|
ਇਕ ਦਰਦ ਸ਼ਿੜਿਆ |
ਕਈ ਅਰਸੇ ਪਹਿਲਾਂ ਇਕ ਦਰਦ ਸ਼ਿੜਿਆ ਸੀ, ਇਹਸਾਸ ਓਹਦੇ ਚ ਦਿਲ ਹੋਕੇ ਭਰ ਭਰ ਰੋ ਰਿਹਾ ਏ,
ਜਿੰਦਗੀ ਨਾਲੋਂ ਦਿਨੋ ਦਿਨ ਦੂਰੀ ਹੁਣ ਵੱਦ ਰਹੀ ਏ, ਤੇ ਕੋਈ ਸਾਹਾਂ ਨੂੰ ਮੇਰੇ ਤੋ ਪਲ ਪਲ ਖੋਹ ਰਿਹਾ ਏ,
ਕੁਝ ਪਲ ਨਾਲ ਚਲਨ ਵਾਲਾ ਇਕ ਮੁਸ਼ਾਫਿਰ, ਅੱਜ ਵੀ ਮੇਰੇਆਂ ਖਿਆਲਾਂ ਚ ਅੰਨ ਖਲੋ ਰਿਹਾ ਏ,
ਤਕਦੀਰ ਪਖੋਂ ਮੇਰਾ ਇਮਤਿਹਾਨਾਂ ਦੀ ਲੜੀ ਜਾਰੀ ਏ, ਇਕ ਪਲ ਖਤਮ ਤੇ ਦੂਜਾ ਅਗੇ ਵੱਲ ਹੋ ਰਿਹਾ ਏ,
ਸੋਚ ਸੋਚ ਕੇ ਵੀ ਅੱਜ ਤਾਈ ਇਹ ਸੋਚ ਮੁੱਕੀ, ਤਾਹਿਓਂ ਸੋਚਾਂ ਵਾਲੇ ਨੱਕੇ ਚ ਹੌਲੀ ਹੌਲੀ ਜਿੰਦ ਨੂੰ ਪਰੋ ਰਿਹਾ ਏ,
ਕੋਈ ਮੁੱਦਤਾਂ ਵਰਗੇ ਪਲ ਕੱਲਿਆ ਹੰਦੋਉਣੇ ਦਸੇ ਮੈਨੂੰ, ਇਹ ਦਿਲ ਕਮਲਾ ਪਲਾਂ ਦੇ ਭਾਰ ਥੱਲੇ ਦਬੋ ਰਿਹਾ ਏ,
ਸੁਨਿਆ ਦੁਨੀਆਂ ਵਾਲੇ ਜ਼ਖਮ ਛਿਲ ਛਿਲ ਨਾਸੂਰ ਕਰ ਦਿੰਦੇ ਨੇ, ਤਾਹਿਓਂ ਬੈਠਾ ਰਾਜੇਸ਼ ਆਪਣੇ ਜ਼ਖਮ ਲਕੋ ਰਿਹਾ ਏ,
ਲੇਖਕ ਰਾਜੇਸ਼ ਸਰੰਗਲ
|
|
16 Feb 2013
|