Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹੋਲੀ (Faded life)
ਰੰਗਾ ਦਾ ਤਿਓਹਾਰ ਮੈਨੂੰ ਜਾਪਦਾ ਬਦਰੰਗ ਵੇ
ਕੀਹਦੇ ਨਾਲ ਖੇਡਾਂ ਹੋਲੀ ਕਿਸੇ ਦਾ ਨਹੀ ਸੰਗ ਵੇ

ਸਬ ਦੇ ਦਿਲਾਂ ਦੇ ਵਿਚ ਮਾਰ ਮਾਰ ਝਾਤੀ ਵੇਖੀ
ਦੁਨਿਆ ਦੇ ਦਿਲਾਂ ਵਿਚ ਤਾਂ ਜਗਾ ਬਹੁਤ ਤੰਗ ਵੇ

ਜਿਹਨਾ ਤੇ ਯਕੀਨ ਕੀਤਾ ਆਪੇ ਨਾਲੋ ਵਧ ਮੈਂ
ਆਖਿਰਾਂ ਨੂੰ ਓਹੀ ਸਾਡੇ ਮਾਰ ਚਲੇ ਡੰਗ ਵੇ

ਦੁਨਿਆ ਤੋਂ ਕੀਤੇ ਵਧ ਪੂਜਦੇ ਸੀ ਓਸ ਨੂੰ
ਓਸ ਤੋਂ ਨਾ ਟੱਪ ਹੋਈ ਰੀਤਾਂ ਵਾਲੀ ਕੰਧ ਵੇ

ਪੱਤਣਾ ਤੇ ਖੜ ਖੜ ਰਿਹਾ ਕਿਉਂ ਉਡੀਕਦਾ ?
ਪਾਰ ਤੂੰ ਵੀ ਕਰ ਲੈਂਦਾ ਨਦੀਆਂ ਦਾ ਪੰਧ ਵੇ

ਮੇਰੀਆਂ ਦੁਆਵਾਂ ਕਾਹਤੋਂ ਪਹੁੰਚੀਆਂ ਨਹੀ ਤੇਰੇ ਤੀਕ
ਕਰਦੀ ਦੁਆਵਾਂ ਦੀ ਦਾ ਸੁੱਕ ਗਿਆ ਸੰਘ ਵੇ

ਕਿੰਨਾ ਵੀ ਫਰੋਲ ਲਵਾ, ਕਿੰਨਾ ਵੀ ਟਟੋਲ ਲਵਾ
ਹੋਲੀ ਨਹੀਓ ਹੋਣੀ ਸਾਡੀ ਦੁਖਾਂ ਵਾਲੀ ਪੰਡ ਵੇ

ਹੀਲੇ ਤੇ ਵਸੀਲੇ ਸਭ ਕੀਤੇ ਤੈਨੂੰ ਪਾਉਣ ਲਈ
ਤੈਨੂੰ ਹੀ ਨਾ ਆਇਆ ਪਿਆਰ ਕਰਨੇ ਦਾ ਢੰਗ ਵੇ

ਮਾਰ ਨਾ ਆਵਾਜ਼ਾਂ ਹੁਣ ਛੱਤ ਉਤੇ ਖੜ ਖੜ
ਮੁੱਕ ਚਲਾ ਹੁਣ ਸਾਡੀ ਜਿੰਦਗੀ ਦਾ ਪੰਧ ਵੇ

-ਪ੍ਰੀਤ ਖੋਖਰ
06 Mar 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

gurpreet g rula dita tuhadi is rachna ne ta...... ateet de weleya ch lija k khda kar dita ehne menu kite. wonderful.....

one of your best poem....

one more feather in your cap.......

 

 

ਮੇਰੀਆਂ ਦੁਆਵਾਂ ਕਾਹਤੋਂ ਪਹੁੰਚੀਆਂ ਨਹੀ ਤੇਰੇ ਤੀਕ 
ਕਰਦੀ ਦੁਆਵਾਂ ਦੀ ਦਾ ਸੁੱਕ ਗਿਆ ਸੰਘ ਵੇ 

ਮੇਰੀਆਂ ਦੁਆਵਾਂ ਕਾਹਤੋਂ ਪਹੁੰਚੀਆਂ ਨਹੀ ਤੇਰੇ ਤੀਕ 

ਕਰਦੀ ਦੁਆਵਾਂ ਦੀ ਦਾ ਸੁੱਕ ਗਿਆ ਸੰਘ ਵੇ 

 

 

ba-kamaal aa g.....

these lines are very close to my heart...... 

