Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਬੇਰੰਗ ਸ਼ਾਮ

 

 

ਹੱਡ ਠਾਰ ਦੇਣ ਵਾਲੀ

ਠੰਢੀ ਰਾਤ ਵਿਚ,

ਬੱਚੇ ਦੀ ਖੰਘ ਨਾਲ

ਮਾਪਿਆਂ ਦੀ ਨੀਂਦ

ਹਵਾ ਹੋ ਜਾਂਦੀ |


ਉਹ ਨਿੱਘ ਦਿੰਦੇ,

ਪਿਆਰ ਨਾਲ ਸਿਰ ਪਲੋਸਦੇ,

ਉਹਨੂੰ ਸੁਆਉਣ ਦੀ ਕੋਸ਼ਿਸ਼ 'ਚ

ਦੇਰ ਰਾਤ ਤਕ ਡਰਦਿਆਂ

ਆਪਣੀ ਥਾਂਓਂ ਹਿਲਦੇ ਨਾ -           

ਮਤੇ ਤ੍ਰਭਕ ਕੇ ਉਠ ਨਾਂ ਪਵੇ |


ਜ਼ਿੰਦਗੀ ਦੀ ਇਕ ਸਿਥਲ

ਬੇਰੰਗ ਸ਼ਾਮ ਵਿਚ,

ਉਹੀ ਖੰਘ ਮਾਪਿਆਂ ਦੀ,

ਉਨ੍ਹਾਂ ਹੀ ਬੱਚਿਆਂ ਦਾ ਜੀਣਾ

ਹਰਾਮ ਕਿਓਂ ਕਰਦੀ ਹੈ ?


ਜਿਨ੍ਹਾਂ ਬਾਹਾਂ ਤੇ ਬਾਲ

ਲਮਕ ਕੇ ਝੂਟੇ ਲੈਂਦੇ;

ਜੋ ਮਜਬੂਤ ਗੋਡੇ 'ਤੇ

ਨਿੱਗਰ ਹੱਥ, ਘੋੜਾ ਬਣ,

ਪਿੱਠ ਤੇ ਸਵਾਰੀ ਕਰਾਉਂਦੇ,

ਬੱਚੇ ਦੀਆਂ ਖੁਸ਼ੀ ਭਰੀਆਂ

ਕਿਲਕਾਰੀਆਂ ਦੇ ਸਮੁੰਦਰ 'ਚ  

ਤਾਰੀਆਂ ਲਾਂਦੇ ਥੱਕਦੇ ਨਾ,

ਝੁਰੜੀਆਂ ਦੇ ਸਿਆੜਾਂ ਨਾਲ

ਭਰੇ ਲਮਕਦੇ ਮਾਸ ਵਾਲੀਆਂ

ਉਨ੍ਹਾਂ ਬਾਹਾਂ ਤੋਂ ਲਟਕਦੀ

ਕਮੀਜ਼ 'ਚ 'ਤਕੜਾ ਘੋੜਾ'

