ਇੱਕ ਭਰਮ ਹੈ ਹਾਲੇ ਵੀ ਉਸਦੇ ਵਾਪਸ ਮੁੜ ਆਉਣ ਦਾ
ਸਾਡੇ ਸੁੱਤੇ ਹੋਏ ਅਰਮਾਨਾ ਨੂੰ ਪਿਆਰ ਦੇ ਖੰਭ ਲਾ ਕੇ ਉਡਾਉਣ ਦਾ
ਕੁੱਝ ਕੁ ਸਮੇ ਲਈ ਜਿੰਦਗੀ ਚ ਬਹਾਰ ਆਈ
ਦੁੱਖਾ ਸੁੱਖਾ ਦੀ ਆਪਸ ਵਿਚ ਹੁੰਦੀ ਸੀ ਸੁਣਵਾਈ
ਕਦੇ ਛੱਤ ਕਦੇ ਸੁਪਨੇ ਦੋਵੇ ਥਾਂਵਾ ਸੀ ਨਿਆਰੀਆ
ਚੰਗੀਆ ਲੱਗਣੋ ਹੱਟ ਗਈਆ ਸਨ ਮਹਿਲ ਮੁਨਾਰੀਆ
ਮੂੰਹ ਤੇ ਹਾਸਾ ਜਹਿਨ ਚ ਹੁੰਦੀ ਸੀ ਉਡੀਕ
ਯਾਦ ਰੱਖਦੇ ਸੀ ਮੇਲ ਦੀ ਹਰੇਕ ਤਰੀਕ
ਚਾਹ ਸੀ ਨਜ਼ਰਾ ਨਜ਼ਰਾ ਵਿੱਚ ਖੂਬਸੂਰਤੀ ਇੱਕ ਦੂਜੇ ਦੀ ਸਲਾਉਣ ਦਾ
ਇੱਕ ਭਰਮ ਹੈ ਹਾਲੇ ਵੀ ਉਸਦੇ ਵਾਪਸ ਮੁੜ ਆਉਣ ਦਾ
ਸਾਡੇ ਸੁੱਤੇ ਹੋਏ ਅਰਮਾਨਾ ਨੂੰ ਪਿਆਰ ਦੇ ਖੰਭ ਲਾ ਕੇ ਉਡਾਉਣ ਦਾ
ਮਹੀਨਾ ਸਾਉਣ ਦਾ ਸੀ ਇਸ਼ਕੇ ਦੀ ਬਰਸਾਤ ਲਿਆਉਦਾ
ਜੋਬਨ ਆਪਣੇ ਦਾ ਉਹ ਵੀ ਸੀ ਰੰਗ ਦਿਖਾਉਂਦਾ
ਲੱਖ ਤੋ ਕੱਖ ਹੋਣ ਦੀਆ ਨਹੀ ਸਨ ਖਬਰਾ
ਪਿਆਰ ਸਾਡਾ ਖੋਹ ਲੈਣਾ ਤਾਕਤ ਤੇ ਜਬਰਾਂ
ਮਜਬੂਰੀ ਉਹਦੀ ਮੇਰੀ ਕਮਜ਼ੋਰੀ ਬਣ ਗਈ
ਦੂਰ ਹੋਣ ਦੀ ਤੜਪ ਮੱਲੋਜੋਰੀ ਬਣ ਗਈ
ਅਰਸ਼ ਲੱਗ ਜਾਂਦਾ ਕੁੱਝ ਮਲਮ ਦੁੱਖ ਦੂਜਿਆ ਨੂੰ ਸੁਣਾਉਣ ਦਾ
ਇੱਕ ਭਰਮ ਹੈ ਹਾਲੇ ਵੀ ਉਸਦੇ ਵਾਪਸ ਮੁੜ ਆਉਣ ਦਾ
ਸਾਡੇ ਸੁੱਤੇ ਹੋਏ ਅਰਮਾਨਾ ਨੂੰ ਪਿਆਰ ਦੇ ਖੰਭ ਲਾ ਕੇ ਉਡਾਉਣ ਦਾ