|
 |
 |
 |
|
|
Home > Communities > Punjabi Poetry > Forum > messages |
|
|
|
|
|
ਹਿੱਸਾ |
ਮੇਰੇ ਹਿੱਸੇ ਤੇਰੀ ਤੋਹਮਤ
ਦੁਨੀਆ ਮੂੰਹੋ ਕਿੱਸਾ ਲੈ ਜਾ
ਕੱਲੀ ਕੱਲੀ ਆਂਦਰ ਤੇਰੀ
ਆ ਤੂੰ ਆਪਣਾ ਹਿੱਸਾ ਲੈ ਜਾ
ਇਸ਼ਕੋਂ ਨਾਲ ਜ਼ਮੀਰੋਂ ਲੁੱਟੇ
ਫੱਕਰ ਤੂੰ ਤਕਦੀਰੋਂ ਲੁੱਟੇ
ਖਾਲੀ ਢਿੱਡੋਂ ਬਿਰਹਾ ਤੇਰਾ
ਹੋ ਨਾ ਜਾਵੇ ਲਿੱਸਾ ਲੈ ਜਾ
ਸਦੀੳਂ ਖਾਂਦੇ ਆਏ ਇਸਨੂੰ
ਇਹ ਜੋ ਆਪਣਾ ਆਪਾ ਆਪੇ
ਹੁਣ ਨਾ ਸਾਥੋਂ ਖਾਧਾ ਜਾਵੇ
ਲੱਗਦਾ ਮਿੱਸਾ ਮਿੱਸਾ ਲੈ ਜਾ
ਤਲੀਆਂ ਦੀ ਜ਼ਰਖੇਜ਼ੀ ਐਸੀ
ਵਿੱਚ ਥਲਾਂ ਦੇ ਪਈਆਂ ਹੱਸਣ
ਗ਼ਮ ਦਾ ਭਰਿਆ ਛਾਲਾ ਭੈੜਾ
ਸਾਥੋਂ ਨਾ ਇਹ ਫਿੱਸਾ ਲੈ ਜਾ
ਸਾਡੇ ਪੱਲੇ ਕੀ ਏ ਸਾਡਾ
ਤੈਥੋਂ ਕਾਹਦੇ ਮੁਨਕਰ ਹਾਂ ?
ਰਿਸਦੇ ਰਿਸਦੇ ਜ਼ਖ਼ਮੋਂ ਸਾਡਾ
ਇਸ਼ਕ ਅਵੱਲਾ ਰਿੱਸਾ ਲੈ ਜਾ .......ਸ਼ਿਵ ਰਾਜ ਲੁਧਿਆਣਵੀ
|
|
01 Jan 2015
|
|
|
|
very well written,..............good
TFS sir
|
|
02 Jan 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|