|
 |
 |
 |
|
|
Home > Communities > Punjabi Poetry > Forum > messages |
|
|
|
|
|
ਹੋ ਸਕਦੈ,,, |
ਹੋ ਸਕਦੈ ਕਦੇ,
ਤੈਨੂੰ ਮੇਰੀ
ਯਾਦ ਆਵੇ |
ਹੋ ਸਕਦੈ ਕਦੇ,
ਤੇਰੇ ਹੱਥਾਂ ਤੋਂ
ਫਿੱਕੀ ਪੈ ਚੱਲੀ
ਸ਼ਗਨਾਂ ਦੀ ਮਹਿੰਦੀ ਚੋਂ
ਤੈਨੂੰ ਮੇਰੇ ਨਾਮ ਦਾ
ਭੁਲੇਖਾ ਪੈ ਜਾਵੇ |
ਹੋ ਸਕਦੈ ਕਦੇ,
ਵਿਛੋੜਿਆਂ ਦੇ ਲੰਮੇ
ਸਿਆਲ ਤੋਂ ਬਾਅਦ
ਫੱਗਣ ਦੀ ਨਿਘੀ ਧੁੱਪ
ਤੈਨੂੰ ਮੇਰੀ ਛੋਹ ਦਾ
ਅਹਿਸਾਸ ਕਰ ਦੇਵੇ |
ਹੋ ਸਕਦੈ ਕਦੇ,
ਜੇਠ ਦੇ ਤਪਦੇ ਦੁਪਿਹਰਾਂ ਚ
ਕਿਸੇ ਬੋਹੜ ਦੀ ਠੰਡੀ ਛਾਂ
ਤੈਨੂੰ ਮੇਰੇ ਸੀਨੇ ਨਾਲ
ਲੱਗੀ ਹੋਣ ਦਾ
ਭਰਮ ਪਾ ਦੇਵੇ |
ਹੋ ਸਕਦੈ ਕਦੇ,
ਸਾਉਣ ਦੀਆਂ
ਕਣੀਆਂ ਚ ਭਿੱਜ ਕੇ
ਤੈਨੂੰ ਮੇਰੀ
ਗਲਵੱਕੜੀ ਦਾ
ਅਹਿਸਾਸ ਹੋ ਜਾਵੇ |
ਹੋ ਸਕਦੈ ਕਦੇ,
ਉਦਾਸ ਪਲਾਂ ਚ
ਕਿਰਦੇ ਹੰਝੂਆਂ ਨੂੰ
ਪੂੰਝਦੇ ਰੇਸ਼ਮੀ ਰੁਮਾਲ ਚੋਂ
ਮੇਰੀ ਪੱਗ ਦੇ ਲੜ ਦਾ
ਭੁਲੇਖਾ ਪੈ ਜਾਵੇ |
ਮੈਨੂੰ ਪਤਾ ਏ , ਕਿ ਮੈਂ
ਤੇਰੀ ਜ਼ਿੰਦਗੀ ਦੀ ਕਿਤਾਬ ਚੋਂ
ਪਾੜ ਕ ਸੁਟਿਆ ਇੱਕ ਵਰਕਾ ਹਾਂ
ਪਰ ਹੋ ਸਕਦੈ ਕਦੇ,
ਤੈਨੂੰ ਮੇਰੀ ਯਾਦ ਆ ਜਾਵੇ |
ਧੰਨਵਾਦ ,,,,,,,,,ਹਰਪਿੰਦਰ " ਮੰਡੇਰ "
ਹੋ ਸਕਦੈ ਕਦੇ,
ਤੈਨੂੰ ਮੇਰੀ
ਯਾਦ ਆ ਜਾਵੇ |
ਹੋ ਸਕਦੈ ਕਦੇ,
ਤੇਰੇ ਹੱਥਾਂ ਤੋਂ
ਫਿੱਕੀ ਪੈ ਚੱਲੀ
ਸ਼ਗਨਾਂ ਦੀ ਮਹਿੰਦੀ ਚੋਂ
ਤੈਨੂੰ ਮੇਰੇ ਨਾਮ ਦਾ
ਭੁਲੇਖਾ ਪੈ ਜਾਵੇ |
ਹੋ ਸਕਦੈ ਕਦੇ,
ਵਿਛੋੜਿਆਂ ਦੇ ਲੰਮੇ
ਸਿਆਲ ਤੋਂ ਬਾਅਦ
ਫੱਗਣ ਦੀ ਨਿਘੀ ਧੁੱਪ
ਤੈਨੂੰ ਮੇਰੀ ਛੋਹ ਦਾ
ਅਹਿਸਾਸ ਕਰ ਦੇਵੇ |
ਹੋ ਸਕਦੈ ਕਦੇ,
ਜੇਠ ਦੇ ਤਪਦੇ ਦੁਪਿਹਰਾਂ ਚ
ਕਿਸੇ ਬੋਹੜ ਦੀ ਠੰਡੀ ਛਾਂ
ਤੈਨੂੰ ਮੇਰੇ ਸੀਨੇ ਨਾਲ
ਲੱਗੀ ਹੋਣ ਦਾ
ਭਰਮ ਪਾ ਦੇਵੇ |
ਹੋ ਸਕਦੈ ਕਦੇ,
ਸਾਉਣ ਦੀਆਂ
