15 ਕੁ ਮਿੰਟ ਲਈ ਲੱਗੀ ਅਖ ਨੇ ਇਕ ਐਸੀ ਅੱਗ ਬਾਲ ਦਿਤੀ ਮੇਰੀਆਂ ਸੋਚਾਂ ਚ ਕੀ ਓਹ ਸੁਪਨਾ ਕਾਗਜ਼ ਤੇ ਲਿਖੇ ਬਿਨਾ ਰਿਹਾ ਨਾ ਗਿਆ ਮੇਰੇ ਤੋ.....ਤੁਹਾਡੇ ਸਭ ਨਾਲ ਸਾਂਝਾ ਕਰ ਰਹੀ ਹਾਂ
ਮੈਨੂ ਅਕਸਰ ਆਪਣੇ ਜਿਹੀਆਂ ਕੁੜੀਆਂ ਮਿਲ ਜਾਂਦੀਆਂ ਨੇ ਸੁਪਨੇ ਚ.....ਅੱਜ ਵੀ ਬੇ-ਅਰਥੀ ਰਿਸ਼ਤਿਆਂ ਦਾ ਅਰਥ ਲਭਦੀ ਇਕ ਕੁੜੀ ਮਿਲੀ ਸੁਪਨੇ ਚ ....ਜੋ ਜੰਗਲ ਚ ਭਟਕ ਰਹੀ ਸੀ....
ਇਹਨਾ ਰਿਸ਼ਤਿਆਂ ਦਾ ਅਰਥ ਲਭਦੇ ਆਪ ਗਵਾਚ ਚੁਕੀ ਓਹ ਕੁੜੀ ਜਿਵੇਂ ਹੁਣ ਕਿਸੇ ਰਸਤੇ ਦੀ ਭਾਲ ਚ ਸੀ....ਉਲਝੀ ਚੁਕੀ ਤੇ ਰੋਂਦੀ ਪਈ ਨੂੰ ਸਮਝ ਹੀ ਨਹੀਂ ਸੀ ਲਗ ਰਹੀ ਕੀ ਕਿਧਰ ਨੂੰ ਜਾਵਾਂ....
ਰੁਖਾਂ ਦੇ ਸਾਏ ਥੋੜੀ ਜਿਨੀ ਵੀ ਆਵਾਜ਼ ਕਰਦੇ ਤਾਂ ਆਪਣੇ ਹੀ ਸਾਏ ਤੋ ਵੀ ਡਰ ਜਾਂਦੀ ਸੀ...ਕਿ ਕਿਧਰੇ ਹਨੇਰੀ ਨਾ ਆ ਜਾਵੇ .....
ਬਾਰ- ਬਾਰ ਪਿਛਾ ਮੁੜ ਕੇ ਵੇਖਦੀ ਜਿਵੇਂ ਕੋਈ ਆਵਾਜ਼ਾਂ ਮਾਰ ਰਿਹਾ ਹੋਵੇ ਓਹਨੂੰ......ਪਰ ਪਿਛੇ ਨਾ ਮੁੜਨ ਦਾ ਫੈਸਲਾ ਲੈ ਲਿਆ ਸੀ ਸ਼ਾਇਦ ਓਹਨੇ .....
ਤੁਰੀ ਜਾ ਰਹੀ ਸੀ.....ਥੱਕੀ ਹਾਰੀ ਜਿਵੇਂ ਵਰਿਆਂ ਤੋਂ ਹੀ ਇਸ ਸਫ਼ਰ ਚ ਹੋਵੇ.....ਘੁਪ ਹਨੇਰਾ ਹੋ ਗਿਆ ਸੀ.....ਪਰ ਇੰਝ ਲਗਾ ਕਿ ਇਹ ਹਨੇਰਾ ਹੀ ਓਹਦੇ ਲਈ ਵਰਦਾਨ ਸਾਬਿਤ ਹੋ ਗਿਆ
ਦੂਰ ਕਿਤੇ ਇਕ ਛੋਟੀ ਜਿਹੀ ਰੋਸ਼ਨੀ ਦਿਖੀ ਓਹਨੂੰ ਤੇ ਤੁਰ ਪਈ ਓਸ ਰਸਤੇ ਤੇ......
