Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
----- ਵਿਯੂਅਲ ਇੱਕ, ਵਿਯੂਅਲ ਦੋ ------


ਮੈਂ ਜੱਟ ਹਾਂ
ਇਹ ਸਤਰ ਖ਼ਤਰਨਾਕ ਹੈ
ਬਹੁਤ ਪਿਆਰੀ ਵੀ ਹੈ

 

ਇਹ ਸਤਰ ਵਿਰਾਸਤੀ ਘੁਮੰਡ ਹੈ
ਨਿਰੀ ਜੱਟ- ਬੂਟ
ਇੱਕ ਟੀਸ ਹੈ-- ਇਹ ਸਤਰ
ਇੱਕ ਦਰਦ ਦੀ ਕਾਂ- ਅੰਗਿਆਰੀ
ਲੈਂਵਰੀ ਕਣਕ 'ਚ ਖੜ੍ਹੀ

 

ਇਸ ਸਤਰ ਦੇ ਦੋ ਵਿਯੂਅਲ ਵੇਖੋ
ਵਿਯੂਅਲ ਨੰਬਰ ਇੱਕ--
ਮੇਰਾ ਬਹੁਤ ਪਿਆਰਾ ਗ਼ੈਰ- ਜੱਟ ਮਿੱਤਰ
ਦਾਰੂ ਦੀ ਸਿਖ਼ਰ 'ਤੇ ਬੋਲਦਾ ਹੈ :
ਮੈਂ ਤੇਰੇ ਵਰਗੇ ਪੰਜਾਹ ਜੱਟ
ਪੈਰਾਂ ਹੇਠ ਦਰੜੇ ਐ
ਜਿੰਨਾ ਚਿਰ ਤੇਰੇ ਅੰਦਰੋਂ ਜੱਟ ਨੀ ਮਰਦਾ
ਮੈਨੂੰ ਫ਼ੋਨ ਨਾ ਕਰੀਂ

 

ਵਿਯੂਅਲ ਨੰਬਰ ਦੋ --
ਮੇਰੀ ਸਾਲੇਹਾਰ ਸਰਦਾਰਾਂ ਦੀ ਨੂੰਹ
ਆਪ ਜੱਟੀ
ਮੇਰੇ ਨਾਲ ਗੱਲੀਂ ਲੱਗੀ ਤੁਰ ਰਹੀ ਹੈ
ਮੈਂ ਇੱਕ ਆਲੀਸ਼ਾਨ ਗੁਰਦੁਆਰਾ ਵੇਖ
ਕਹਿੰਦਾ ਹਾਂ :
ਵਾਹ ! ਕਿੰਨਾ ਸੁੰਦਰ ਗੁਰੂ-ਘਰ ਹੈ ਤੁਹਾਡਾ
ਉਸਦੇ ਚਿਹਰੇ 'ਚ ਗੁਰਦੁਆਰਾ ਆਭਾ- ਰਹਿਤ ਹੈ
ਕਹਿੰਦੀ ਹੈ --
ਇਹ ਤਾਂ ਜੱਟਾਂ ਦਾ ਗੁਰਦੁਆਰੈ .....
--------------------------------------------

 

 

 

( ਦੇਵਨੀਤ )
((ਮਰਹੂਮ ਕਵੀ ਦੇ ਕਾਵਿ- ਸੰਗ੍ਰਿਹ ' ਹੁਣ ਸਟਾਲਿਨ ਚੁੱਪ ਹੈ ' ਵਿੱਚੋਂ ))

25 Sep 2014

Reply