ਕਣੀਆਂ ਚ ਭਿੱਜ ਕੇ
ਤੈਨੂੰ ਮੇਰੀ
ਗਲਵੱਕੜੀ ਦਾ
ਅਹਿਸਾਸ ਹੋ ਜਾਵੇ |
ਹੋ ਸਕਦੈ ਕਦੇ,
ਉਦਾਸ ਪਲਾਂ ਚ
ਕਿਰਦੇ ਹੰਝੂਆਂ ਨੂੰ
ਪੂੰਝਦੇ ਰੇਸ਼ਮੀ ਰੁਮਾਲ ਚੋਂ
ਤੈਨੂੰ ਮੇਰੀ ਪੱਗ ਦੇ ਲੜ ਦਾ
ਭੁਲੇਖਾ ਪੈ ਜਾਵੇ |
ਮੈਨੂੰ ਪਤਾ ਏ , ਕਿ ਮੈਂ
ਤੇਰੀ ਜ਼ਿੰਦਗੀ ਦੀ ਕਿਤਾਬ ਚੋਂ
ਪਾੜ ਕ ਸੁਟਿਆ ਇੱਕ ਵਰਕਾ ਹਾਂ
ਪਰ ਹੋ ਸਕਦੈ ਕਦੇ,
ਤੈਨੂੰ ਮੇਰੀ ਯਾਦ ਆ ਜਾਵੇ |
ਧੰਨਵਾਦ ,,,,,,,,,ਹਰਪਿੰਦਰ " ਮੰਡੇਰ "
|
|
07 Mar 2015
|
|
|
|
je chann cho chaanani mukk jawe ta ho skda tenu bhul jawa.....
eh song yaad aa gya harpinder g.....
after a long time one more sixer in punjabizm.
bhut ba-kamaal rachna.....
bahut pyaar bhari te dil nu choo jaan wali rachna
bhut shukriya share krn lyi
keep on writing
stay blessed
|
|
07 Mar 2015
|
|
|
|
ਹੋ ਸਕਦਾ ਤੈਨੂੰ ਮੇਰੀ ਯਾਦ ਆ ਜਾਵੇ......ਬਹੁਤ ਖੂਬ ਹਰਪਿੰਦਰ ਜੀ।ਇਹ ਇਕ ਭਰਮ ਹਰ ਵਿਛੋੜੇ ਦੀ ਅੱਗ ਵਿੱਚ ਤਪਦੇ ਇਨਸਾਨ ਦੇ ਮਨ ਵਿੱਚ ਰਹਿੰਦਾ ਕਿ ਹੋ ਸਕਦਾ ਕਦੇ ਉਸਨੂੰ ਵੀ ਉਹ ਯਾਦ ਕਰ ਲਵੇ।ਬਹੁਤ ਵਧੀਆ ਸ਼ਬਦਾਂ ਵਿੱਚ ਪਰੋਇਆ ਇਸ ਅਹਿਸਾਸ ਨੂੰ।thanks for sharing
|
|
07 Mar 2015
|
|
|
|
bunty 22 ji SSA
tuhadi kavita parhde hoye bade khoobsoorat khayal ubhar rahe san ... kayam likheya hai ..
ek sheyr tuhadi nazar.. es kavita lyi..
qitab e maazi ke auraaq palat ke dekh zara
na jaane kaun sa saffa muda huya mille ....
