|
 |
 |
 |
|
|
Home > Communities > Punjabi Poetry > Forum > messages |
|
|
|
|
|
ਇਸ਼ਕ |
ਪੌਣਾਂ ਨੱਚੀਆਂ ਦਿਸ਼ਾਵਾਂ ਹੱਸੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਕਤਰਾ ਕਤਰਾ ਛੱਲਾਂ ਹੋਇਆ ਤਾਰਾ ਤਾਰਾ ਗੱਲਾਂ ਹੋਇਆ ਕੋਈ ਫ਼ਰਕ ਨਾ ਚੜ੍ਹੀਆਂ ਲੱਥੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਰਾਤ ਦਿਨਾਂ ਦਾ ਗੇੜਾ ਰੁੱਕਿਆ ਗਲਤ ਸਹੀ ਦਾ ਝੇੜਾ ਮੁੱਕਿਆ ਸਭ ਝੂਠੀਆਂ ਹੋਈਆਂ ਸੱਚੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਆਪਣੀ ਹੋਈ ਸਾਰੀ ਧਰਤੀ ਰੌਲੇ ਅੰਦਰ ਵੀ ਚੁੱਪ ਵਰਤੀ ਸਰਸਬਜ਼ ਨੇ ਟਿੱਬੀਆਂ ਢੱਕੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਜਨਮ ਮੌਤ ਜੋ ਸਕੀਆਂ ਭੈਣਾਂ ਮੇਰੇ ਸ਼ਗਨ ਕਰੇਂਦੀਆਂ ਨੈਣਾਂ ਸਭ ਸੱਸੀਆਂ ਸੋਹਣੀਆਂ ਨੱਚੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਰਾਂਝਾ ਸੈਦਾ ਵੀਰੇ ਵੀਰੇ ਚਾਰੇ ਪਾਸੇ ਦਿਸਦੀ ਹੀਰੇ ਇੱਕ ਹੋਈਆਂ ਮੁੰਦਰਾਂ ਨੱਤੀਆਂ ਨੀਂ ਕੇਹੀਆਂ ਇਸ਼ਕ ਦੁਹਾਈਆਂ ਮੱਚੀਆਂ ਨੀਂ
ਜਸਵੰਤ ਜ਼ਫ਼ਰ
|
|
21 Jan 2013
|
|
|
|
|
ਜਸਵੰਤ ਜ਼ਫ਼ਰ ਬਹੁਤ ਬਾਰੀਕ ਅਵਲੋਕਨ ਵਾਲਾ ਦਾਨਸ਼ਵਰ ਹੈ। ਉਹ ਕਵਿਤਾ ਇਉਂ ਲਿਖਦਾ ਹੈ ਜਿਵੇਂ ਕੋਈ ਕਿਸੇ ਬਹੁਤ ਮਹਿੰਗੀ ਵਸਤ ਨੂੰ ਤੋਲ ਰਿਹਾ ਹੋਵੇ। ਉਹ ਰੀਤਾਂ, ਮਰਯਾਦਾਵਾਂ ਦੀ ਥਾਂ ਕਾਇਨਾਤ ਅਤੇ ਮਾਨਵ ਦੀ ਪਿਆਰ ਭਰੀ ਸੰਭਾਲ ਅਤੇ ਵਿਗਾਸ ਲਈ ਅੱਖਰ ਲਿਖਦਾ ਹੈ। ਉਹ ਸ਼ੈਆਂ, ਵਰਤਾਰਿਆਂ ਅਤੇ ਵਿਅਕਤੀਆਂ ਨੂੰ ਆਪਣੇ ਮੌਲਿਕ, ਨਿਰਪੱਖ ਤੇ ਬੇਬਾਕ ਤਰੀਕੇ ਨਾਲ ਪਰਿਭਾਸ਼ਤ ਕਰਦਾ ਹੈ। ਉਹ ਵਿਵੇਕ, ਵਿਨੋਦ ਤੇ ਵਿਡੰਬਨਾ ਵਾਲਾ ਸ਼ਖ਼ਸ ਹੈ। ਇਸ ਗੱਲੋਂ ਉਹ ਵਿਲੱਖਣ ਅਤੇ ਸਮਰੱਥ ਕਵੀ ਹੈ ਜੋ ਆਪਣੀ ਰਚਨਾ ਦੁਆਰਾ ਸੋਚ ਦੇ ਨਵੇਂ ਦਰ ਖੋਲ੍ਹਦਾ ਹੈ।
-ਸੁਰਜੀਤ ਪਾਤਰ
|
|
24 Jan 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|