ਵੈਰੀਆਂ ਦੀ ਹਿੱਕ ਦਾਗਦਾ ਏ ਕੋਈ ਸੂਰਮਾ
ਕੋਠੇ ਬੈਠੇ ਦੋਨਾਲੀਆਂ ਚਲਾਉਣ ਵਾਲੇ ਬੜੇ ਨੇ,
ਜਿਹਦੇ ਨਾਲ ਦਿਲ ਮਿਲੇ ਉਹੀ ਯਾਰ ਬਣਦੇ
ਰਾਹ ਜਾਂਦੇ ਹੱਥਾਂ ਨੂੰ ਮਲਾਉਣ ਵਾਲੇ ਬੜੇ ਨੇ,
ਸਿੱਧੇ ਰਾਹ ਦੁਨੀਆ ਤੇ ਕੋਈ ਕੋਈ ਪਾਉਂਦਾ ਹੁਣ
ਨਸ਼ੇ ਦੀਆਂ ਗੋਲੀਆਂ ਖਲਾਉਣ ਵਾਲੇ ਬੜੇ ਨੇ,
ਗਰੀਬ ਬੰਦੇ ਕੋਲੋਂ ਸਾਰੇ ਪਰੇ ਹੋ ਕੇ ਬੈਠਦੇ ਨੇ
ਚੜੀ ਜਿਸਦੀ ਗੁੱਡੀ ਨੂੰ ਬੁਲਾਉਣ ਵਾਲੇ ਬੜੇ ਨੇ,
ਸ਼ਹਿਦ ਜਿਹੀਆਂ ਲੋਰੀਆਂ ਤਾਂ ਮਾਂ ਹੀ ਸਦਾ ਦੇਂਦੀ ਏ
ਦੇ ਕੇ ਡਰਾਵੇ ਪਿਓ ਸਲਾਉਣ ਵਾਲੇ ਬੜੇ ਨੇ,
ਦੱਸੋ ਫੇਰ ਆਬਰੂ ਬਚਾਊ ਕੌਣ ਇੰਨਾਂ ਦੀ
ਜੂਏ 'ਚ ਦਰੋਪਤੀਆਂ ਲਾਉਣ ਵਾਲੇ ਬੜੇ ਨੇ,
ਜਿਉਂਦੇ ਜੀਅ ਐਥੇ ਕੋਈ ਕੋਈ ਸਾਰ ਲੈਂਦਾ,
ਮਰੇ ਬਾਅਦ ਏ ਤਨ ਨੂੰ ਜਲਾਉਣ ਵਾਲੇ ਬੜੇ ਨੇ.
"Unknown"