ਜਿਵੇਂ ਹੀ ਓਹ ਉਸ ਰੋਸ਼ਨੀ ਦੇ ਨੇੜੇ ਪਹੁੰਚੀ ਤਾਂ ਏਨੇ ਚਿਰ ਨੂੰ ਸਾਰਾ ਜੰਗਲੇ ਲਟ ਲਟ ਕਰਕੇ ਬਲ ਉਠਿਆ .....
ਦੁਖੀ ਮਨ ਨਾਲ ਓਹ ਕੁੜੀ ਖੜੀ ਵੇਖਦੀ ਰਹੀ......ਓਹਨੂੰ ਲਗਾ ਕਿ ਜੇ ਕੁਛ ਦੇਰ ਹੋਰ ਰਹਿ ਜਾਂਦੀ ਉਸ ਜੰਗਲ ਚ ਤਾਂ ਓਹਦਾ ਵੀ ਵਜੂਦ ਸੜ ਕੇ ਸਵਾਹ ਹੋ ਜਾਂਦਾ ......
ਜਦ ਸਵੇਰ ਹੋਈ ਤਾਂ ਓਹ ਨਜ਼ਾਰਾ ਵੇਖ ਕੇ ਓਸ ਕੁੜੀ ਦੀਆਂ ਚੀਕਾਂ ਨਿਕਲ ਗਈਆਂ... ਓਹਨੂੰ ਰਾਹੇ ਪਾਉਣ ਵਾਲੀ ਓਹ ਰੋਸ਼ਨੀ ਵੀ ਮੁੱਕ ਚੁੱਕੀ ਸੀ..... ਤੇ ਜੰਗਲ ਦੇ ਬਿਰਖਾਂ ਤੇ ਇਕ ਵੀ ਪੱਤਾ ਨਾ ਰਿਹਾ.....ਨੰਗੇ ਖੜੇ ਸੀ ਸਾਰੇ ਬਿਰਖ ਹੀ......
ਰਾਤ ਜਿਹੜੇ ਓਹਦੇ ਨਾਲ ਸੀ ਓਹ ਰੋਸ਼ਨੀ , ਓਹ ਰੁਖ ......ਦਿਨ ਚੜਦੇ ਨੂੰ ਕਿਸੇ ਦਾ ਥੋਹ-ਪਤਾ ਨਾ ਮਿਲਿਆ .....
ਤੇ ਓਹ ਇਕੱਲੀ ਰਹਿ ਗਈ......
ਜੰਗਲ ਚੋਂ ਤੇ ਬਾਹਰ ਆ ਗਈ ਸੀ.....ਪਤਾ ਨਹੀ ਘਰ ਤਕ ਦਾ ਪੈਂਡਾ ਪੂਰਾ ਕਰ ਸਕਨਾ ਜਾਂ ਨਹੀਂ.....
ਅਖ ਖੁਲਣ ਤੇ ਲਗਾ ਕਿ ਓਸ ਰੱਬ ਨੂੰ ਪੁਛਾਂ ਕਿ ਕਿਉ ਇਹ ਸਮਾਜ ਇਕ ਜੰਗਲ ਵਾਂਗ ਲਗਦਾ ਹੈ ਮੈਨੂੰ ਤੇ ਕਿਉ ਹਰ ਰਿਸ਼ਤਾ ਓਹਨਾ ਜੰਗਲ ਦੇ ਰੁਖਾਂ ਵਾਂਗ ਖੁਦਗਰਜ਼ ਤੇ ਮਤਲਬੀ .....ਜੋ ਤੁਹਾਨੂੰ ਆਪਣੀ ਅੱਗੇ ਹੀ ਸਾੜਨਾ ਚਾਹੁੰਦਾ ਹੈ.....ਪਰ ਰੋਸ਼ਨੀ ਚ ਦੇਖਾਂ ਤਾਂ ਓਸ ਪਰਮਾਤਮਾ ਤੋਂ ਸਿਵਾ ਕੋਈ ਵੀ ਨਹੀ ਜੋ ਸਾਰ ਲੈਂਦਾ ਤੁਹਾਡੀ.....
ਰਸਤਾ ਦਿਖਾਉਣ ਲਈ ਕੋਈ ਨਾ ਕੋਈ ਫਰਿਸ਼ਤਾ ਤਾ ਭੇਜ ਹੀ ਦਿੰਦਾ ਰੱਬ.....
