Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮੈਨੂੰ ਪਤਾ ਹੈ........
ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....

ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...

ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...

ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...

ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...

ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...

ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ..
ਕੁੱਝ ਵੱਖਰੇ ਜਿਹੇ ਨੇ...

ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ
ਸੀਰਤ ਨੂੰ ਮੁੱਹਬਤ ਕਰਦੇ ਨੇ !

ਹਰਪਰੀਤ ਕੌਰ.........
08 Dec 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਹੁਹੁਹੁਤ ਹੀ ਖੂਬਸੂਰਤ ਅਤੇ ਦਮਦਾਰ ਕਿਰਤ - ਪਰ ਐਦਾਂ ਲਗਦਾ ਏ ਕਿ ਪਹਿਲਾਂ ਵੀ ਪੜ੍ਹੀ ਹੈ ਆਪ ਦੀ ਮਾਰਫਤ ਹੀ, ਬਿੱਟੂ ਬਾਈ ਜੀ....ਸ਼ੁਕਰੀਆ ਸ਼ੇਅਰ ਕਰਨ ਲਈ......

08 Dec 2014

jaspal pier
jaspal
Posts: 114
Gender: Male
Joined: 26/Oct/2014
Location: muktsar
View All Topics by jaspal
View All Posts by jaspal
 
22 boht sohna likheya hai
Eh hi assli sohnapan hai jo aaj kal
Dikhda hi nahi par tusi is rachna de dwara darshan karwa dite
Thx
09 Dec 2014

Reply