ਇਹ ਜੋ ਤੇਰੇ ਕਰਤੇ ਧਰਤੇ
ਇਨ੍ਹਾਂ ਥੀਂ ਕੁੱਝ ਕਹਿ ਨਾ ਬੈਠੀਂ
ਸਾਥੋਂ ਯਾਰ ਨਿਖੇੜੇਂ ਰੱਬਾ
ਵੇਖੀਂ ‘ਹਾਅ‘ ਨੂੰ ਲੈ ਨਾ ਬੈਠੀਂ
ਫੁੱਲਾਂ ਵਰਗਾ ਸੱਜਣ ਸਾਡਾ
ਦਰ ਤੇਰੇ ਕੁੱਝ ਮੰਗਣ ਆਵੇ
ਰਾਖੀ ਕਰਦੇ ਵੱਡੇ ਘਰ ਦੀ
ਕੁੱਤਿਆਂ ਵਾਕਣ ਪੈ ਨਾ ਬੈਠੀਂ
ਗਲਤਫਹਿਮੀਆਂ ਪਾਵਣ ਜਿਹੜੇ
ਵਹਿਮੀ ਭਰਮੀ ਏਜੰਟ ਜੇ ਤੇਰੇ
ਥਾਪੀ ਦੇ ਤਿਨ ਸੱਜੇ ਹੱਥ ਦੀ
‘ਕੇਂਦਰ‘ ਬਣ ਦੇ ਸਹਿ ਨਾ ਬੈਠੀਂ
ਚਲਦੀ ਹੋਰ ਵਧਾਉਂਦੀ ਪਾੜ੍ਹੇ
ਲੁਤਰੋ ਹੈ ਜੋ ਕੈਂਚੀ ਵਰਗੀ
ਲੋਕਾਂ ਦੀ ਇਸ ਖੁੰਢੀ ਮਤ ਨੂੰ
ਕੁੱਝ ਰੇਤੀ ਵਰਗਾ ਦੇ ਨਾ ਬੈਠੀਂ
ਸ਼ਿਕਵੇ ਰੋਸੇ ਭੁੱਲਾਂ ਚੁੱਕਾਂ
ਹੋ ਹੋ ਮੂਹਰੇ ਦੇਣ ਗਵਾਹੀਆਂ
ਵਿੱਚ ਕਟਿਹਰੇ ਭਰੀ ਕਚਹਿਰੀ
ਫੜ੍ਹ ਹਥੌੜਾ ਕੁੱਝ ਕਹਿ ਨਾ ਬੈਠੀਂ
ਇੱਕੋ ਹਸਰਤ ਬਹੁਤੇ ਨਾਹੀਂ
ਪਾਰ ਸਮੁੰਦਰ ਰੱਖੇਂ ਓ ਵੀ
ਲਿਖ ਬਿਆਨਾ ਸਾਡੇ ਹੱਥ ਤੇ
ਸ਼ਾਹੂ ਨੂੰ ਕਰ ‘ਬੈ‘ ਨਾ ਬੈਠੀਂ
eh jo tere karate dharate
ehnan theen kujj keh na baithin
sathon yaar nikheren rabba
vekhin `haah` nun lai na baithin
phullan varaga sajjan sada
dar tere kujj mangan aave
rakhi karade vadde ghar di
kuttian vakan pai na baithin
galat fahimian pavan jehare
vahimi bharami ajent je tere
thapi de tin sajje hatth di
`kendar` ban de shaih na baithin
chaladi hor vadhaundi paarhe
lutaro hai jo kainci varagi
lokan di is khundhi mat nun
kujj reti varaga de na baithin
sikave rose bhullan chukkan
ho ho muhare den gavahian
vicch katihare bhari kachahiri
farh hathaura kujj keh na baithin
ikko hasarat bahute naahin
paar samundar rakken oh vi
likh biana sade hatth te
saahu nun kar `bai` na baithin