TFS

stay blessed

07 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਗੁਰਪ੍ਰੀਤ ਜੀ, ਸ਼ਬਦਾਂ ਤੋਂ ਪਰੇ, ਕਿਸੇ ਭਾਵਨਾਵਾਂ ਦੇ ਖੂਹ 'ਚੋਂ ਪਾਣੀ ਕੱਢ ਤੁਸੀ ਚਾਂਦੀ ਦੇ ਗਲਾਸ 'ਚ ਪਰੋਸਿਆ ਹੈ ਤੁਸੀ,

ਮਾਰ ਨਾ ਆਵਾਜ਼ਾਂ ਹੁਣ ਛੱਤ ਉਤੇ ਖੜ ਖੜ
ਮੁੱਕ ਚਲਾ ਹੁਣ ਸਾਡੀ ਜਿੰਦਗੀ ਦਾ ਪੰਧ ਵੇ...ਵਾਹ ਵਾਹ

ਬੱਸ ਜੀ....ਲਿਖਦੇ ਰਹੋ, ਸ਼ੇਅਰ ਕਰਦੇ ਰਹੋ ਤੇ ਜਿੳੁਂਦੇ ਵਸਦੇ ਰਹੋ ।
07 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht khoob gurpreet ji.sacha ehsaas sachi kavita.rab tuhadi kalam vich barkataan pave.thanks for sharing

07 Mar 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

This is it !


ਬਾ-ਕਮਾਲ ਰਚਨਾ, ਗੁਰਪ੍ਰੀਤ ਬਾਈ ਜੀ ! 
ਸੱਚ ਮੁਚ ਈ ਸ਼ਬਦਾਂ ਤੋ ਪਰੇ - ਅਹਿਸਾਸਾਂ ਨਾਲ ਲਬਾਲਬ ਇਕ ਵੰਡਰਫੁੱਲ ਸ਼ਾਹਕਾਰ ਕਿਰਤ ਕਹੂੰਗਾ ਮੈਂ ਇਸਨੂੰ | ਖਿਆਲ, ਸ਼ਬਦਾਂ ਵਿਚ ਬੁਣਤੀ ਅਤੇ, ਸੰਦੀਪ ਜੀ ਦੇ ਸ਼ਬਦਾਂ ਵਿਚ, ਚਾਂਦੀ ਦੇ ਗਲਾਸ ਵਿਚ ਪਰੋਸਣ ਤੱਕ ਕਮਾਲ ਈ ਕਮਾਲ | 
ਅਤਿ ਸੁੰਦਰ ਜੀ | ਸ਼ੇਅਰ ਕਰਨ ਲਈ ਧੰਨਵਾਦ | 

ਬਾ-ਕਮਾਲ ਰਚਨਾ, ਗੁਰਪ੍ਰੀਤ ਬਾਈ ਜੀ ! 

ਸੱਚ ਮੁਚ ਈ ਸ਼ਬਦਾਂ ਤੋ ਪਰੇ - ਅਹਿਸਾਸਾਂ ਨਾਲ ਲਬਾਲਬ ਇਕ ਵੰਡਰਫੁੱਲ ਸ਼ਾਹਕਾਰ ਕਿਰਤ ਕਹੂੰਗਾ ਮੈਂ ਇਸਨੂੰ | ਖਿਆਲ, ਸ਼ਬਦਾਂ ਵਿਚ ਬੁਣਤੀ ਅਤੇ, ਸੰਦੀਪ ਜੀ ਦੇ ਸ਼ਬਦਾਂ ਵਿਚ, ਚਾਂਦੀ ਦੇ ਗਲਾਸ ਵਿਚ ਪਰੋਸਣ ਤੱਕ ਕਮਾਲ ਈ ਕਮਾਲ | 


ਅਤਿ ਸੁੰਦਰ ਜੀ | ਸ਼ੇਅਰ ਕਰਨ ਲਈ ਧੰਨਵਾਦ | 

 

10 Mar 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navi ji, sandeer veer , navpreet jee
Nd jagjit jee apde vadhmulle sukhaav hi kujh likhan layi parerde ne
So thanks ji bahut jayda bala
Jio
10 Mar 2015

Reply