ਬੁਝੇ ਹੋਏ ਹਰ ਦਿਲ ਅੰਦਰ ਇਨਕਲਾਬ ਦੀ ਸ਼ਮਾਂ ਜਲੇਗੀ ,
ਤੇਰੀ ਤੇ ਮੇਰੀ ਐ ਸਾਥੀ ਜਿਸ ਦਿਨ ਇਹ ਸੋਚ ਮਿਲੇਗੀ |
ਉਜੜ ਚੁੱਕੇ ਬਾਗਾਂ ਵਿਚ ਉਮੀਦਾਂ ਦੇ ਫੁੱਲ ਖਿੜਨਗੇ ,
ਸੁੱਕੀ ਹੋਈ ਇਹ ਮਿਹਨਤ ਵਾਲੀ ਟਾਹਣੀ ਜਦੋਂ ਫਲੇਗੀ |
ਹੋਵੇਗਾ ਅਗਾਜ ਉਸ ਦਿਨ ਸੱਜਰੇ ਸੁਰਖ਼ ਸਵੇਰੇ ਦਾ ,
ਉਮਰਾਂ ਤੋਂ ਲੰਬੀ ਜ਼ੁਲਮਾਂ ਦੀ ਇਹ ਰਾਤ ਜਦੋਂ ਢਲੇਗੀ |
ਮਿਟ ਜਾਵੇਗੀ ਭੁੱਖ , ਮੁੜਕੇ ਨਾ ਲੂਸਣਗੀਆਂ ਇਹ ਆਂਦਰਾਂ ,
' ਇਹਨਾਂ ' ਦੀ ਸਾਂਭੀ ਕਣਕ ਨਾ ਫੇਰ ਗੁਦਾਮਾਂ ਵਿਚ ਗਲੇਗੀ |
ਦੇਸ਼ ਦੀ ਸਰ ਜ਼ਮੀਨ ਨੂੰ ਲੁੱਟ ਕੇ ਖੜੇ ਨੇ ਆਕੜ ਨਾਲ ,
ਜੜਾਂ ਤੋਂ ਪੱਟੇ ਜਾਵਣਗੇ , ਇੱਕ ਐਸੀ ਹਵਾ ਚਲੇਗੀ |
ਅੱਖਾਂ ਤੋਂ ਲਾਹ ਕੇ ਪੱਟੀ ਇੱਕ ਦਿਨ ਸੱਚ ਤੇ ਝੂਠ ਨੂੰ ਵੇਖੇਗੀ ,
ਦੇਵੀ ਇਹ ਕਨੂੰਨ ਦੀ ਹੁਣ ਹੋਰ ਕਿੰਨਾ ਚਿਰ ਟਲੇਗੀ |
ਜ਼ਿੰਦਗੀ ਦੇ ਸੁੰਨੇ ਰਾਹ ਦੇ ਹਰ ਇੱਕ ਮੋੜ ਤੇ ਚਾਨਣ ਹੋਵੇਗਾ ,
ਹੱਕ ਤੇ ਸੱਚ ਦੀ ਦੋਸਤਾ ਇਹ ਜਦੋਂ ਮਸ਼ਾਲ ਜਲੇਗੀ |
ਦੋਸ਼ " ਮੰਡੇਰ " ਦੇ ਸਿਰ ਮੜ੍ਹ ਕੇ ਇੱਕ ਦਿਨ ਇਹ ਸੂਲੀ ਟੰਗਣਗੇ ,
' ਨਸ਼ੇ ' ਵਿਚ ਡੁੱਬੇ ' ਹਾਕਮ ' ਦੀ ਇਹ ਕੁਰਸੀ ਜਦੋਂ ਹਿਲੇਗੀ |
ਧੰਨਵਾਦ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
ਬੁਝੇ ਹੋਏ ਹਰ ਦਿਲ ਅੰਦਰ ਇਨਕਲਾਬ ਦੀ ਸ਼ਮਾਂ ਜਲੇਗੀ ,
ਤੇਰੀ ਤੇ ਮੇਰੀ ਐ ਸਾਥੀ ਜਿਸ ਦਿਨ ਇਹ ਸੋਚ ਰਲੇਗੀ |
ਉਜੜ ਚੁੱਕੇ ਬਾਗਾਂ ਵਿਚ ਉਮੀਦਾਂ ਦੇ ਫੁੱਲ ਖਿੜਨਗੇ ,
ਸੁੱਕੀ ਹੋਈ ਇਹ ਮਿਹਨਤ ਵਾਲੀ ਟਾਹਣੀ ਜਦੋਂ ਫਲੇਗੀ |
ਹੋਵੇਗਾ ਅਗਾਜ ਉਸ ਦਿਨ ਸੱਜਰੇ ਸੁਰਖ਼ ਸਵੇਰੇ ਦਾ ,
ਉਮਰਾਂ ਤੋਂ ਲੰਬੀ ਜ਼ੁਲਮਾਂ ਦੀ ਇਹ ਰਾਤ ਜਦੋਂ ਢਲੇਗੀ |
ਮਿਟ ਜਾਵੇਗੀ ਭੁੱਖ , ਮੁੜਕੇ ਨਾ ਲੂਸਣਗੀਆਂ ਇਹ ਆਂਦਰਾਂ ,
' ਇਹਨਾਂ ' ਦੀ ਸਾਂਭੀ ਕਣਕ ਨਾ ਫੇਰ ਗੁਦਾਮਾਂ ਦੇ ਵਿਚ ਗਲੇਗੀ |
ਦੇਸ਼ ਦੀ ਸਰ ਜ਼ਮੀਨ ਨੂੰ ਲੁੱਟ ਕੇ ਖੜੇ ਨੇ ਆਕੜ ਨਾਲ ,
ਜੜਾਂ ਤੋਂ ਪੱਟੇ ਜਾਵਣਗੇ , ਇੱਕ ਐਸੀ ਹਵਾ ਚਲੇਗੀ |
ਅੱਖਾਂ ਤੋਂ ਲਾਹ ਕੇ ਪੱਟੀ ਇੱਕ ਦਿਨ ਸੱਚ ਤੇ ਝੂਠ ਨੂੰ ਵੇਖੇਗੀ ,
ਦੇਵੀ ਇਹ ਕਨੂੰਨ ਦੀ ਹੁਣ ਹੋਰ ਕਿੰਨਾ ਚਿਰ ਟਲੇਗੀ |
ਜ਼ਿੰਦਗੀ ਦੇ ਇਸ ਰਾਹ ਦੇ ਹਰ ਇੱਕ ਮੋੜ ਤੇ ਚਾਨਣ ਹੋਵੇਗਾ ,

|