|
ਇਨਸਾਫ |
ਦੱਬੀ ਕੁੱਚਲੀ ਕੁੱਖ ਚੋਂ,ਇਨਕਲਾਬ ਪੈਦਾ ਹੋਣਗੇ। ਪ੍ਰਵਾਨ ਕੀਤੀ ਸੋਚ ਤਾਂ,ਇਨਸਾਫ ਪੈਦਾ ਹੋਣਗੇ।
ਕਤਲਗਾਹ ਇਨਸਾਨ ਦੀ,ਜਹਾਦ ਪੈਦਾ ਕਿੰਝ ਕਰੇ, ਜਾਲਮ ਨਾਲ ਟਕਰਾਉਣ ਤੇ,ਸੁਆਬ ਪੈਦਾ ਹੋਣਗੇ।
ਕਾਤਲ ਕਤਲ ਕਰਨ ਲਈ,ਕਾਤਲ ਨਾਲ ਕੀਤੀ ਦੋਸਤੀ, ਅਮਲ ਜਿੰਦਗੀ ਜੀਣ ਲਈ,ਕਈ ਖਾਬ ਪੈਦਾ ਹੋਣਗੇ।
ਮੰਡੀਆਂ ਚਲਾਉਣ ਲਈ,ਜੋ ਆੜ ਲੈਣੀ ਧਰਮ ਦੀ, ਵਪਾਰ ਤਾਂ ਜਰੂਰ ਹੈ,ਕਦੇ ਬੇਹਿਸਾਬ ਪੈਦਾ ਹੋਣਗੇ।
ਕਲਮ ਖੋਹ ਮਾਸੂਮ ਕੋਲੋਂ,ਤਿਆਰ ਕੀਤੇ ਮਰਨ ਲਈ, ਰੌਣਕਾਂ ਉਜਾੜ ਰੋਣੇ,ਲੇਖਾ-ਏ ਕਿਤਾਬ ਪੇਦਾ ਹੋਣਗੇ।
ਹੱਕ ਸੱਚ ਇਨਸਾਫ ਲਈ,ਲੜਾਈ ਲੜਨੀ ਜਰੂਰ ਹੈ, ਮਨੁੱਖਤਾ ਨੂੰ ਪੀੜੇਂਗਾ,ਤਾਂ ਕਈ ਸਵਾਲ ਪੈਦਾ ਹੋਣਗੇ।
ਖਾਤਮਾ ਨਿੱਘਰੀ ਸੋਚ ਦਾ,ਸੁਆਬ ਬਣੇ ਤੇਰੀ ਸੋਚ ਵਿਚ, ਜੁਲਮ ਖਤਮ ਕਰਨ ਲਈ,ਕਈ ਬਵਾਲ ਪੈਦਾ ਹੋਣਗੇ। ਗੁਰਮੀਤ ਸਿੰਘ
|
|
19 Jan 2013
|