|
 |
 |
 |
|
|
Home > Communities > Punjabi Poetry > Forum > messages |
|
|
|
|
|
ਇਸ਼ਕ |
ਕੀਤੀ ਜੋ ਮਹਿਰਮ ਬੰਦਗੀ ਸਿਸਕੀਆਂ ਦੀ ਆੜ ਲੈ ਮੈਂ ਕਿਹਾ ਸੁਣ ਪਿਆਰਿਆ ਦਾਮਨ ਜ਼ਰਾ ਤੂੰ ਝਾੜ ਲੈ
ਪੂਜਣਾਂ ਜੇ ਇਸ਼ਕ ਨੂੰ ਤਾਂ ਜਖ਼ਮ ਚੱਟਣੇ ਸਿੱਖ ਲੈ ਨੈਣ ਆਪਣੇ ਨੋਚ ਲੈ ਤੇ ਖਾਹਿਸ਼ਾਂ ਨੂੰ ਸਾੜ ਲੈ
ੳਹ ਮਰੀਂਦੇ ਆਣ ਕੇ ਖਾਬਾਂ ਦੇ ਅੰਦਰ ਹੀ ਸਦਾ ਵਰਜ ਨੈਣੋਂ ਸ਼ੋਖੀਆਂ ਤੇ ਸੁਪਨਿਆਂ ਨੂੰ ਤਾੜ ਲੈ
ਕਦ ਕਿਸੇ ਨੇ ਦੇਖਣਾ ਆਉਂਦਾ ਮਸੀਹਾ ਧਰਤ ਤੇ ਖੋਹਲ ਬੂਹਾ ਉਮਰ ਦਾ ਅੰਦਰ ਤੂੰ ਉਸਨੂੰ ਵਾੜ ਲੈ
ਵਹਿਮ ਸੀ ਇਹ ਹੁਸਨ ਦਾ ਕੇ ਮੈਂ ਨਾ ਮੁੜਕੇ ਆਵਣਾ ਸਰਦ ਰੁੱਤੇ ਮੌਸਮਾਂ ਮੁੜਨਾ ਤਪੀਂਦੇ ਹਾੜ੍ਹ ਲੈ
ਸ਼ਿਵਰਾਜ ਲੁਧਿਆਣਵੀ
|
|
23 Dec 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|