|
 |
 |
 |
|
|
Home > Communities > Punjabi Poetry > Forum > messages |
|
|
|
|
|
ਇੱਕ ਸਵੇਰ |
ਪਰਬਤਾਂ ਪਿੱਛੋਂ ਸੂਰਜ ਉੱਗਿਆ, ਸੁਨਿਹਰੀ ਕਿਰਣਾਂ ਨਾਲ ਜੱਗ ਸੱਜਿਆ, ਮੱਥੇ ਧਰਤੀ ਦੇ ਚਾਨਣ ਮੱੜਿਆ, ਧਰਤੀ ਨੂੰ ਸਰੂਰ ਜਿਹਾ ਚੜਿਆ ।
ਨਿੱਘੀ ਨਿੱਘੀ ਲੋਆਂ ਨੇ ਨੀਦੋਂ ਫੁੱਲ ਜਗਾਇਆ, ਢਾਲੀ ਬੈਠੀ ਕੋਯਲ ਨੇ ਇੱਕ ਗੁੱਜਾ ਗੀਤ ਗਾਇਆ, ਕਮਲ ਨੇ ਬੱਣ ਮੋਤੀ ਛੱਪੜੀ ਦਾ ਹੁਸਣ ਵਧਾਇਆ, ਨਦੀਆਂ ਦੇ ਨੀਰਾਂ ਨੇ ਅਲੌਕਿਕ ਸਾਜ਼ ਵਜਾਇਆ ।
ਤਾਂਬੇ ਰੰਗੀ ਧੁੱਪ ਅੰਗੜਾਵੇ, ਵੇਖ ਨਜ਼ਾਰਾ ਚੰਨ ਦੀ ਚਾਨਣੀ ਸ਼ਰਮਾਵੇ, ਜਹਾਨ ਸਾਰਾ ਉੱਠਿਆ ਖੌਰੇ ਤਾਰਿਆਂ ਨੂੰ ਕਿਓ ਨੀਂਦਰ ਆਵੇ ।
ਮੰਨ ਮੇਰੇ ਚ ਖਿਆਲ ਆਵੇ, ਰੱਬ ਨੇ ਕੀ ਦਸਤੂਰ ਬਣਾਇਆ, ਸਾਰਾ ਜੱਗ ਉਜਾਲਾ ਚਾਵੇ, ਏ ਕਾਲੀ ਰਾਤ ਬਣਾ ਕੇ, ਰੱਬਾ ਤੂੰ ਕੀ ਪੁੰਨ ਕਮਾਇਆ ।
|
|
01 Jul 2014
|
|
|
|
|
ਬਹੁਤ ਖੂਬ ਜੀ |
ਜਿਉਂਦੇ ਵਸਦੇ ਰਹੋ |
'ਖੁਸ਼ ਜੀ', ਬਹੁਤ ਖੂਬ ਜੀ, ਖੁਸ਼ ਕੀਤਾ, ਖੁਸ਼ ਰਹੋ ਅਤੇ ਜਿਉਂਦੇ ਵਸਦੇ ਰਹੋ |
Thnx for sharing
|
|
01 Jul 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|