ਮੇਰੇ ਅਤੇ ਮੇਰੇ ਦੋਸਤਾ ਵੱਲੋ ਹੋਲੀ ਅਤੇ ਹੋਲੇ ਦੇ ਤਿਉਹਾਰ ਦੀ ਲੱਖ-ਲੱਖ ਵਧਾਈ ਹੋਵੇ.........।
ਇਹ ਕਵਿਤਾ ਮੇਰੇ ਵੱਲੋ ਹੋਲੀ ਤਿਉਹਾਰ ਤੇ ਲਿਖੀ ਗਈ ਹੈ ਕਿ ਆਪਣੇ ਦੇਸ਼ ਪੰਜਾਬ, ਆਪਣੇ ਮਿੱਤਰਾਂ, ਰਿਸ਼ਤੇਦਾਰਾ ਤੋ ਦੂਰ ਰਹਿ ਕੇ ਕੋਈ ਵੀ ਤਿਉਹਾਰ ਜਸ਼ਨ ਚੰਗਾ ਨਹੀ ਲੱਗਦਾ। ਇਸਦੇ ਸਾਰੇ ਪਾਤਰ ਅਸਲ ਵਿੱਚ ਨੇ ਅਤੇ ਇੱਥੇ ਮੇਰੇ ਨਾਲ ਰਹਿ ਰਹੇ ਹਨ ਇਸ ਵਿੱਚ ਜੋ ਵੀ ਲਿਖਿਆ ਹੈ ਸਭ ਸੱਚ ਹੈ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗੀ..........ਧੰਨਵਾਦ।
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ|
ਕੁਝ ਕਰਨ ਕਮਾਈਆ, ਕੁਝ ਕਰਨ ਪੜਾਈਆ,
ਯਾਦ ਆਵਣ ਓ ਗੱਲਾ, ਜੋ ਕਈਆ ਨੇ ਸਮਝਾਈਆ,
14 ਘੰਟੇ ਡਿਊਟੀ ਦੇ ਵਿਚ, ਜਾਈਏ ਜਿੰਦਗੀ ਰੋਲੀ,
ਹੈ ਪੰਜਾਬ ਹੀ ਅਪਣਾ ਦੇਸ਼, ਪੰਜਾਬੀ ਆਪਣੀ ਬੋਲੀ,
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ,
ਚਾਚੇ-ਤਾਏ, ਭਾਈ ਨਾ ਇੱਥੇ, ਨਾ ਕੋਈ ਯਾਰ ਨਾ ਬੇਲੀ,
ਡਾਲਰਾ ਕਰਕੇ ਸੱਭ ਕੁਝ ਛੱਡਿਆ, ਨਾਲੇ ਛੱਡੀ ਸਹੇਲੀ,
ਦਿਲ ਵਾਲੀ ਏ ਗੱਲ ਨਾ ਕਰਦੇ, ਸਭ ਹੀ ਇਕ ਦੂਜੇ ਤੇ ਮਰਦੇ,
Weekend ਨੂੰ ਹੋਣ ਇੱਕਠੇ, ਫਿਰ ਪਾਉਂਦੇ ਬਾਲੀ ਰੋਲੀ,
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ,
ਭੱਠਲ, ਨਿਰਮਲ, ਰਾਣੇ, ਸੁੱਖੇ ਵਰਗੇ ਯਾਰ ਅੱਵਲੇ,
ਡਾਲਰ ਕਈ ਹਜਾਰ ਕਮਾਉਂਦੇ, ਸਿੱਕਾ ਆਨੰਦਪੁਰ ਚੱਲੇ,
ਵਿੱਚ ਵਿਦੇਸ਼ ਹੁਣ ਫੱਸ ਗਏ, ਨਾ ਇੰਗਲਿਸ਼ ਜਾਵੇ ਬੋਲੀ,
ਪੈਂਡੂ ਸ਼ਾਇਰੀ ਚੱਲਣ ਲਗਦੀ, ਜਦ ਬਹਿ ਜਾਂਦੀ ਟੋਲੀ,
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ,
ਫੇਸਬੁਕ ਤੇ ਫੇਸ ਦੇਖ ਕੇ, ਹੁਣ ਬਸ ਟਾਇਮ ਪਾਸ ਕਰੀਦਾ,
ਕੀਤੀਆ ਸੋਹਣੀਆ ਸ਼ਕਲਾ ਵੱਲੋ, ਹਰ ਇਕ ਟਿਚਰਾਂ ਨੂੰ ਪੜੀ ਦਾ,
Married ਵੀ ਇੱਥੇ Single ਲਿਖਦੀ, Profile ਵਿੱਚ ਹੈ 20 ਦੀ ਦਿਖਦੀ,
Friend List ਵਿੱਚ Friends ਵਧਾ ਕੇ, ਫਿਰ ਕਰਦੇ ਅੱਖ ਮਿਚੋਲੀ,
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ,
ਸੱਤੇ ਅਸੀ ਵੀ ਖੇਡੀ ਹੋਲੀ, ਵਿੱਚ ਪਿਆਰ ਦੇ ਰੰਗ ਕੇ,
ਮੁਸਕਾਨ ਮਿਲੀ ਇੰਝ ਵਿੱਕੀ ਨੂੰ, ਦੀਵੇ ਦੀ ਬਾਤੀ ਬਣ ਕੇ,
ਪੱਕੇ ਰੰਗਾ ਚ ਰੰਗ ਗਈਆ, ਟੁੱਟੀ ਜਨਮਾਂ ਵਾਲੀ ਡੋਰੀ,
ਦਿਲ ਅੱਜ ਵੀ ਯਾਦ ਕਰੇ ਪਰਮਿੰਦਰ, ਸ਼ਕਲ ਸੀ ਜਿਸ ਦੀ ਭੋਲੀ,
ਅਸੀ ਹੁਣ ਕੱਚੇ ਰੰਗ ਜਿਹੇ, ਨੀ ਏ ਕਾਹਦੀ ਸਾਡੀ ਹੋਲੀ,