਾਲ ਮੇਰੀ ਕਿਸਮਤ ਮੇਲ ਗਿਆ
ਕੀਹਦੇ ਨਾਲ ਹਿਰਖ ਕਰਾਂ ਹੁਣ ਮੈਂ ਆਪਣੀ ਕਿਸਮਤ ਲਈ
ਓਸ ਰੱਬ ਨੇ ਮੇਰੀ ਕਿਸਮਤ ਚ ਤੇਰੇ ਨਾਮ ਦੀ ਮਹਿੰਦੀ ਲਿਖੀ ਹੀ ਨਹੀ
ਅੱਜ ਵਰਿਆਂ ਬਾਅਦ ਤੇਰੇ ਕਰਕੇ ਓਸ ਰੱਬ ਨਾਲ ਹਿਰਖ ਕਰਨ ਦਾ ਜੀ ਕਰੀ ਜਾਂਦਾ
ਓਹੀ ਜਾਣਦਾ ਹੈ ਕੀ ਏਨੇ ਸਾਲਾਂ ਚ ਓਸ ਰੱਬ ਨੂੰ ਮੈਂ ਦੋ ਲਫ਼ਜ਼ ਵੀ ਗਿਲੇ ਦੇ ਕਹਿੰਦੀ ਦਿਖੀ ਨਹੀ
ਕੀਹਦੇ ਨਾਲ ਹਿਰਖ ਕਰਾਂ ਹੁਣ ਮੈਂ ਆਪਣੀ ਕਿਸਮਤ ਲਈ
ਓਸ ਰੱਬ ਨੇ ਮੈਨੂ ਤੇਰੀ ਸਲਾਮਤੀ ਲਈ ਕਰਵੇ ਰਖਣ ਤੋ ਵਾਂਝਿਆਂ ਰਖ ਲਿਆ
ਸਦੀਆਂ ਬਾਅਦ ਇਕ ਵਾਰੀ ਲੱਗੇ ਇਸ਼ਕ਼ ਦੀ ਫੇਰ ਐਸੀ ਕਹਾਣੀ ਲਿਖੀ ਗਈ
ਮੈਨੂ ਹੀਰ ਜਿਹੀ ਨੂੰ ਓਹਨੇ ਕਿਉਂ ਤੇਰੀ ਜ਼ਿੰਦਗੀ ਤੋ ਏਨੀ ਦੂਰ ਰਾਂਝਿਆ ਰਖ ਲਿਆ
ਕੀਹਦੇ ਨਾਲ ਹਿਰਖ ਕਰਾਂ ਹੁਣ ਮੈਂ ਆਪਣੀ ਕਿਸਮਤ ਲਈ
ਓਸ ਰੱਬ ਨੇ ਮੈਨੂ ਤੇਰੀ ਉਮਰਾਂ ਦੀ ਸਾਥੀ ਬਣ ਕੇ ਤੇਰਾ ਸਾਥ ਦੇਣ ਦਾ ਹੱਕ ਕਿਉਂ ਨੀ ਦਿਤਾ
ਡਰ ਲਗਦਾ ਹੈ ਹੁਣ ਤੇ ਰੱਬ ਦੇ ਲਿਖੇ ਲੇਖਾਂ ਤੋਂ
ਤੈਨੂ ਹਮੇਸ਼ਾ ਲਈ ਹੀ ਓਹਨੇ ਮੇਰੀ ਝੋਲੀ ਚ ਰਖ ਕਿਉਂ ਨੀ ਦਿਤਾ
ਇੰਝ ਜਾਪਦਾ ਹੈ ਕਿ ਓਸ ਰੱਬ ਨੂੰ ਵੀ ਤੇਰੇ ਲਈ ਮੇਰੇ ਪਿਆਰ ਤੋ ਜਲਨ ਹੋ ਰਹੀ ਹੈ
ਓਹ ਵੀ ਸੋਚੀਂ ਪਿਆ ਹੈ ਕਿ ਰੱਬ ਦਾ ਦਰਜਾ ਦੇ ਕੇ
ਕਿਸੇ ਨੂੰ ਮੇਰੇ ਤੋਂ ਵਧ ਪਿਆਰ ਕਿਵੇਂ ਕਰ ਸਕਦੀ ਹੈ
ਬਸ ਇਸ ਜਿੱਦ ਚ ਹੀ ਲਗਦਾ ਰੱਬ ਤੇ "ਨਵੀ" ਦੀ ਮੁਹੱਬਤ ਵੀ ਹੋਲੀ ਹੋਲੀ ਖਤਮ ਹੋ ਰਹੀ ਹੈ
- ਨਵੀ