|
 |
 |
 |
|
|
Home > Communities > Punjabi Poetry > Forum > messages |
|
|
|
|
|
ੲਿਕਲਾਪਾ |
" ੲਿਕਲਾਪਾ "
ਮੇਰੇ ਘੁੱਪ ੲਿਕਲਾਪੇ ਤੋਂ
ਹੈ ਹਰ ਆਵਾਜ਼ ਡਰਦੀ
ਅਵਾਜ਼ ਵੀ ਚੁੱਪ ਦੇ ਖੂਹੋਂ
ਚੁੱਪ ਦੇ ਪਾਣੀ ਹੈ ਭਰਦੀ
ਮੇਰੇ ੲਿਕਲਾਪੇ ਤੋਂ ਡਰ
ਕੲੀ ਸਿਰ੍ਹਾਣੇ ਦਮ ਤੋੜ ਗਏ
ਜ਼ਖਮੀ ਨੀਂਦਰ ਵੀ ਮੋੲੀ
ਤੇ ਸੁਫਨੇ ਵੀ ਕਿਤੇ ਦੋੜ ਗਏ
ੲਿਕਲਾਪੇ ਦੀ ਘੁਟਣ 'ਚ ਬਸ
ਕੁਝ ਯਾਦਾਂ ਦੇ ਹੀ ਸਾਹ ਨੇ
ੲਿਸ ਸੁੰਨੀ ਭਟਕਣ ਵਿੱਚ
ਟੁੱਟਦੀਆਂ ਆਸਾਂ ਹੀ ਰਾਹ ਨੇ
ਕਿਸੇ ਸਾਥ ਦਾ ਪਰਛਾਵਾਂ
ਵੀ ਜੇ ਕਿਤੇ ਮਿਲ ਜਾਵੇ
ਜਿਵੇਂ ਆਖਰੀ ਸਾਹ ਤੋਂ ਬਾਅਦ
ਸਾਹ ੲਿੱਕ ਹੋਰ ਮਿਲ ਜਾਵੇ
ਸੁੱਜੇ ਨੈਣ ਮੇਰੇ ਵੀ ਜਿਵੇਂ
ਕੋੲੀ ਥੇਹ ਦਾ ਖੂਹ ਨੇ ਹੋੲੇ
ਸੁੱਕ ਰਿਹਾ ਹੈ ਜਿਸਦਾ ਨੀਰ
ਤੇ ਵਿੱਚ ਨਾਗ ਨੇ ਪੈਦਾ ਹੋੲੇ
ੲਿਕਲਾਪੇ ਦੀ ਦਲਦਲ ਵਿਚ
ਮੈਂ ਹਾਂ ਹੋਲੀ-੨ ਧਸ ਰਿਹਾ
ਸ਼ਾੲਿਦ ੲਿਹ ੲਿਕਲਾਪਾ ਹੀ
ਮੈਨੂੰ ਰਾਹ ਅਗਲੇ ਦੱਸ ਰਿਹਾ ॥
Sandeep Sharma
|
|
03 Sep 2014
|
|
|
|
Hmmm! ਸਚ ਮੁੱਚ ਇਕਲਾਪਾ ਇਕ ਜ਼ਬਰਦਸਤ ਮਾਰੂ ਪ੍ਰਭਾਵ ਰੱਖਣ ਵਾਲੀ ਸਥਿਤੀ ਹੈ |ਇਸਦਾ ਚਿਤਰਣ ਅਤੇ ਨੁਹਾਰ ਸਹੀ ਉਲੀਕੀ ਹੈ !
ਕਿਤੇ ਬਜ਼ੁਰਗਾਂ ਨੂੰ ਪੁੱਛੋ ਇਸਦੀ ਮਾਰ ਦੇ ਅਸਰ ਬਾਰੇ !
ਬਹੁਤ ਸੋਹਣਾ ਲਿਖਿਆ, ਸੰਦੀਪ ਬਾਈ ਜੀ !
ਜਿਉਂਦੇ ਵੱਸਦੇ ਰਹੋ 'ਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ !
ਰੱਬ ਰਾਖਾ !
|
|
03 Sep 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|