|
 |
 |
 |
|
|
Home > Communities > Punjabi Poetry > Forum > messages |
|
|
|
|
|
|
ਇੰਦਰ ਧਨੁਸ਼ - ਰਾਜੇ ਦੀ ਧੀ ਦੀ ਪੀੰਘ |

ਇੰਦਰ ਧਨੁਸ਼ - ਰਾਜੇ ਦੀ ਧੀ ਦੀ ਪੀੰਘ
ਨਿਰਮਲ ਫੁਹਾਰ ਧੋਤੀਆਂ
ਸੂਰਜ ਦੀਆਂ ਕਿਰਨਾਂ
ਅਣਛੋਹੇ ‘ਤਰਲ ਕੱਚ’
ਦੀ ਲਾਠ ਦੀ ਤਰ੍ਹਾਂ
ਅਜੇ ਪਸਰੀਆਂ ਹੀ ਸਨ
ਨੀਲੇ ਖਿਤਿਜ ਵਿਚ,
ਜਿਥੇ ਸਿਲ੍ਹੀ ਪਵਨ
ਰੁਮਕਦੀ ਸੀ,
ਪਈ ਪਰੀਆਂ ਵਾਂਗ
ਠੁਮਕਦੀ ਸੀ,
ਕਿ ਇਕ ਰੂਪਮਤੀ ਤਿੱਤਲੀ
ਅਪਣੇ ਰੰਗ ਬਰੰਗੇ
ਮਖ਼ਮਲੀ ਖੰਭ ਖਿਲਾਰੀ
ਉਸ ਉੱਤੇ ਆ ਬੈਠੀ|
ਰੁਮਕਦੀ ਪਵਨ
ਵਰਜਦੀ ਹੈ,
ਪਰ ਕਿਰਨਾਂ ਦੀ ਲਾਠ
ਲਰਜ਼ਦੀ ਹੈ
’ਤੇ ਤਿੱਤਲੀ ਦੇ ਰੰਗਲੇ
ਪਰਾਂ ਦਾ ਰੂਪ ਜਾ ਸਮਾਇਆ
ਪਾਣੀ ਰੰਗੀ ਲਾਠ ਵਿਚ|
ਲਿਆ ਤਿੱਤਲੀ ਨੇ
ਅਰਸ਼ ਹੁਲਾਰਾ,
ਪਿਆ ਰੰਗਾਂ ਦਾ ਖਿਲਾਰਾ|
ਉਫ਼, ਅਣਛੋਹੀਆਂ ਕਿਰਨਾਂ ਦੀ
ਸੋਹਲ ਸਤਰੰਗੀ ਲਾਠ
ਝੱਲ ਨਾ ਸਕੀ ਝਾਲ,
ਉਹ ਲਿਫ਼ ਗਈ
ਅਤੇ ਬਣ ਗਈ
ਇੰਦਰ ਧਨੁਸ਼ - ਰਾਜੇ ਦੀ ਧੀ ਦੀ ਪੀੰਘ |
ਜਗਜੀਤ ਸਿੰਘ ਜੱਗੀ
|
|
28 Jun 2013
|
|
|
|
|
ਸਾਫਗੋਈ ਔਰ ਈਮਾਨ ਪਰ ਚਲੇ,
ਤੋ ਏਕ ਭੀ ਕਦਰਦਾਨ ਕਾਫੀ ਹੈ |
ਵਿਚੋਂ ਇਕਲੌਤੇ ਕਮੇੰਟ ਅਤੇ ਹੌਸਲਾ ਅਫਜਾਈ ਲਈ ਸ਼ੁਕਰੀਆ ਵੀਰ ਜੀਓ |
ਕਮੇੰਟ ਤੇ ਆਲੋਚਨਾਤਮਕ ਵੀ ਹੋ ਸਕਦਾ ਹੈ, ਕੇਵਲ ਬੱਲੇ ਬੱਲੇ ਹੀ ਨਹੀਂ |
... ਜਗਜੀਤ ਸਿੰਘ ਜੱਗੀ
ਸਾਫਗੋਈ ਔਰ ਈਮਾਨ ਪਰ ਚਲੇ,
ਤੋ ਏਕ ਭੀ ਕਦਰਦਾਨ ਕਾਫੀ ਹੈ |
37 views ਵਿਚੋਂ ਇਕਲੌਤੇ ਕਮੇੰਟ ਅਤੇ ਹੌਸਲਾ ਅਫਜਾਈ ਲਈ ਸ਼ੁਕਰੀਆ, ਵੀਰ ਜੀਓ |
objective ਹੋਂਦਿਆਂ, ਕਮੇੰਟ ਤੇ ਆਲੋਚਨਾਤਮਕ ਵੀ ਹੋ ਸਕਦਾ ਹੈ, ਕੇਵਲ ਬੱਲੇ ਬੱਲੇ ਹੀ ਨਹੀਂ |
... ਜਗਜੀਤ ਸਿੰਘ ਜੱਗੀ
|
|
14 Jul 2013
|
|
|
|
aap g di eh peshkash vi dilkhush kar gayi,...............eh open poetry vi bohat khubb likhi hai sir g.
