ਤੂੰ ਲਹਿਰ ਹੈਂ
ਇੱਕ ਪਲ ਰੁਕ
ਮੈਨੂੰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਫਿਰ ਚਾਹੇ
ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ
ਇੱਕ ਪਲ ਰੁਕ
ਮੈਨੂੰ ਤੇਰੇ ਮੱਥੇ ’ਚ ਆਪਣਾ
ਨਾਮ ਲਿਖ ਲੈਣ ਦੇ
ਮੈਂ ਆਪਣੀ
ਹਰ ਸਵੇਰ, ਹਰ ਸ਼ਾਮ
ਆਪਣੀ ਜ਼ਿੰਦਗੀ ਦੇ ਸਾਰੇ ਰੰਗ
ਰੰਗਾਂ ਦੀ ਸਾਰੀ ਖ਼ੁਸ਼ਬੂ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
ਬਸੰਤ-ਬਹਾਰ
ਹਰ ਮੌਸਮ ਦੀ ਹਰ ਰੁੱਤ
ਤੇਰੇ ਲਈ ਮਹਿਫ਼ੂਜ਼ ਰੱਖੇ ਮੋਹ ਦੇ ਬੋਲ
ਉਨ੍ਹਾਂ ਬੋਲਾਂ ’ਚ
ਪਨਾਹ ਲਈ ਬੈਠੀ ਬਰਸਾਤ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਇੱਕ ਵੇਰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਮੇਰੀਆਂ ਨਜ਼ਰਾਂ ’ਚ ਸ਼ਹਿ ਲਾਈ ਬੈਠਾ
ਤੇਰਾ ਕਪਾਹੀ ਹੁਸਨ
ਮੇਰੇ ਗੀਤਾਂ ਦੀ ਜੂਨ ਭੋਗਦੀ
ਤੇਰੀ ਚਾਨਣੀ ਜਿਹੀ ਉਮਰ
ਸੱਚ ਪੁੱਛੇਂ,
ਤਾਂ ਆਪਣੀ ਸ਼ਾਇਰੀ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਇੱਕ ਵਾਰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਤੂੰ ਲਹਿਰ ਹੈਂ, ਨਦੀ ਹੈਂ
ਇੱਕ ਪਲ ਰੁਕ
ਮੈਨੂੰ ਸਿਰਫ਼ ਇੱਕ ਵੇਰ
ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਫਿਰ ਚਾਹੇ
ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ…।
ਤੂੰ ਲਹਿਰ ਹੈਂ
ਇੱਕ ਪਲ ਰੁਕ
ਮੈਨੂੰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਫਿਰ ਚਾਹੇ
ਮੈਨੂੰ ਕਿਧਰੇ ਵੀ ਵਹਾ ਕੇ ਲੈ ਜਾਈਂ
ਇੱਕ ਪਲ ਰੁਕ
ਮੈਨੂੰ ਤੇਰੇ ਮੱਥੇ ’ਚ ਆਪਣਾ
ਨਾਮ ਲਿਖ ਲੈਣ ਦੇ
ਮੈਂ ਆਪਣੀ
ਹਰ ਸਵੇਰ, ਹਰ ਸ਼ਾਮ
ਆਪਣੀ ਜ਼ਿੰਦਗੀ ਦੇ ਸਾਰੇ ਰੰਗ
ਰੰਗਾਂ ਦੀ ਸਾਰੀ ਖ਼ੁਸ਼ਬੂ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਕੁਦਰਤ ਨੇ ਦਿੱਤੀ ਮੇਰੇ ਹਿੱਸੇ ਦੀ
ਬਸੰਤ-ਬਹਾਰ
ਹਰ ਮੌਸਮ ਦੀ ਹਰ ਰੁੱਤ
ਤੇਰੇ ਲਈ ਮਹਿਫ਼ੂਜ਼ ਰੱਖੇ ਮੋਹ ਦੇ ਬੋਲ
ਉਨ੍ਹਾਂ ਬੋਲਾਂ ’ਚ
ਪਨਾਹ ਲਈ ਬੈਠੀ ਬਰਸਾਤ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਇੱਕ ਵੇਰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਮੇਰੀਆਂ ਨਜ਼ਰਾਂ ’ਚ ਸ਼ਹਿ ਲਾਈ ਬੈਠਾ
ਤੇਰਾ ਕਪਾਹੀ ਹੁਸਨ
ਮੇਰੇ ਗੀਤਾਂ ਦੀ ਜੂਨ ਭੋਗਦੀ
ਤੇਰੀ ਚਾਨਣੀ ਜਿਹੀ ਉਮਰ
ਸੱਚ ਪੁੱਛੇਂ,
ਤਾਂ ਆਪਣੀ ਸ਼ਾਇਰੀ
ਤੇਰੇ ਨਾਮ ਲੁਆ ਸਕਦਾ ਹਾਂ
ਮੈਨੂੰ ਇੱਕ ਵਾਰ ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਤੂੰ ਲਹਿਰ ਹੈਂ, ਨਦੀ ਹੈਂ
ਇੱਕ ਪਲ ਰੁਕ
ਮੈਨੂੰ ਸਿਰਫ਼ ਇੱਕ ਵੇਰ
ਤੇਰੇ ਮੱਥੇ ’ਚ
ਆਪਣਾ ਨਾਮ ਲਿਖ ਲੈਣ ਦੇ
ਫਿਰ ਚਾਹੇ
ਕਿਧਰੇ ਵੀ ਵਹਾ ਕੇ ਲੈ ਜਾਵੀਂ ਮੈਨੂੰ…।
ਦਰਸ਼ਨ ਦਰਵੇਸ਼, ਮੋਬਾਈਲ: 97799-55886