ਹਾਰ ਗਏ ਨੇ ਜਿਹੜੇ ਬਾਜ਼ੀ ਇਸ਼ਕ਼ ਦੀ ,
ਨਾ ਜਿਉਂਦੇ ਨਾ ਮਾਰੇ ਨੇ ਦੋਸਤਾ .
ਮੈਂ ਵੀ ਕੰਡਿਆਂ ਤੇ ਸੌਣਾ ਸਿਖ ਲਿਆ ,
ਫੁੱਲ ਖਿੜਦੇ ਕਿਹਨੇ ਜਰੇ ਨੇ ਦੋਸਤਾ .
ਜਾਂਚ ਸਿਖ ਲਈ ਮੈਂ ਵੀ ਤਪਦਿਆਂ ਤੇ ਤੁਰਨ ਦੀ ,
ਐਥੇ ਰੁਖ ਕਦੋਂ ਹਰੇ ਨੇ ਦੋਸਤਾ .
ਕਰਨਗੇ ਕੀ ਇਨਸਾਫ਼ ਇਹ ਪਥਰ ਦਿਲ ,
ਮੌਤ ਕੋਲੋ ਇਹ ਡਰੇ ਨੇ ਦੋਸਤਾ .
ਇੱਕ ਪਾਸੇ ਹੌੰਕਿਆ ਦੀ ਟਕੋਰ ਮੁਕਦੀ ਨਹੀ ,
ਇੱਕ ਪਾਸੇ ਮਹਿਲ ਭਰੇ ਨੇ ਦੋਸਤਾ .
ਜਿਹਨਾ ਸਿਦਕ ਨਾਲ ਨਿਭਾਈਆਂ ਯਾਰੀਆਂ ,
ਓਹੀ ਤਾਂ ਝਨਾਬ ਤਰ੍ਰੇ ਨੇ ਦੋਸਤਾ.
ਖੱਟੀਆਂ ਸਦਾ ਓਹਨਾ ਬਦਨਾਮੀਆਂ ,
ਇਸ਼ਕ਼ ਦੀ ਅੱਗ ਜੋ ਸੜੇ ਨੇ ਦੋਸਤਾ .
ਇਸ਼ਕ਼ ਵਿਚ ਅੱਗ ਦੀ ਵਰਸਾਤ ਹੈ ,
ਰਾਹਾਂ ਵਿਚ ਅੰਗਿਆਰ ਧਰੇ ਨੇ ਦੋਸਤਾ.
ਜਿਹੜੇ ਇਸ਼ਕ਼ ਦਾ ਤੂ ਮਜ਼ਾਕ ਬਣਾ ਲਿਆ ,
ਇਸ਼ਕ਼ ਦੇ ਘਰ ਬਹੁਤ ਪਰੇ ਨੇ ਦੋਸਤਾ .
ਦੋਸਤਾ ਦੇ ਕਰਜ਼ ਚੁਕਾਉਂਦਾ ਮੁੱਕ ਜੁ ਪ੍ਰੀਤ ਤਾਂ ,
ਐਨੇ ਸਿਰ ਤੇ ਏਹਸਾਨ ਕਰੇ ਨੇ ਦੋਸਤਾ .
ਹਾਰ ਗਏ ਨੇ ਜਿਹੜੇ ਬਾਜ਼ੀ ਇਸ਼ਕ਼ ਦੀ ,
ਨਾ ਜਿਉਂਦੇ ਨਾ ਮਾਰੇ ਨੇ ਦੋਸਤਾ .
ਮੈਂ ਵੀ ਕੰਡਿਆਂ ਤੇ ਸੌਣਾ ਸਿਖ ਲਿਆ ,
ਫੁੱਲ ਖਿੜਦੇ ਕਿਹਨੇ ਜਰੇ ਨੇ ਦੋਸਤਾ .
ਜਾਂਚ ਸਿਖ ਲਈ ਮੈਂ ਵੀ ਤਪਦਿਆਂ ਤੇ ਤੁਰਨ ਦੀ ,
ਐਥੇ ਰੁਖ ਕਦੋਂ ਹਰੇ ਨੇ ਦੋਸਤਾ .
ਕਰਨਗੇ ਕੀ ਇਨਸਾਫ਼ ਇਹ ਪਥਰ ਦਿਲ ,
ਮੌਤ ਕੋਲੋ ਇਹ ਡਰੇ ਨੇ ਦੋਸਤਾ .
ਇੱਕ ਪਾਸੇ ਹੌੰਕਿਆ ਦੀ ਟਕੋਰ ਮੁਕਦੀ ਨਹੀ ,
ਇੱਕ ਪਾਸੇ ਮਹਿਲ ਭਰੇ ਨੇ ਦੋਸਤਾ .
ਜਿਹਨਾ ਸਿਦਕ ਨਾਲ ਨਿਭਾਈਆਂ ਯਾਰੀਆਂ ,
ਓਹੀ ਤਾਂ ਝਨਾਬ ਤਰ੍ਰੇ ਨੇ ਦੋਸਤਾ.
ਖੱਟੀਆਂ ਸਦਾ ਓਹਨਾ ਬਦਨਾਮੀਆਂ ,
ਇਸ਼ਕ਼ ਦੀ ਅੱਗ ਜੋ ਸੜੇ ਨੇ ਦੋਸਤਾ .
ਇਸ਼ਕ਼ ਵਿਚ ਅੱਗ ਦੀ ਵਰਸਾਤ ਹੈ ,
ਰਾਹਾਂ ਵਿਚ ਅੰਗਿਆਰ ਧਰੇ ਨੇ ਦੋਸਤਾ.
ਜਿਹੜੇ ਇਸ਼ਕ਼ ਦਾ ਤੂ ਮਜ਼ਾਕ ਬਣਾ ਲਿਆ ,
ਇਸ਼ਕ਼ ਦੇ ਘਰ ਬਹੁਤ ਪਰੇ ਨੇ ਦੋਸਤਾ .
ਦੋਸਤਾ ਦੇ ਕਰਜ਼ ਚੁਕਾਉਂਦਾ ਮੁੱਕ ਜੁ ਪ੍ਰੀਤ ਤਾਂ ,
ਐਨੇ ਸਿਰ ਤੇ ਏਹਸਾਨ ਕਰੇ ਨੇ ਦੋਸਤਾ .