|
ਇਕ ਪਲ |
ਇਕ ਪਲ ਤਾਂ ਰੁੱਕ, ਗੱਲ ਸੁਣਕੇ ਤੂੰ ਜਾਵੀਂ, ਜੇ ਕੀਤਾ ਏ ਪਿਆਰ, ਸੱਚੇ ਦਿਲੋਂ ਨਿਭਾਵੀਂ। ਸਭ ਕੁੱਝ ਛੱਡ ਹੁਣ, ਹੋ ਗਿਆ ਮੈਂ ਤੇਰਾ, ਔਖੇ ਵੇਲੇ ਕਿਤੇ ਮੁੱਖ ਮੋੜ ਨਾਂ ਤੂੰ ਜਾਵੀਂ। ਪਰਖ ਕੇ ਵੇਖ ਲਵੀਂ, ਤੇਰਾ ਸਾਥ ਨਾ ਛੱਡਾਂਗੇ, ਰੱਖੀ ਭਰੋਸਾ, ਕਿਤੇ ਵਿਚਾਲੇ ਨਾ ਛੱਡ ਜਾਵੀਂ। ਤੈਨੂੰ ਸਮਝ ਖਾਸ, ਆਪਣੇ ਦਿਲ 'ਚ ਵਸਾਇਆ, ਕਿਸੇ ਨਿੱਕੀ ਗੱਲ ਪਿੱਛੇ, ਦਿਲੋਂ ਕੱਢ ਨਾ ਤੂੰ ਜਾਵੀਂ। ਇਕੋ ਹੈ ਤਮੰਨਾ, ਸਾਥ ਹੋਵੇ ਤੇਰਾ ਮੇਰਾ, ਤੇਰੀਆਂ ਸੁਣਦਾ ਮੈਂ ਰਹਾਂ, ਤੂੰ ਗੱਲਾਂ ਕਰੀ ਜਾਵੀਂ। ਕਦੀ ਖਤਮ ਨਾ ਹੋਵੇ, ਪਿਆਰ ਦਾ ਸਿਲਸਿਲਾ, ਰੱਬਾ ਕਰੀ ਅਹਿਸਾਨ, ਸੱਜਣਾ ਦੀ ਜਗ੍ਹਾ ਸਾਨੂੰ ਲੈ ਜਾਵੀਂ।
|
|
02 Dec 2013
|