ਅਪਹੁੰਚ ਨਹੀਂ ਮੈਂ ਤੇਰੇ ਲਈ, ਪਰ ਰਾਹ ਕੁਝ ਲਮੇਰਾ ਏ..
ਜਗਦੀ ਖਿੜੀ ਜਿਹੀ ਰੂਹ ਚਾਹਵਾਂ, ਇੱਥੇ ਜਿਸਮਾਂ ਦਾ ਹਨੇਰਾ ਏ..
ਨੇਰਿ੍ਆਂ ਤੋਂ ਮੈਂ ਡਰਦੀ ਨਾ, ਪਰ ਚੰਗਾ ਲਗਦਾ ਸਵੇਰਾ ਏ..
ਝੂਠ, ਧੋਖਾ ਨਹੀਂ ਜ਼ਰ ਸਕਦੀ, ਉਂਝ ਜ਼ੇਰਾ ਤਾਂ ਬਥੇਰਾ ਏ..
ਨਾ ਆਕੜ ਇਹ, ਨਾ ਮਾਣ ਕੋਈ, ਦਿਲ ਵਿਚਲਾ ਡਰ ਇਹ ਮੇਰਾ ਏ..
ਹਰ ਬੰਦਾ ਚਿੱਟੇ ਚੋਗੇ 'ਚ, ਪਛਾਨਣਾ ਪੈਂਦਾ ਲੁਟੇਰਾ ਏ..
ਮੇਰੇ ਬੁੱਲਾਂ 'ਚੌਂ ਜਿਹੜਾ ਨਾਂ ਫ਼ਰਕੇ, ਬਿਨਾਂ ਸ਼ੱਕ ਨਾਂ ਤੇਰਾ ਏ..
ਜੇ ਸੱਚਾ ਤੂੰ ਤਾਂ ਰੱਖ ਜਿਗਰਾ, ਸਾਂਝ ਰੂਹ ਨਾਲ ਪਾ, ਬੱਸ ਕੱਜਣ ਨੂੰ ਇਹ ਚਿਹਰਾ ਏ.