ਇਰਾਦੇਉਸਨੇ ਜੇ ਪਰਖਿਆ ਹੁੰਦਾ,ਖੁਦ ਉਹ ਤਰਸਿਆ ਹੁੰਦਾ,ਰਿੰਮਝਿੰਮ ਵਰਸਿਆ ਹੁੰਦਾ,ਅੰਦਰ ਝਰਨਾਹਟ ਹੋਣੀ ਸੀ।ਖੁਦਾਈ ਮੇਰੇ ਕੋਲ ਹੋਣੀ ਸੀ।ਇਰਾਦੇ ਪਾਉਣ ਦੇ ਹੁੰਦੇ,ਅਸੀਂ ਵੀ ਕਿਸੇ ਦੇ ਹੁੰਦੇ,ਹੌਸਲੇ ਪਸਤ ਨਾ ਹੁੰਦੇ,ਤਸਵੀਰ ਖੂਬਸੂਰਤ ਹੋਣੀ ਸੀ।ਉਹ ਪ੍ਰੇਮ ਦੀ ਮੂਰਤ ਹੋਣੀ ਸੀ।ਮਿਲਨ ਦੀ ਜੇ ਤਾਂਘ ਅੰਦਰ ਹੈ,ਅੰਦਰ ਤਾਂ ਖੁਦ ਹੀ ਮੰਦਰ ਹੈ,ਮੁਕੱਦਰ ਉਸ ਦਾ ਸਕੰਦਰ ਹੈ,ਸੀਰਤ ਸੂਰਤ ਕਦ ਹੋਣੀ ਸੀ। ਦਿਲੋਂ ਇਬਾਦਤ ਜਦ ਹੋਣੀ ਸੀ।