ਮੇਰੇ ਦਰਦਾਂ ਦਾ ਮੌਸਮ ਖਾਸਾ ਲੰਮਾ ਜਾਪਦਾ .....
ਮੌਸਮ ਵਿਭਾਗ ਨੂੰ ਵੀ ਖ਼ਤ ਪਾਇਆ ਸੀ ....
ਪਰ ਜਵਾਬ ਆਇਆ ਕੀ ਕੁਛ ਕਿਹਾ ਨਹੀ ਜਾ ਸਕਦਾ ....
ਕਿਉਂਕਿ ਤੂਫਾਨਾਂ ਦੇ ਅਨੁਮਾਨ ਅਕਸਰ ਗਲਤ ਹੋ ਜਾਂਦੇ ਨੇ ....
ਜ਼ਿੰਦਗੀ ਦੇ ਆਸਮਾਨ ਤੇ ਵਕ਼ਤ ਦੇ ਬੱਦਲ ਗਰਜਦੇ ਰਹੇ .....
ਝੂਠੀਆਂ ਖੁਸ਼ੀਆਂ ਵਾਲਾ ਕਾਤਿਲ ਸੂਰਜ ਚੜਦਾ ਰਿਹਾ ....
ਜੋ ਰੋਜ਼ ਮੇਰੀ ਉਮਰ ਦਾ ਇਕ ਦਿਨ ਕਤਲ ਕਰਦਾ ਸੀ....
ਪਰ ਇਕ ਉਮੀਦ ਨਾਲ ਵਕ਼ਤ ਦੀ ਦਰਗਾਹ ਤੇ ਦੁਆ ਕਰਦੀ ਸੀ ਕਿ .....
ਏ ਖੁਦਾ! ਆਉਣ ਵਾਲਾ ਵਕ਼ਤ ਸੁਖਾਂ ਵਾਲਾ ਆਏ....ਸਰਬੱਤ ਦੀ ਖੈਰ ਕਰੀਂ....
ਮੁਹੱਬਤ ਦਾ ਚਿਰਾਗ ਬਾਲਣ ਦੀ ਕੋਸ਼ਿਸ਼ ਚ ਰਹਿੰਦੀ ਹਾਂ ਹਮੇਸ਼ਾ....
ਤਾਂ ਜੋ ਹਰ ਦਿਲ ਵਿਚ ਰੱਬ ਹੀ ਦਿਸੇ.....
ਅੱਜ ਓਸ ਖੁਦਾ ਦੀ ਰਹਿਮਤ ਦਾ ਨੂਰ ਮਹਿਸੂਸ ਹੋ ਰਿਹਾ ਹੈ....
ਕਾਲੇ ਵਕ਼ਤ ਦੇ ਬੱਦਲਾਂ ਚੋ ਇਕ ਧੂੱਪ ਦਾ ਟੋਟਾ ਲਿਸ਼ਕੋਰ ਮਾਰ ਰਿਹਾ ਜਾਪਦਾ ...
ਇਕ ਝਲਕ ਹੀ ਪਈ ਹੈ ਹਾਲੇ ਇਸ "ਧੂੱਪ ਦੇ ਟੋਟੇ" ਦੀ.....
ਤੇ ਇਹ ਪਹਿਲੇ ਦਰਸ਼ਨ ਹੀ ਮੇਰੇ ਲਈ ਬਹੁਤ ਕਿਸਮਤ ਵਾਲੇ ਸੀ
ਦੁਆ ਕਰਨਾ ਕਿ ਇਹ ਧੂੱਪ ਦਾ ਟੋਟਾ ਖੁਸ਼ੀਆਂ ਦੀ ਰੋਸ਼ਨੀ ਬਣੇ
ਤੇ ਮੇਰੀ ਜ਼ਿੰਦਗੀ ਦੀਆਂ ਹਨੇਰੀਆਂ ਰਾਹਾਂ ਰੁਸ਼ਨਾ ਜਾਣ.....
ਇਨਸਾਨ ਦੀ ਮਹਿਕਦੀ ਜ਼ਿੰਦਗੀ ਲਈ ਦੁਆਵਾਂ ਦਾ ਅਰਘ ਜਰੂਰੀ ਹੈ....
ਦੁਆ ਕਰਨਾ ਕਿ ਦਰਦਾਂ ਦਾ ਮੌਸਮ ਬਦਲ ਜਾਵੇ .....
ਧੂੱਪ ਦੇ ਇਸ ਟੋਟੇ ਵਿਚੋ ਉਕਰਨ ਵਾਲੀ ਖੁਸ਼ੀਆਂ ਦੇ ਸੂਰਜ ਦੀ ਰੋਸ਼ਨੀ
ਮੇਰੀ ਹਨੇਰੀ ਜ਼ਿੰਦਗੀ ਦਾ ਮੁਕੱਦਰ ਬਣੇ.....
ਵਲੋ - ਨਵੀ
ਮੇਰੇ ਦਰਦਾਂ ਦਾ ਮੌਸਮ ਖਾਸਾ ਲੰਮਾ ਜਾਪਦਾ ਸੀ .....
