|
ਹੁੰਦੇ ਜੇ ਮਾਪੇ ਮੇਰੇ |
ਹੁੰਦੇ ਜੇ ਮਾਪੇ ਮੇਰੇ ਇਸ ਜਗ ਤੇ, ਬੇਗਾਨਿਆਂ ਦੇ ਹਥੋਂ ਥੱਪੜ ਨਾ ਇੰਝ ਲੱਗਦੇ , ਮੇਰੀ ਵੀ ਹੁੰਦੀ, ਜੇ ਮਾਂ ਜਿਉਂਦੀ ,ਰੋਣ ਨਾ ਦਿੰਦੀ ਮੈਨੂੰ , ਲਾਡ ਲਾਡਾਓਂਦੀ ਦੁਖੀ ਹੋ ਕੇ ਕਦੇ ਮੇਰੇ, ਹੰਝੂ ਨਾ ਵਗਦੇ , ਹੁੰਦੇ ਜੇ ਮਾਪੇ ਮੇਰੇ ਇਸ ਜਗ ਤੇ .......
ਆਪਣੀਆ ਬਿਨਾਂ ਕੋਈ, ਲਾਡ ਲਾਡਾਓਂਦਾ ਨਾ, ਬੇਗਾਨੇ ਦੇਣ ਧੱਕੇ, ਕੋਈ ਗਲ ਨਾਲ ਲਾਉਂਦਾ ਨਾ, ਸੁਣ ਤਾਹਨੇ ਮੇਹਣੇ, ਮੇਰੇ ਨੈਣ ਵਗਦੇ , ਹੁੰਦੇ ਜੇ ਮਾਪੇ ਮੇਰੇ ਇਸ ਜਗ ਤੇ.......
ਕਰੇ ਤੇਰੇ ਅੱਗੇ ਅਰਜੋਈ ਮੇਰੇ ਮਾਲਕਾ, ਅਨਾਥ ਨਾ ਹੋਵੇ, ਇਥੇ ਕੋਈ ਮੇਰੇ ਮਾਲਕਾ ,
ਬਿਨਾਂ ਮਾਪਿਆਂ ਦੇ, ਹਾਰ ਤੇ ਸ਼ਿੰਗਾਰ ਵੀ ਨਾ ਫ਼ਬਦੇ, ਹੁੰਦੇ ਜੇ ਮਾਪੇ ਮੇਰੇ ਇਸ ਜਗ ਤੇ.,ਬੇਗਾਨਿਆਂ ਦੇ ਹਥੋਂ ਥੱਪੜ ਨਾ ਇੰਝ ਲੱਗਦੇ.......
unknwn....
|
|
16 Oct 2012
|