|
|
17 Jul 2013
|
|
|
|
ਹੌਂਸਲਾ ਅਫਜਾਈ ਲਈ ਧੰਨਵਾਦ, ਬਾਈ ਜੀ |
... ਜਗਜੀਤ ਸਿੰਘ ਜੱਗੀ
ਹੌਂਸਲਾ ਅਫਜਾਈ ਲਈ ਧੰਨਵਾਦ, ਬਾਈ ਜੀ |
... ਜਗਜੀਤ ਸਿੰਘ ਜੱਗੀ
|
|
19 Jul 2013
|
|
|
|
ਬਹੁਤ ਖੂਬ ਸਰ ਜੀ...! |
ਜਿਵੇਂ ਸੱਤ ਰੰਗ ਪਰੋਏ ਹੋਏ ਨੇ ਜੀ। ਤੇ For me Master stroke is ਉਫ, ਅਣਛੋਹੀਆਂ ਕਿਰਨਾਂ ਦੀ ਸੋਹਲ ਸਤਰੰਗੀ ਲਾਠ ਝੱਲ ਨਾ ਸਕੀ ਝਾਲ, ਉਹ ਲਿਫ ਗਈ ਅਤੇ ਬਣ ਗਈ ਇੰਦਰ ਧਨੁਸ਼ - ਰਾਜੇ ਦੀ ਧੀ ਦੀ ਪੀੰਘ |
|
|
19 Jun 2014
|
|
|
|
|
ਸੰਦੀਪ ਜੀ, ਹਮੇਸ਼ਾ ਦੀ ਤਰਾਂ ਆਪ ਦੇ ਹੌਂਸਲਾ ਅਫਜਾਈ ਵਾਲੇ ਕਮੇਂਟ੍ਸ ਲਈ ਬਹੁਤ ਸ਼ੁਕਰੀਆ |
I can't help expressing my gratitude for special focus on specific stanzas in my works, as it is tantamount to veritable critical appraisal...
God Bless !
|
|
25 Jun 2014
|
|
|
|
ਹਰਜਿੰਦਰ ਜੀ
ਆਪਦੇ ਬੇਸ਼ ਕੀਮਤੀ ਅਤੇ ਕੋਮਲ ਅਹਿਸਾਸ ਦੀ ਪਕੜ ਕਰਦੇ ਕਮੇਂਟ੍ਸ ਲਈ ਬਹੁਤ ਬਹੁਤ ਧੰਨਵਾਦ ਜੀ |
ਦੇਰੀ ਲਈ ਛਿਮਾ ਦਾ ਜਾਚਕ ਹਾਂ |
ਜਿਉਂਦੇ ਵਸਦੇ ਰਹੋ ਜੀ !
ਹਰਜਿੰਦਰ ਜੀ
ਆਪਦੇ ਬੇਸ਼ ਕੀਮਤੀ ਅਤੇ ਕੋਮਲ ਅਹਿਸਾਸ ਦੀ ਪਕੜ ਕਰਦੇ ਕਮੇਂਟ੍ਸ ਲਈ ਬਹੁਤ ਬਹੁਤ ਧੰਨਵਾਦ ਜੀ |
ਦੇਰੀ ਲਈ ਛਿਮਾ ਦਾ ਜਾਚਕ ਹਾਂ |
ਜਿਉਂਦੇ ਵਸਦੇ ਰਹੋ ਜੀ !
|
|
05 Aug 2014
|
|
|
Anonymous
|
|
|
ਓ ਬਹੁਤ ਹੀ ਖੂਬਸੂਰਤ ਰਚਨਾ ਸਰ ਜੀ | ਇਹ ਕਿਤੇ ਥੱਲੇ ਚਲੀ ਗਈ ਸੀ ਇਸ ਕਰਕੇ ਮਿਸ ਹੋ ਗਈ, ਪਰ ਅੱਜ ਅਚਾਨਕ ਲਭ ਪਈ |
ਤੁਹਾਡੀਆਂ ਰਚਨਾਵਾਂ ਹਮੇਸ਼ਾ ਸੋਹਣੀਆਂ ਹੁੰਦੀਆਂ ਨੇ ਪਰ ਇਹ ਪੜ੍ਹਕੇ ਕੁਦਰਤ ਦੇ ਸਚੇ ਅਤੇ ਸੁਚੇ ਨਜ਼ਾਰੇ ਦਾ ਅਨੁਭਵ ਮਿਲਿਆ | ਸ਼ੁਕਰੀਆ |
ਓ ਬਹੁਤ ਹੀ ਖੂਬਸੂਰਤ ਰਚਨਾ ਸਰ ਜੀ | ਇਹ ਕਿਤੇ ਥੱਲੇ ਚਲੀ ਗਈ ਸੀ ਇਸ ਕਰਕੇ ਮਿਸ ਹੋ ਗਈ, ਪਰ ਅੱਜ ਅਚਾਨਕ ਲਭ ਪਈ |
ਤੁਹਾਡੀਆਂ ਰਚਨਾਵਾਂ ਹਮੇਸ਼ਾ ਸੋਹਣੀਆਂ ਹੁੰਦੀਆਂ ਨੇ |
ਪਰ ਇਹ ਪੜ੍ਹਕੇ ਕੁਦਰਤ ਦੇ ਸਚੇ ਅਤੇ ਸੁਚੇ ਨਜ਼ਾਰੇ ਦਾ ਅਨੁਭਵ ਮਿਲਿਆ | ਸ਼ੁਕਰੀਆ |
|
|
23 Dec 2014
|
|
|
|
|
|
|
|
|
|
 |
 |
 |
|
|
|