|
 |
 |
 |
|
|
Home > Communities > Punjabi Poetry > Forum > messages |
|
|
|
|
|
ਇੰਕਲਾਬੀ ਹੋਣਾ ਏਹੋ ਹੁੰਦਾ ਹੈ |
ਜਿੰਦਗੀ- ਤੂੰ ਰੱਬ ਦੀ ਤਰਾਂ ਕਿਓਂ ਨਹੀ ਬਣ ਜਾਂਦੀ ਬੇਪਰਵਾਹ !!! ਜਾਂ ਫਿਰ ਇੰਝ ਕਰ ਮੈੰਨੂ ਸੌਪਦੇ ਮੇਰੀ ਖੁੱਦ-ਮੁਖਤਿਆਰੀ ਜਿਸ ਵਿਚ ਮੈਂ ਸੱਚੀ- ਮੁੱਚੀ ਦਾ ਕੁਝ ਚੁਣ ਸਕਦਾ ਹੋਵਾਂ ...ਜਿਸ ਵਿਚ ਕੁਝ ਵੀ ਨਿਸ਼ਚਿਤ ਨਾ ਹੋਵੇ ਜਿਸ ਵਿਚ ਮੈਂ ਸਿਧਾਰਥ ਤੋ ਬੁੱਧ ਹੋ ਸਕਦਾ ਹੋਵਾਂ ਜਿਸ ਵਿਚ ਕਾਫੀ ਹੋਣ ਤੇਰੀਆਂ ਤਿੰਨ ਹੀ ਸਚਾਈਆ ਨੂੰ ਤੱਕਣਾ ਪਰ ਅਜੇ ਮੈਂ ਰੋਜ਼ ਤੇਰੇ ਕੌੜੇ ਘੁੱਟਾਂ ਨੂੰ ਸ਼ਿਵ ਵਾਂਗੂ ਕੰਠ ਚ ਧਾਰਨ ਕਰਦਾ ਹਾਂ ਮੈਂ ਤਾਂ ਰੋਜ਼ ਹੀ ਤੱਕਦਾ ਇਨਸਾਨਾ ਤੇ ਪਸ਼ੂਆਂ ਵਿਚਲੇ ਫ਼ਰਕ ਨੂੰ ਜਦੋਂ ਅੰਨਦਾਤਾ ਅਪਣੀ ਉਬਲਦੀ ਭੁਖ ਨੂੰ ਰੋਟੀ ਦੀ ਜਗਾ ਬਾਂਸ ਦੇ ਪਾਣੀ ਦਾ ਛਿੱਟਾ ਦਿੰਦਾ ਹੈ ਹੁਣ ਦ੍ਰੋਣਾਚਾਰਿਆ ਸੋਨੇ ਦਾ ਅੰਗੂਠਾ ਮੰਗਦਾ ਹੈ ਅਡਵਾਂਸ ਦਾਖਿਲੇ ਲਈ ਤੇ ਸਾਡੇ ਹੀ ਮੁੰਹ ਵਿਚ ਤੁੰਨ ਦਿੰਦਾ ਹੈ ਸਾਡੇ ਅਸਲੀ ਅੰਗੂਠੇ ਨੂੰ ਚੂਸਣ ਲਈ ਤੇ ਓਹ ਰਿਕਸ਼ੇਵਾਲਾ ਜੋ ਕਲ ਆਪਣੇ ਹੀ ਪਸੀਨੇ ਵਿਚ ਡੁੱਬ ਕੇ ਮਰ ਗਿਆ ਤੇ ਸਭਨੇ ਇਸਨੂੰ ਅੰਤਾਂ ਦੀ ਗਰਮੀ ਦੇ ਕਾਰਨ ਹੋਇਆ ਹਾਦਸਾ ਦਸਿਆ ਕਤਲ ਨਹੀ ਕਿੰਨਾ ਅਸਹਿਜ ਹੈ ਇਹ ਸਬ ਜਰ ਜਾਣਾ ਤੇ ਬਚਾਈ ਲੁਕਾਈ ਫਿਰਨਾ ਅਪਣੀ ਕੁਝ 'ਹੋਣ' ਦੀ ਲੋਚਨਾ ਨੂੰ ਹੁਣ ਮੈਂ ਥੱਕ ਗਿਆ ਹਾਂ ਆਸਮਾਨ ਬਣਿਆ ਬਣਿਆ ਹਰ ਜਗਾ ਹੁੰਦੇ ਹੋਏ ਵੀ ਕਿਤੇ ਨਾ ਹੋਣਾ ਜਿਵੇ ਅੱਖਾਂ ਹਜ਼ਾਰਾਂ ਰੰਗੀਨ ਸੁਫਨੇ ਤਾਂ ਵੇਖਣ ਪਰ ਇਹਨਾ ਦੇ ਹੰਝੂਆ ਦਾ ਕੋਈ ਰੰਗ ਨਾ ਹੋਵੇ ਉਂਝ ਕੁਝ ਦੇਰ ਲਈ ਜਿਵੇਂ ਦਫਤਰਾਂ ਵਿੱਚ 'ਲੰਚ' ਹੁੰਦਾ ਹੈ ਉਵੇਂ ਚੜਦਾ ਉਤਰਦਾ ਸੂਰਜ ਮੈਨੂੰ ਆਪਣੇ ਰੰਗ ਵਿੱਚ ਰੰਗਦਾ ਹੈ ਉਦੋਂ ਮੈਂ ਫੇਸ੍ਬੂਕ ਤੇ ਬੈਠ ਕੇ 'ਲਾਇਕ' ਕਰ ਦਿੰਦਾਂ ਹਾਂ ਦੇਸ਼ਭਗਤੀ ਦੇ ਪੇਜਾਂ ਨੂੰ ਕਵਿਤਾਵਾਂ ਰਚ ਛੱਡਦਾ ਹਾਂ ਇੰਕਲਾਬ ਦਾ ਗੂੜ ਗਿਆਨ ਬਖਾਰਦਾਂ ਹਾਂ ਇਹ ਉਸ ਤਰਾਂ ਦਾ ਬਿਲਕੁਲ ਨਹੀ ਹੈ ਜਿਵੇਂ ਭਗਤ ਸਿੰਘ ਚੁਣਦਾ ਹੈ ਆਜ਼ਾਦੀ ਨੂੰ ਅਪਣੀ ਦੁਲਹਨ ਜਾਂ ਊਧਮ ਸਿੰਘ ਜਰਨਲ ਓਡਵਇਰ ਨੂੰ ਇਹ ਤਾਂ ਬਸ ਕੁੱਕਰ ਦੀ ਸਿਟੀ ਹੈ ਪਾਗਲ ਦਾ 'ਬੋੜ' ਹੈ ਧੁਤ ਵੈਲੀ ਦੀ ਲਲਕਾਰ ਹੈ ਇਹ ਘੁੱਟਣ ਦਾ ਵਿਰੇਚਨ (catharsis) ਭਰ ਹੈ ਕੁੱਕਰ ਦਾ ਫੱਟਣਾ ਕੁਝ ਹੋਰ ਹੁੰਦਾ ਹੈ ਮੇਰੀ ਦੋਸਤ ਜਿਵੇ ਉਤਰ ਜਾਵੇ ਰੇਲਗੱਡੀ ਗੁਲਾਮੀ ਦੀਆਂ ਲੀਹਾ ਤੋਂ ਚਲਦੇ ਚਲਦੇ ਜਾਂ ਧੱਸ ਜਾਵੇ ਵਿਵਸਥਾ ਦੇ ਹੰਕ਼ਾਰ ਦਾ ਵਲਡ ਟ੍ਰੇਡ ਸੇਂਟਰ ਉਦੋਂ ਰੋਸ਼ਨੀ ਇੱਕੋ ਹੀ ਸ਼ਰਤ ਰਖਦੀ ਹੈ ਆਪਣੇ ਆਪੇ ਨੂੰ ਬਾਲਣ ਦੀ ਜਿਵੇ ਕੋਈ ਪਰਵਾਨਾ ਮਰ ਮਿਟੇ ਕੁਦਰਤੀ ਹੱਕਾਂ ਦੀ ਲਾਟ ਉੱਤੇ ਤੇ ਉਸਦੀ ਦੇਹ ਦੇ ਜਾਵੇ ਜਨਮ ਇੱਕ ਖੂਬਸੂਰਤ ਲਮਹੇ ਵਰਗੀ 'ਚਿਣਗ' ਨੂੰ ਜਿਵੇ ਬਦਲਾਂ ਦੀ ਟਕਰਾਹਟ ਚੋਂ ਲਿਸ਼ਕ ਉੱਠੇ ਕਿਸਾਨ ਦੀ ਮਰਦੀ ਫ਼ਸਲ ਵਰਗੀ ਕੋਈ ਉਮੀਦ ਜਿਵੇ ਦੋ ਤਲਵਾਰਾਂ ਦੀ ਟੰਕਾਰ ਕਰ ਦੇਵੇ ਫੈਸਲਾ ਜੁਲਮਾਂ ਦੀਆਂ ਹੋਣੀਆ ਦਾ ਇੰਕਲਾਬੀ ਹੋਣਾ ਏਹੋ ਹੁੰਦਾ ਹੈ -ਮਿਚ ਜਾਣਾ ਮੂਠੀਆਂ ਦਾ ਤੇ ਖੁੱਲ ਜਾਣਾ ਅੱਖਾਂ ਦਾ -ਮੁੱਕ ਜਾਣਾ ਡਰ ਦਾ ਤੇ ਭਰ ਜਾਣਾ ਢੀਠਤਾ ਨਾਲ ਤੇ ਥੁੱਕ ਦੇਣਾ ਬੰਧੂਆਂ ਆਜ਼ਾਦੀ ਦੇ ਉੱਤੇ -ਭੰਨ ਦੇਣਾ ਸਹਿਮੀ ਹੋਈ ਸ਼ਾਂਤੀ ਨੂੰ ਤੇ ਕੁਦ ਜਾਣਾ ਜਿੰਦਗੀ ਦੇ ਕੁਰੂਖੇਤਰ ਵਿੱਚ -ਚੁਣ ਲੈਣਾ ਯੁਧ ਵਿਚਲੀਆਂ ਦੋ ਧਿਰਾਂ ਵਿੱਚੋਂ ਅਪਣੀ ਧਿਰ ਨੂੰ ਤੇ ਹੋ ਜਾਣਾ ਅਰਜੁਨ ਉਦੋਂ ਜਿੰਦਗੀ ਆਪ ਕ੍ਰਿਸ਼ਨ ਬਣ ਜਾਂਦੀ ਹੈ ਉਦੋਂ ਕਾਫੀ ਹੁੰਦੀਆਂ ਹਨ ਸਿਧਾਰਥ ਵਾਂਗੂੰ ਤੱਕਣੀਆਂ ਕੇਵਲ ਤਿੰਨ ਹੀ ਕੌੜੀਆਂ ਸਚਾਈਆ
ਮਹਿੰਦਰ ਪਾਲ ਸ਼ਰਮਾ
|
|
31 Aug 2012
|
|
|
|
|
ਬਹੁਤ ਵਧੀਆ ਜੀ .....ਵਧੀਆ ਰਚਨਾ ਸਾਂਝੀ ਕੀਤੀ ਤੁਸੀਂ .....ਸ਼ੁਕਰੀਆ
|
|
01 Sep 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|