Home > Communities > Punjabi Poetry > Forum > messages
ਇਕ ਦਿਨ ਅਸੀਂ ਜਰੂਰ ਮਿਲਾਂਗੇ
ਮੰਨਿਆਂ ਬਹੁਤ ਹਾਂ ਦੂਰ, ਮਿਲਾਂਗੇ ਇਕ ਦਿਨ ਅਸੀਂ ਜਰੂਰ ਮਿਲਾਂਗੇ ਜਿੰਨਾ ਵਿਛੋੜਾ ਹੋਏ ਲੰਮੇਰਾ ਉੁੱਨਾ ਵਸਲ ਦਾ ਸੁਵਾਦ ਵਧੇਰਾ ਡੋਲਣ ਨਾ ਤੂੰ ਦੇਵੀਂ ਜ਼ੇਰਾ ਮੈਂ ਮੁਕਾ ਇਹ ਪੰਧ ਲੰਮੇਰਾ ਦਰ ਖੜਕਾਂਵਾਗਾ ਜਦ ਤੇਰਾ ਫਿਰ ਤੂੰ ਘਰ ਦਾ ਬੂਹਾ ਖੋਲੀਂ ਚੁੱਪ ਰਹੀ ਪਰ ਸਭ ਕੁਝ ਬੋਲੀਂ ਗ਼ਲ ਮੇਰੇ ਲੱਗ ਰੱਜਕੇ ਰੋ ਲਈਂ ਮੇਰੀ ਚੁੱਪ ਦਾ ਸੋਰ ਵੀ ਹੋ ਲਈਂ ਟੁੱਟਕੇ ਹੋ ਚਕਨਾਚੂਰ ਮਿਲਾਂਗੇ ਇਕ ਦਿਨ ਅਸੀਂ ਜਰੂਰ ਮਿਲਾਂਗੇ..... ਘੁੱਟਕੇ ਮੈਨੂੰ ਸੀਨੇ ਲਾ ਲਈਂ ਰੱਜਕੇ ਮੇਰਾ ਰੂਪ ਹੰਢਾ ਲਈਂ ਮੇਰੇ ਤਨ ਦੀ ਗੰਗਾ ਨਹਾ ਲਈਂ ਮਨ ਤੋਂ ਕਾਮ ਦੀ ਮੈਲ਼ ਨੂੰ ਲਾ ਲਈਂ.... ਜਿਸਮਾਂ ਤੋਂ ਫ਼ਿਰ ਰੂਹ ਤੱਕ ਜਾ ਕੇ ਤੂੰ ਮੈਂ ਤੇ ਮੈਂ ਤੂੰ ਵਿੱਚ ਆ ਕੇ ਖ਼ੁਦ ਨੂੰ ਗੁਵਾ ਕੇ ਤੈਨੂੰ ਪਾ ਕੇ ਹੋ ਇਕ ਦੂਜੇ ਦਾ ਨੂਰ ਮਿਲਾਂਗੇ ਇਕ ਦਿਨ ਅਸੀਂ ਜਰੂਰ ਮਿਲਾਂਗੇ ਤਾਰਿਆਂ ਦੇ ਛੁਪ ਜਾਣ ਤੋਂ ਪਹਿਲਾਂ ਚਿੜੀਆਂ ਦੇ ਰੌਲ਼ਾ ਪਾਉਣ ਤੋਂ ਪਹਿਲਾਂ ਸੂਰਜ ਦੇ ਚੜ ਆਉਣ ਤੋਂ ਪਹਿਲਾਂ ਮੱਥੇ ਬਦਨਾਮੀਂ ਲਾਉਣ ਤੋਂ ਪਹਿਲਾਂ ਸੁੱਤੇ ਜੱਗ ਦੀਆਂ ਨਜ਼ਰਾਂ ਉਹਲੇ ਜਵਾਨ ਹੋਗੀਆਂ ਫ਼ਸਲਾਂ ਉਹਲੇ ਬੇਫਿਕਰੀਂ ਵਿੱਚ ਅਕਲਾਂ ਉਹਲੇ ਕਰਕੇ ਕੋਈ ਕਸੂਰ ਮਿਲਾਂਗੇ ਇਕ ਦਿਨ ਅਸੀਂ ਜਰੂਰ ਮਿਲਾਂਗੇ ......................ਸੁਖਬੀਰ ਸਿੰਘ
06 Jun 2011
ਬਾ-ਕਮਾਲ,,,ਬਹੁਤ ਹੀ ਵਧੀਆ ਲਿਖਤ ਹੈ ਬਾਈ ਜੀ,,,
06 Jun 2011
Good One...Thanks 4 sharing..!!
06 Jun 2011
Sabh to pehla punjabizm parivaar vich swagat a , bahut khoobsoorat rachna likhi a sukhvir ji, kmal de jajbaat ne , eda hi likhde rho te share karde raho. Jio
06 Jun 2011
ਕਮਾਲ ਦੇ ਜਜਬਾਤ ਪੇਸ਼ ਕੀਤੇ ਨੇ ਸੁਖਵੀਰ ਜੀ, welcome ਤੋ punjabizm ....
06 Jun 2011
bahut hi khoob ! kamaal da likhia hai g !likhde rvo .....thnx 4 sharing.!
07 Jun 2011
.
07 Jun 2011
ਸੁੱਤੇ ਜੱਗ ਦੀਆਂ ਨਜ਼ਰਾਂ ਉਹਲੇ
ਜਵਾਬ ਹੋ ਗੀਆਂ ਫਸਲਾਂ ਉਹਲੇ..
ਵਾਹ ਸਰ ਵਾਹ ! ਬਹੁਤ ਪਿਆਰੀ ਰਚਨਾ ! ਸਾਂਝੀ ਕਰਨ ਲਈ ਸ਼ੁਕਰੀਆ !
ਸੁੱਤੇ ਜੱਗ ਦੀਆਂ ਨਜ਼ਰਾਂ ਉਹਲੇ
ਜਵਾਬ ਹੋ ਗੀਆਂ ਫਸਲਾਂ ਉਹਲੇ..
ਵਾਹ ਸਰ ਵਾਹ ! ਬਹੁਤ ਪਿਆਰੀ ਰਚਨਾ ! ਸਾਂਝੀ ਕਰਨ ਲਈ ਸ਼ੁਕਰੀਆ !
ਸੁੱਤੇ ਜੱਗ ਦੀਆਂ ਨਜ਼ਰਾਂ ਉਹਲੇ
ਜਵਾਬ ਹੋ ਗੀਆਂ ਫਸਲਾਂ ਉਹਲੇ..
ਵਾਹ ਸਰ ਵਾਹ ! ਬਹੁਤ ਪਿਆਰੀ ਰਚਨਾ ! ਸਾਂਝੀ ਕਰਨ ਲਈ ਸ਼ੁਕਰੀਆ !
ਸੁੱਤੇ ਜੱਗ ਦੀਆਂ ਨਜ਼ਰਾਂ ਉਹਲੇ
ਜਵਾਬ ਹੋ ਗੀਆਂ ਫਸਲਾਂ ਉਹਲੇ..
ਵਾਹ ਸਰ ਵਾਹ ! ਬਹੁਤ ਪਿਆਰੀ ਰਚਨਾ ! ਸਾਂਝੀ ਕਰਨ ਲਈ ਸ਼ੁਕਰੀਆ !
Yoy may enter 30000 more characters.
07 Jun 2011
hatsssssssss offfffffffffffffffff
gr8 creation.........bahaut vadiya g...thanx for sharing!!!!!!!!!!!!!!
07 Jun 2011
Copyright © 2009 - punjabizm.com & kosey chanan sathh