|
|
07 Mar 2015
|
|
|
|
|
|
ho skda rachna jeone nu ekk nwekla pnn jeha dindi ee sohna likhiya ee sanjha krn ly shukriya harpinder jiiii
|
|
08 Mar 2015
|
|
|
|
|
ਹਰਪਿੰਦਰ ਬਾਈ (ਸਚਿਨ ਤੇਂਦੁਲਕਰ) ਜੀ ਕ੍ਰੀਜ਼ ਤੇ ਬੜੇ ਦਿਨ ਬਾਅਦ ਗੇੜਾ ਲੱਗਿਆ ਹੈ | ਇਸਦਾ ਸਵੱਬ ਸਿਰਫ਼ ਸੀਜ਼ਨਲ ਰੁਝੇਵੇਂ ਨਹੀਂ ਹੋ ਸਕਦੇ | ਖੈਰ ਜੋ ਵੀ ਹੋਵੇ, ਆਸ ਹੈ, ਹੁਣ ਰੈਗੂਲਰ ਗੇੜਾ ਲੱਗਿਆ ਕਰੇਗਾ | ਤੁਹਾਡੇ ਬਿਨਾ ਰੌਣਕ ਨਹੀਂ ਰਹਿੰਦੀ ਫੋਰਮ ਤੇ ਭਰਾ ਜੀ |
ਇਹ ਰਚਨਾ ਅਹਿਸਾਸਾਂ ਨਾਲ ਅਮੀਰ ਅਤੇ ਢੁਕਵੇਂ ਸ਼ਬਦਾਂ ਨਾਲ ਭਰਪੂਰ ਹੈ, ਜੋ ਇਸਨੂੰ ਅਤਿ ਸੁੰਦਰ ਸਵਰੂਪ ਨਾਲ ਨਵਾਜ਼ ਰਹੀਆਂ ਹਨ | ਸੱਚਮੁਚ ਈ ਇਕ ਜ਼ੋਰਦਾਰ ਛੱਕਾ ਹੈ ਇਹ ਰਚਨਾ ਆਪਦੀ ਕਲਮ ਤੋਂ |
ਹਰਪਿੰਦਰ ਬਾਈ (ਸਚਿਨ ਤੇਂਦੁਲਕਰ) ਜੀ ਕ੍ਰੀਜ਼ ਤੇ ਬੜੇ ਦਿਨ ਬਾਅਦ ਗੇੜਾ ਲੱਗਿਆ ਹੈ | Hope all is well. ਇਸਦਾ ਸਵੱਬ ਸਿਰਫ਼ ਸੀਜ਼ਨਲ ਰੁਝੇਵੇਂ ਨਹੀਂ ਹੋ ਸਕਦੇ | ਖੈਰ ਜੋ ਵੀ ਹੋਵੇ, ਆਸ ਹੈ, ਹੁਣ ਰੈਗੂਲਰ ਗੇੜਾ ਲੱਗਿਆ ਕਰੇਗਾ | ਤੁਹਾਡੇ ਬਿਨਾ ਰੌਣਕ ਨਹੀਂ ਰਹਿੰਦੀ ਫੋਰਮ ਤੇ ਭਰਾ ਜੀ |
ਇਹ ਰਚਨਾ ਅਹਿਸਾਸਾਂ ਨਾਲ ਅਮੀਰ ਅਤੇ ਢੁਕਵੇਂ ਸ਼ਬਦਾਂ ਨਾਲ ਭਰਪੂਰ ਹੈ, ਜੋ ਇਸਨੂੰ ਅਤਿ ਸੁੰਦਰ ਸਵਰੂਪ ਨਾਲ ਨਵਾਜ਼ ਰਹੇ ਹਨ | ਸੱਚਮੁਚ ਈ ਇਕ ਜ਼ੋਰਦਾਰ ਛੱਕਾ ਹੈ ਇਹ ਰਚਨਾ ਆਪਦੀ ਕਲਮ ਤੋਂ |
ਸ਼ੇਅਰ ਕਰਨ ਲਈ ਸ਼ੁਕਰੀਆ |
|
|
09 Mar 2015
|
|
|
|
ਇਸ ਨਿਮਾਣੀ ਜਹੀ ਲਿਖਤ ਨੂੰ ਤੁਸੀਂ ਸੱਜਣਾ ਨੇ ਐਨਾ ਪਿਆਰ ਬਖਸ਼ਿਆ ਹੈ | ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ,,,
ਮਾਵੀ ਜੀ ਧੰਨਵਾਦ ਐਨੇ ਪਿਆਰੇ " ਸ਼ੇਅਰ " ਲਈ ,,,
ਜੱਗੀ Sir ,,,ਪੂਰੀ ਕੋਸ਼ਿਸ ਰਹੇਗੀ Regular ਰਹਿਣ ਦੀ,,,ਬੱਸ ਕੁਝ ਰੁਝੇਵੇਆਂ ਕਰਕੇ ਨੀ ਆ ਸਕੇ ਪਿਛਲੇ ਦਿਨੀਂ ,,,
ਜਿਓੰਦੇ ਵੱਸਦੇ ਰਹੋ,,,
ਇਸ ਨਿਮਾਣੀ ਜਹੀ ਲਿਖਤ ਨੂੰ ਤੁਸੀਂ ਸੱਜਣਾ ਨੇ ਐਨਾ ਪਿਆਰ ਬਖਸ਼ਿਆ ਹੈ | ਇਸ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ,,,
ਮਾਵੀ ਜੀ ਧੰਨਵਾਦ ਐਨੇ ਪਿਆਰੇ " ਸ਼ੇਅਰ " ਲਈ ,,,
ਜੱਗੀ Sir ,,,ਪੂਰੀ ਕੋਸ਼ਿਸ ਰਹੇਗੀ Regular ਰਹਿਣ ਦੀ,,,ਬੱਸ ਕੁਝ ਰੁਝੇਵੇਆਂ ਕਰਕੇ ਨੀ ਆ ਸਕੇ ਪਿਛਲੇ ਦਿਨੀਂ ,,,
ਜਿਓੰਦੇ ਵੱਸਦੇ ਰਹੋ,,,
|
|
11 Mar 2015
|
|
|
|
|
|
|
|
 |
 |
 |
|
|
|