ਵਲੋਂ-ਨਵੀ
15 ਕੁ ਮਿੰਟ ਲਈ ਲੱਗੀ ਅਖ ਨੇ ਇਕ ਐਸੀ ਅੱਗ ਬਾਲ ਦਿਤੀ ਮੇਰੀਆਂ ਸੋਚਾਂ ਚ ਕੀ ਓਹ ਸੁਪਨਾ ਕਾਗਜ਼ ਤੇ ਲਿਖੇ ਬਿਨਾ ਰਿਹਾ ਨਾ ਗਿਆ ਮੇਰੇ ਤੋ.....ਤੁਹਾਡੇ ਸਭ ਨਾਲ ਸਾਂਝਾ ਕਰ ਰਹੀ ਹਾਂ
"ਮੈਨੂ ਅਕਸਰ ਆਪਣੇ ਜਿਹੀਆਂ ਕੁੜੀਆਂ ਮਿਲ ਜਾਂਦੀਆਂ ਨੇ ਸੁਪਨੇ ਚ.....ਅੱਜ ਵੀ ਬੇ-ਅਰਥੀ ਰਿਸ਼ਤਿਆਂ ਦਾ ਅਰਥ ਲਭਦੀ ਇਕ ਕੁੜੀ ਮਿਲੀ ਸੁਪਨੇ ਚ ....ਜੋ ਜੰਗਲ ਚ ਭਟਕ ਰਹੀ ਸੀ....
ਇਹਨਾ ਰਿਸ਼ਤਿਆਂ ਦਾ ਅਰਥ ਲਭਦੇ ਆਪ ਗਵਾਚ ਚੁਕੀ ਓਹ ਕੁੜੀ ਜਿਵੇਂ ਹੁਣ ਕਿਸੇ ਰਸਤੇ ਦੀ ਭਾਲ ਚ ਸੀ....ਉਲਝੀ ਚੁਕੀ ਤੇ ਰੋਂਦੀ ਪਈ ਨੂੰ ਸਮਝ ਹੀ ਨਹੀਂ ਸੀ ਲਗ ਰਹੀ ਕੀ ਕਿਧਰ ਨੂੰ ਜਾਵਾਂ....
ਰੁਖਾਂ ਦੇ ਸਾਏ ਥੋੜੀ ਜਿਨੀ ਵੀ ਆਵਾਜ਼ ਕਰਦੇ ਤਾਂ ਆਪਣੇ ਹੀ ਸਾਏ ਤੋ ਵੀ ਡਰ ਜਾਂਦੀ ਸੀ...ਕਿ ਕਿਧਰੇ ਹਨੇਰੀ ਨਾ ਆ ਜਾਵੇ .....
ਬਾਰ- ਬਾਰ ਪਿਛਾ ਮੁੜ ਕੇ ਵੇਖਦੀ ਜਿਵੇਂ ਕੋਈ ਆਵਾਜ਼ਾਂ ਮਾਰ ਰਿਹਾ ਹੋਵੇ ਓਹਨੂੰ......ਪਰ ਪਿਛੇ ਨਾ ਮੁੜਨ ਦਾ ਫੈਸਲਾ ਲੈ ਲਿਆ ਸੀ ਸ਼ਾਇਦ ਓਹਨੇ .....
ਤੁਰੀ ਜਾ ਰਹੀ ਸੀ.....ਥੱਕੀ ਹਾਰੀ ਜਿਵੇਂ ਵਰਿਆਂ ਤੋਂ ਹੀ ਇਸ ਸਫ਼ਰ ਚ ਹੋਵੇ.....ਘੁਪ ਹਨੇਰਾ ਹੋ ਗਿਆ ਸੀ.....ਪਰ ਇੰਝ ਲਗਾ ਕਿ ਇਹ ਹਨੇਰਾ ਹੀ ਓਹਦੇ ਲਈ ਵਰਦਾਨ ਸਾਬਿਤ ਹੋ ਗਿਆ
ਦੂਰ ਕਿਤੇ ਇਕ ਛੋਟੀ ਜਿਹੀ ਰੋਸ਼ਨੀ ਦਿਖੀ ਓਹਨੂੰ ਤੇ ਤੁਰ ਪਈ ਓਸ ਰਸਤੇ ਤੇ......