ਮੌਸਮ ਵਿਭਾਗ ਨੂੰ ਵੀ ਖ਼ਤ ਪਾਇਆ ਸੀ ....
ਪਰ ਜਵਾਬ ਆਇਆ ਕੀ ਕੁਛ ਕਿਹਾ ਨਹੀ ਜਾ ਸਕਦਾ ....
ਕਿਉਂਕਿ ਤੂਫਾਨਾਂ ਦੇ ਅਨੁਮਾਨ ਅਕਸਰ ਗਲਤ ਹੋ ਜਾਂਦੇ ਨੇ ....
ਜ਼ਿੰਦਗੀ ਦੇ ਆਸਮਾਨ ਤੇ ਵਕ਼ਤ ਦੇ ਬੱਦਲ ਗਰਜਦੇ ਰਹੇ .....
ਝੂਠੀਆਂ ਖੁਸ਼ੀਆਂ ਵਾਲਾ ਕਾਤਿਲ ਸੂਰਜ ਚੜਦਾ ਰਿਹਾ ....
ਜੋ ਰੋਜ਼ ਮੇਰੀ ਉਮਰ ਚੋ ਇਕ ਦਿਨ ਕਤਲ ਕਰਦਾ ਸੀ....
ਪਰ ਇਕ ਉਮੀਦ ਨਾਲ ਵਕ਼ਤ ਦੀ ਦਰਗਾਹ ਤੇ ਦੁਆ ਕਰਦੀ ਸੀ ਕਿ .....
ਏ ਖੁਦਾ! ਆਉਣ ਵਾਲਾ ਵਕ਼ਤ ਸੁਖਾਂ ਵਾਲਾ ਆਏ....ਸਰਬੱਤ ਦੀ ਖੈਰ ਕਰੀਂ....
ਮੁਹੱਬਤ ਦਾ ਚਿਰਾਗ ਬਾਲਣ ਦੀ ਕੋਸ਼ਿਸ਼ ਚ ਰਹਿੰਦੀ ਹਾਂ ਹਮੇਸ਼ਾ....
ਤਾਂ ਜੋ ਹਰ ਦਿਲ ਵਿਚ ਰੱਬ ਹੀ ਦਿਸੇ.....
ਅੱਜ ਓਸ ਖੁਦਾ ਦੀ ਰਹਿਮਤ ਦਾ ਨੂਰ ਮਹਿਸੂਸ ਹੋ ਰਿਹਾ ਹੈ....
ਕਾਲੇ ਵਕ਼ਤ ਦੇ ਬੱਦਲਾਂ ਚੋ ਇਕ ਧੂੱਪ ਦਾ ਟੋਟਾ ਲਿਸ਼ਕੋਰ ਮਾਰ ਰਿਹਾ ਜਾਪਦਾ ...
ਇਕ ਝਲਕ ਹੀ ਪਈ ਹੈ ਹਾਲੇ ਇਸ "ਧੂੱਪ ਦੇ ਟੋਟੇ" ਦੀ.....
ਤੇ ਇਹ ਪਹਿਲੇ ਦਰਸ਼ਨ ਹੀ ਮੇਰੇ ਲਈ ਬਹੁਤ ਕਿਸਮਤ ਵਾਲੇ ਸੀ
ਦੁਆ ਕਰਨਾ ਕਿ ਇਹ ਧੂੱਪ ਦਾ ਟੋਟਾ ਖੁਸ਼ੀਆਂ ਦੀ ਰੋਸ਼ਨੀ ਬਣੇ
ਤੇ ਮੇਰੀ ਜ਼ਿੰਦਗੀ ਦੀਆਂ ਹਨੇਰੀਆਂ ਰਾਹਾਂ ਰੁਸ਼ਨਾ ਜਾਣ.....
ਇਨਸਾਨ ਦੀ ਮਹਿਕਦੀ ਜ਼ਿੰਦਗੀ ਲਈ ਦੁਆਵਾਂ ਦਾ ਅਰਘ ਜਰੂਰੀ ਹੈ....
ਦੁਆ ਕਰਨਾ ਕਿ ਦਰਦਾਂ ਦਾ ਮੌਸਮ ਬਦਲ ਜਾਵੇ .....
ਧੂੱਪ ਦੇ ਇਸ ਟੋਟੇ ਵਿਚੋ ਉਕਰਨ ਵਾਲੀ ਖੁਸ਼ੀਆਂ ਦੇ ਸੂਰਜ ਦੀ ਰੋਸ਼ਨੀ
ਮੇਰੀ ਹਨੇਰੀ ਜ਼ਿੰਦਗੀ ਦਾ ਮੁਕੱਦਰ ਬਣੇ.....
ਤੇ "ਨਵੀ" ਦੀ ਵੀ ਸੁਖਾਂ ਨਾਲ ਪ੍ਰੀਤ ਪੈ ਜਾਵੇ
ਵਲੋ - ਨਵੀ