|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਸਿਰ ਹੈ...ਗ਼ਜ਼ਲ/ਜਗਵਿੰਦਰ ਯੋਧਾ |
ਮੇਰੇ ਸਿਰ ਹੈ ਬਿਰਖਾਂ ਵਾਂਗੂੰ ਝੂਮਣ ਦਾ ਇਲਜ਼ਾਮ ਕੌਣ ਹਵਾਵਾਂ ਦੀ ਭਾਸ਼ਾ ਵਿਚ ਲੈਂਦਾ ਮੇਰਾ ਨਾਮ
ਅੰਗਿਆਰਾਂ ਨੂੰ ਫੁੱਲ ਲਿਖਦਾ ਹੈ ਤੇ ਚੀਕਾਂ ਨੂੰ ਗੀਤ ਜਦ ਤੋਂ ਸ਼ਾਇਰ ਨੂੰ ਮਿਲਿਐ ਸੋਨੇ ਦਾ ਕਲਮ ਇਨਾਮ
ਪੁਸਤਕ ਦੇ ਸਫ਼ਿਆਂ ਵਿਚ ਰੱਖੀ ਮੋਈ ਤਿਤਲੀ ਵਾਂਗ ਉਹ ਲਿਖਦੀ ਸੀ ਮਹਿੰਦੀ ਨਾਲ ਤਲੀ ਤੇ ਮੇਰਾ ਨਾਮ
ਕਬਰ ਤੇ ਦੀਵਾ ਬਾਲ ਕੇ ਕੋਈ ਧਰ ਜਾਂਦਾ ਹੈ ਰੋਜ਼ ਪਿਆਸੀ ਰੂਹ ਨੂੰ ਕਰ ਜਾਂਦਾ ਹੈ ਉਹ ਬੇਆਰਾਮ
ਚਿਮਨੀ ਦਾ ਸਿਆਹ ਧੂੰਆਂ ਤਣ ਜਾਂਦਾ ਹੈ ਛਤਰੀ ਵਾਂਗ ਪਿੰਡ ਮੇਰੇ ਹੁਣ ਸਿਖ਼ਰ ਦੁਪਹਿਰੇ ਪੈ ਜਾਂਦੀ ਹੈ ਸ਼ਾਮ
ਬੋਧ ਬ੍ਰਿਖ ਦੀ ਭਾਲ ’ਚ ਅਹੁਲ ਸਕੇ ਨਾ ਬੇਬਸ ਪੈਰ ਇਕ ਥਾਂ ਚੱਕਰ ਕਟਦੇ ਕਟਦੇ ਗੁਜ਼ਾਰੀ ਉਮਰ ਤਮਾਮ
ਖੁਦ ਅਰਜਨ ਹਾਂ ਖੁਦ ਹੀ ਭੀਸ਼ਮ ਖੁਦ ਹੀ ਦੁਰਯੋਧਨ ਯਾ ਰੱਬ ਮੇਰੇ ਹਿੱਸੇ ਆਇਆ ਇਹ ਕੈਸਾ ਸੰਗਰਾਮ
ਜਗਵਿੰਦਰ ਯੋਧਾ
|
|
22 Dec 2010
|
|
|
|
great wording..!!
sachmuch bahut hi lajawaab rachna hai..i have no words to say..tfs
|
|
22 Dec 2010
|
|
|
|
bai g ਜਗਵਿੰਦਰ ਯੋਧਾ g ne bhaut hi kamaal likhea aida d kvita share krde reha kro and
thnks 4 sharing
|
|
22 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|