ਜਿਵੇਂ ਹੀ ਓਹ ਉਸ ਰੋਸ਼ਨੀ ਦੇ ਨੇੜੇ ਪਹੁੰਚੀ ਤਾਂ ਏਨੇ ਚਿਰ ਨੂੰ ਸਾਰਾ ਜੰਗਲੇ ਲਟ ਲਟ ਕਰਕੇ ਬਲ ਉਠਿਆ .....
ਦੁਖੀ ਮਨ ਨਾਲ ਓਹ ਕੁੜੀ ਖੜੀ ਵੇਖਦੀ ਰਹੀ......ਓਹਨੂੰ ਲਗਾ ਕਿ ਜੇ ਕੁਛ ਦੇਰ ਹੋਰ ਰਹਿ ਜਾਂਦੀ ਉਸ ਜੰਗਲ ਚ ਤਾਂ ਓਹਦਾ ਵੀ ਵਜੂਦ ਸੜ ਕੇ ਸਵਾਹ ਹੋ ਜਾਂਦਾ ......
ਜਦ ਸਵੇਰ ਹੋਈ ਤਾਂ ਓਹ ਨਜ਼ਾਰਾ ਵੇਖ ਕੇ ਓਸ ਕੁੜੀ ਦੀਆਂ ਚੀਕਾਂ ਨਿਕਲ ਗਈਆਂ... ਓਹਨੂੰ ਰਾਹੇ ਪਾਉਣ ਵਾਲੀ ਓਹ ਰੋਸ਼ਨੀ ਵੀ ਮੁੱਕ ਚੁੱਕੀ ਸੀ..... ਤੇ ਜੰਗਲ ਦੇ ਬਿਰਖਾਂ ਤੇ ਇਕ ਵੀ ਪੱਤਾ ਨਾ ਰਿਹਾ.....ਨੰਗੇ ਖੜੇ ਸੀ ਸਾਰੇ ਬਿਰਖ ਹੀ......
ਰਾਤ ਜਿਹੜੇ ਓਹਦੇ ਨਾਲ ਸੀ ਓਹ ਰੋਸ਼ਨੀ , ਓਹ ਰੁਖ ......ਦਿਨ ਚੜਦੇ ਨੂੰ ਕਿਸੇ ਦਾ ਥੋਹ-ਪਤਾ ਨਾ ਮਿਲਿਆ .....
ਤੇ ਓਹ ਇਕੱਲੀ ਰਹਿ ਗਈ......
ਜੰਗਲ ਚੋਂ ਤੇ ਬਾਹਰ ਆ ਗਈ ਸੀ.....ਪਤਾ ਨਹੀ ਘਰ ਤਕ ਦਾ ਪੈਂਡਾ ਪੂਰਾ ਕਰ ਸਕਨਾ ਜਾਂ ਨਹੀਂ....."
ਅਖ ਖੁਲਣ ਤੇ ਲਗਾ ਕਿ ਓਸ ਰੱਬ ਨੂੰ ਪੁਛਾਂ ਕਿ ਕਿਉ ਇਹ ਸਮਾਜ ਇਕ ਜੰਗਲ ਵਾਂਗ ਲਗਦਾ ਹੈ ਮੈਨੂੰ ਤੇ ਕਿਉ ਹਰ ਰਿਸ਼ਤਾ ਓਹਨਾ ਜੰਗਲ ਦੇ ਰੁਖਾਂ ਵਾਂਗ ਖੁਦਗਰਜ਼ ਤੇ ਮਤਲਬੀ .....ਜੋ ਤੁਹਾਨੂੰ ਆਪਣੀ ਅੱਗੇ ਹੀ ਸਾੜਨਾ ਚਾਹੁੰਦੇ ਹਨ.....ਪਰ ਰੋਸ਼ਨੀ ਚ ਦੇਖਾਂ ਤਾਂ ਓਸ ਪਰਮਾਤਮਾ ਤੋਂ ਸਿਵਾ ਕੋਈ ਵੀ ਨਹੀ ਜੋ ਸਾਰ ਲੈਂਦਾ ਤੁਹਾਡੀ.....