ਮੈ ਨਹੀ ਕਿਨਾਰਾ ਚਾਹੁੰਦਾ ਹਾਂ,
ਤਿਣਕੇ ਦਾ ਸਹਾਰਾ ਚਾਹੁੰਦਾ ਹਾਂ
ਜੋ ਸਾਹਾਂ ਦੇ ਵਿਚ ਘੁਲ ਜਾਵੇ
ਇਕ ਨਾਮ ਪਿਆਰਾ ਚਾਹੁੰਦਾ ਹਾਂ
ਬੇਸ਼ੱਕ ਕਾਲੀ ਰਾਤ ਰਹੇ
ਪਰ ਇਕ ਸਿਤਾਰਾ ਚਾਹੁੰਦਾ ਹਾਂ
ਤੇਰੇ ਦਿਲ ਦੀਆਂ ਜੂਹਾਂ ਟੋਹਣ ਲਈ
ਇਕ ਖਾਬ ਅਵਾਰਾ ਚਾਹੁੰਦਾ ਹਾਂ
ਜੋ ਵੇਹਂਦੇ ਵੇਹਂਦੇ ਬੀਤ ਗਿਆ
ਉਹ ਜਨਮ ਦੋਬਾਰਾ ਚਾਹੁੰਦਾ ਹਾਂ
ਖੋਟੇ ਨੂੰ ਖਰੇ ਦੇ ਭਾ ਤੋਲੇ
ਦਿਲਦਾਰ ਸੁਨਾਰਾ ਚਾਹੁੰਦਾ ਹਾਂ
ਅਧਖੜ੍ਹ ਸਾਹ ਪ੍ਰ੍ਣਾਉਣ ਲਈ
ਹੁਣ ਹਾਣ ਕੁਆਰਾ ਚਾਹੁੰਦਾ ਹਾਂ
ਜੋ ਰੂਹਾਂ ਤੀਕ ਝੰਜੋੜ ਦੇਵੇ
ਕੋਈ ਪਾਕ ਹੁਲਾਰਾ ਚਾਹੁੰਦਾ ਹਾਂ
ਮੈਂ ਬਿੰਦੂ ਬਾਹਾਂ ਅੱਡ ਬੈਠਾ
ਕਾਇਨਾਤ ਪਸਾਰਾ ਚਾਹੁੰਦਾ ਹਾਂ
ਮੈ ਨਹੀ ਕਿਨਾਰਾ ਚਾਹੁੰਦਾ ਹਾਂ,
ਤਿਣਕੇ ਦਾ ਸਹਾਰਾ ਚਾਹੁੰਦਾ ਹਾਂ
ਜੋ ਸਾਹਾਂ ਦੇ ਵਿਚ ਘੁਲ ਜਾਵੇ
ਇਕ ਨਾਮ ਪਿਆਰਾ ਚਾਹੁੰਦਾ ਹਾਂ
ਬੇਸ਼ੱਕ ਕਾਲੀ ਰਾਤ ਰਹੇ
ਪਰ ਇਕ ਸਿਤਾਰਾ ਚਾਹੁੰਦਾ ਹਾਂ
ਤੇਰੇ ਦਿਲ ਦੀਆਂ ਜੂਹਾਂ ਟੋਹਣ ਲਈ
ਇਕ ਖਾਬ ਅਵਾਰਾ ਚਾਹੁੰਦਾ ਹਾਂ
ਜੋ ਵੇਹਂਦੇ ਵੇਹਂਦੇ ਬੀਤ ਗਿਆ
ਉਹ ਜਨਮ ਦੋਬਾਰਾ ਚਾਹੁੰਦਾ ਹਾਂ
ਖੋਟੇ ਨੂੰ ਖਰੇ ਦੇ ਭਾ ਤੋਲੇ
ਦਿਲਦਾਰ ਸੁਨਾਰਾ ਚਾਹੁੰਦਾ ਹਾਂ
ਅਧਖੜ੍ਹ ਸਾਹ ਪ੍ਰ੍ਣਾਉਣ ਲਈ
ਹੁਣ ਹਾਣ ਕੁਆਰਾ ਚਾਹੁੰਦਾ ਹਾਂ
ਜੋ ਰੂਹਾਂ ਤੀਕ ਝੰਜੋੜ ਦੇਵੇ
ਕੋਈ ਪਾਕ ਹੁਲਾਰਾ ਚਾਹੁੰਦਾ ਹਾਂ
ਮੈਂ ਬਿੰਦੂ ਬਾਹਾਂ ਅੱਡ ਬੈਠਾ
ਕਾਇਨਾਤ ਪਸਾਰਾ ਚਾਹੁੰਦਾ ਹਾਂ
naib^