ਹੁਣ ਮੱਕੀ ਦੇ ਖੇਤ 'ਚ

ਕਾਂ ਡਰਾਉਣ ਵਾਲਾ

ਕਾਨਿਆਂ ਦਾ ਗੁੱਡਾ ਲਗਦੈ |


ਉਨ੍ਹਾਂ ਲਾਚਾਰ ਗੋਡਿਆਂ ਨੂੰ

ਸਹਾਰਾ ਚਾਹੀਦੈ, ਉਠ ਖੜ੍ਹਨ ਲਈ,

'ਤੇ ਕੁਝ ਪਲਾਂ ਦਾ ਸਾਥ,

ਇਕੱਲੇਪਨ ਨਾਲ ਲੜਨ ਲਈ |


ਖੋਲ੍ਹੋ ਦਿਲਾਂ ਦੇ ਬੂਹੇ,

ਦੋ ਪਿਆਰ ਭਰੇ ਮਿੱਠੇ

ਬੋਲਾਂ ਦੀ ਖੈਰ ਪਾ ਦਿਉ,

ਉਨ੍ਹਾਂ ਕਿਲਕਾਰੀਆਂ ਸੁਣਨ ਵਾਲੇ

ਕੰਨਾਂ ਦੀ ਝੋਲੀ 'ਚ,

ਕਰ ਦੇਣ ਨੂੰ ਪੂਰੀ ਆਸ

ਉਨ੍ਹਾਂ ਅੱਖਾਂ ਦੀ,

ਜੋ ਇਕ ਬਾਂਹ ਆਲੀ ਐਨਕ

ਦੇ ਘਸੇ ਹੋਏ ਸ਼ੀਸ਼ੇ 'ਚੋਂ,

ਧੁੰਦਲੀ ਜਿਹੀ ਤਸਵੀਰ

ਦੇਖ ਸਕਦੀਆਂ ਹਨ

ਆਪਣੀ ਫੁਲਵਾੜੀ ਦੀ,

ਜਿਸ 'ਚ ਫੁੱਲਾਂ ਦੇ ਟਹਿਕਣ ਨਾਲ,

ਉਹ ਆਪਣੇ ਬੁਢਾਪੇ ਦੇ ਪਤਝੜ

ਦੀ ਉਦਾਸ 'ਤੇ ਬੇਰੰਗ ਸ਼ਾਮ 'ਚ,

ਜ਼ਿੰਦਗੀ ਦੀ ਸੱਜਰੀ ਬਸੰਤ ਦੀ

ਬਸ ਇਕ ਝਲਕ

ਵੇਖਣਾ ਲੋਚਦੀਆਂ ਹਨ |

                                ਜਗਜੀਤ ਸਿੰਘ ਜੱਗੀ

01 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ! 
ਨਿਰੋਲ ਸਚਾਈ ਨੂੰ ਸਬਦਾਂ ਦਾ ਰੂਪ ਦੇ ਕੇ ਜੋ ਇਹ ਰਚਨਾ ਤੁਸੀਂ ਪੇਸ਼ ਕੀਤੀ ਹੈ ,,,ਇਸਦੀ ਪ੍ਰਸ਼ੰਸ਼ਾ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ | ਬੱਸ ਇਹੀ ਕਹਾਂਗਾ " ਬਾ-ਕਮਾਲ ",,,ਜਿਓੰਦੇ ਵੱਸਦੇ ਰਹੋ,,,

ਵਾਹ ! 

 

ਨਿਰੋਲ ਸਚਾਈ ਨੂੰ ਸਬਦਾਂ ਦਾ ਰੂਪ ਦੇ ਕੇ ਜੋ ਇਹ ਰਚਨਾ ਤੁਸੀਂ ਪੇਸ਼ ਕੀਤੀ ਹੈ ,,,ਇਸਦੀ ਪ੍ਰਸ਼ੰਸ਼ਾ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਹਨ | ਬੱਸ ਇਹੀ ਕਹਾਂਗਾ " ਬਾ-ਕਮਾਲ ",,,ਜਿਓੰਦੇ ਵੱਸਦੇ ਰਹੋ,,,

 

01 Oct 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਕਾਸ਼ !... ਇਹ ਝਲਕ ਮਿਲ ਜਾਏ...............

01 Oct 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
ਬਹੁਤ ਖ਼ੂਬ ਜੀ .. this is also so real and expression of words are so amazing,..............its an ultimate creation...........!!

sukhpal**

01 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thnx for giving your precious time and comments, Sukhpal baaee ji. 

Jaggi

05 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Thank you so much Harpinder nd Bittoo bai ji. Aap ne beshkimti comments ditte han. Samaajik issues te Koshish jaari rahegi, aisa sankalp hai.
15 Oct 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਕੁਝ ਸ਼ਬਦ ਨੇ ਮਾਰਗ ਜਿੰਦ ਦੇ,ਅਰੱਥ ਉਲੱਝਣ ਜੰਜਾਲ।
ਆਸਥਾ ਭੀੜ ਭਰਮ ਦੀ ਧੰਦੇ ਕਾਰਨ ਕੀ ਬੰਦੇ ਦਾ ਹਾਲ।,
                             ਖੂਬ ਸੂਰਤ  ਭਾਵਨਾਤਮਿਕ ਸ਼ਬਦ ਚਿੱਤਰ ਦੀ ਸਿਰਜਨਾਤਮਿਕ ਰਚਨਾ ਹੈ.......ਆਨੰਦ ਆ ਗਿਆ.. ਧੰਨਵਾਦ

16 Oct 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਰਤ ਨੂੰ ਆਪਣਾ ਕੀਮਤੀ ਸਮਾਂ ਦੇਨ ਲਈ ਅਤੇ ਕਮੇਂਟ੍ਸ ਦੇਣ ਲਈ ਬਹੁਤ ਧੰਨਵਾਦ ਗੁਰਮੀਤ ਬਾਈ ਜੀ |
                                                                             ਜੱਗੀ 

ਕਿਰਤ ਨੂੰ ਆਪਣਾ ਕੀਮਤੀ ਸਮਾਂ ਦੇਨ ਲਈ ਅਤੇ ਕਮੇਂਟ੍ਸ ਦੇਣ ਲਈ ਬਹੁਤ ਧੰਨਵਾਦ ਗੁਰਮੀਤ ਬਾਈ ਜੀ |

 

                                                                             ਜੱਗੀ 

 

22 Oct 2013

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

 kde kda kise racha di sift krn ly lafz nale milde pr oh rachna apne aap wich bde duhnge arth smoi baithi hundi ee jo k sanu shj te swad dowe dindi ee sanjha krn ly shurkira jagjit jii sohna likhiya ee

15 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

ਜਿੰਦਗੀ ਦੀ ਤਲਖ ਹਕ਼ੀਕਤ ਨੂੰ ਸੋਹਣੇ ਸ਼ਬਦਾਂ ਚ ਪਿਰੋਇਆ sir ਨੇ.ਬਹੁਤ ਵਧੀਆ

16 Apr 2015

Showing page 1 of 2 << Prev     1  2  Next >>   Last >> 
Reply