ਪੰਜਾਬੀ ਗੀਤਾਂ ਦੀ ਲੜੀ 'ਚ ਇੱਕ ਸ਼ਬਦ ਆ ਗਿਆ ...ਹੋਕਾ .......ਪਰ ਸੋਚ ਅੱਗੇ ਵਧ ਗਈ ਕਿ ਹੋਕਾ ਹੋਰ ਉਚੀ ਕਰ ਕੇ ਦੇ ਦਿੱਤਾ ਜਾਵੇ ..ਤੇ ਇਸ ਰਚਨਾ ਦਾ ਜਨਮ ਹੋਇਆ ਏ .........ਬਸ ਬਿਲਕੁਲ type ਕਰਦੇ ਕਰਦੇ ਹੀ .....ਆਪ ਮੁਲਾਹਿਜਾ
ਫਰਮਾਓ ਜੀ .........ਧੰਨਬਾਦ
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ,
ਦੰਗੇ, ਕਤਲ, ਵਿਧਵਾ ਤੇ ਬੱਚੇ ਦੀ ਕਿਲਕਾਰੀ ਨਾ ਸੌਂਣ ਦੇਵੇ |
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਜੱਸ ਬਰਾੜ
ਅਗਲਾ ਸ਼ਬਦ ...........ਸੌਂਣ
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ,
ਹਰ ਦਾ ਮੰਦਰ ਬਦਲੇ ਖਾਤਿਰ ਜੋ ਨਾ ਢਾਉਣ ਦੇਵੇ |
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਜਿਹਨਾਂ ਦੇ ਗਲਾਂ 'ਚ ਟਾਇਰ ਤੇ ਅੱਗ ਦੇ ਭਾਂਬੜ,
ਉਹਨਾਂ ਦੇ ਮਚੇ ਜਿਸਮਾਂ ਨੂੰ ਜਿਹੜੇ ਰੋਣ ਪਏ,
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਘਰ ਦੀਆਂ ਇਜ਼ਤਾਂ ਚੌਂਕਾਂ ਦੇ ਵਿਚ ਉਤਰੀਆਂ ਸਨ,
ਲੁੱਟੀ ਆਬਰੂ ਤੇ ਅਣਖ ਦਾ ਸ਼ੀਸਾ ਜੋੜ ਕੌਣ ਦੇਵੇ ,
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਜਿਹਨੇ ਕੀਤਾ ਤੇ ਕਰਕੇ ਆਖੇ ਮੈਂ ਨਹੀਂ ਕੀਤਾ ,
ਜੁਬਾਨੋ ਮੁਕਰੇ ਕਾਤਿਲ ਨੂੰ ਸਜਾਵਾਂ ਕੌਣ ਦੇਵੇ ,
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਨਿਆਂ, ਸ਼ਾਸ਼ਨ ਤੇ ਰਾਜਨੀਤੀ ਹੁਣ ਚਲਦੀ ਡੇਰੇ ਤੋਂ ,
ਅਦਾਲਤ , ਅਫਸਰ ਤੇ ਨੇਤਾ ਦਾ ਭਰੋਸਾ ਕੌਣ ਦੇਵੇ ,
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਹੋਕਾ ਜਾਗਣ ਦਾ , ਅੱਖਾ ਖੋਲਣ ਦਾ, ਸਚ ਬੋਲਣ ਦਾ,
ਗਲਤ ਸਹੀ ਦੇ ਪਲੜੇ ਇਸ ਨੂੰ ਧਰ ਕੌਣ ਦੇਵੇ ,
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਹੋਕਾ ਕੌਣ ਦੇਵੇ ..............ਇਥੇ ਸਚ ਦਾ ਹੋਕਾ ਕੌਣ ਦੇਵੇ |
ਜੱਸ ਬਰਾੜ (30102010)