ਇਹ ਲਫ਼ਜ਼ ਨੇ ਸੋਚ ਤੋ ਹਕੀਕਤ ਦਾ ਪੁੱਲ
ਨਜ਼ਮ ਉਪਜੇ ਜਦ ਪੰਨੇ ਤੇ ਜਾਣ ਡੁੱਲ
ਨਿਘ ਬਹਾਰ ਦਾ ਮਾਨਦੀ ਧਰਤੀ ਹੈ ਖੁੱਸ਼
ਇਸਦੀ ਨਜ਼ਮ ਦੇਖੋ ਮਹਿਕਦੇ ਹਸਦੇ ਫੁੱਲ
ਕੀਤੀ ਹੈ ਬੱਦਲਾ ਵਿਦਾਈ ਬੂੰਦਾ ਦੀ
ਬੱਦਲੀਂ ਜੰਮ ਧਰਤ ਵਿਚ ਗਈਆ ਨੇ ਘੁੱਲ
ਸੋਚ ਜੋ ਆ ਉੱਭਰੀ ਹੈ ਕੈਨਵਸ ਤੇ
ਜਿਉਂ ਲੱਖਾਂ ਤਾਰਿਆਂ ਦਾ ਗਿਆ ਤੇਜ਼ ਘੁੱਲ
ਬੂਹੇ ਖੋਲੋ ਤੇ ਦੇਖੋ ਹੈ ਕੌਣ ਉੱਥੇ
ਉੱਠੀ ਹੈ ਦਿਲ ਵਿੱਚ ਇਕ ਮਿੱਠੀ ਹਲਚਲ
ਇਹ ਲਫ਼ਜ਼ ਨੇ ਸੋਚ ਤੋ ਹਕੀਕਤ ਦਾ ਪੁੱਲ
ਨਜ਼ਮ ਉਪਜੇ ਜਦ ਪੰਨੇ ਤੇ ਜਾਣ ਡੁੱਲ
ਨਿਘ ਬਹਾਰ ਦਾ ਮਾਣਦੀ ਧਰਤੀ ਖੁਸ਼ ਕਿੰਨੀ
ਇਸਦੀ ਨਜ਼ਮ ਦੇਖੋ ਮਹਿਕਦੇ ਹਸਦੇ ਫੁੱਲ
ਕੀਤੀ ਹੈ ਬੱਦਲਾ ਵਿਦਾਈ ਬੂੰਦਾ ਦੀ
ਬੱਦਲੀਂ ਜੰਮ ਧਰਤ ਵਿਚ ਗਈਆ ਨੇ ਘੁੱਲ
ਸੋਚ ਜੋ ਆ ਉੱਭਰੀ ਹੈ ਕੈਨਵਸ ਤੇ
ਜਿਉਂ ਲੱਖਾਂ ਤਾਰਿਆਂ ਦਾ ਗਿਆ ਤੇਜ਼ ਘੁੱਲ
ਬੂਹੇ ਖੋਲੋ ਤੇ ਦੇਖੋ ਹੈ ਕੌਣ ਉੱਥੇ
ਉੱਠੀ ਹੈ ਦਿਲ ਵਿੱਚ ਇਕ ਮਿੱਠੀ ਹਲਚਲ
ਇਸ਼ਕ ਭਰੇ ਦਿਲ ਵਿਚ ਆ ਦੇਖ ਗਮਾਂ ਦੇ ਲਾਵੇ
ਜਦ ਗਈਆ ਪੀੜਾਂ ਦੀਆਂ ਗੰਡਾਂ ਖੁੱਲ
-A