|
 |
 |
 |
|
|
Home > Communities > Punjabi Poetry > Forum > messages |
|
|
|
|
|
|
.......ਜਾਪਦੈ |
.......ਜਾਪਦੈ
ਚਮਨ 'ਚ ਕਿਸੇ ਫੁੱਲ ਦਾ ਖੂਨ ਡੁਲ੍ਹਾ ਜਾਪਦੈ ਕਿਸੇ ਹਰਨਾਕਸ਼ ਦਾ ਮੂੰਹ ਖੁਲ੍ਹਾ ਜਾਪਦੈ
ਬਾਗਬਾਂ ਤੋਂ ਬੇ-ਖਬਰ ਹਰ ਫੁੱਲ ਕਤਲ ਹੋ ਰਿਹੈ ਤੇ ਪਾਪਾਂ ਨਾਲ ਭਰਿਆ ਹਰ ਗੋਸ਼ਾ ਜਾਪਦੈ
ਬਹਾਰ ਮੁਗਧ ਵੱਟ ਗਈ ਜ਼ੁਲਮ-ਬਦਲੀ ਵੇਖ ਕੇ ਹਰ ਇਕ ਕਲੀ ਤੇ ਇਕ ਜ਼ੁਲਮ-ਪਰਦਾ ਜਾਪਦੈ
ਮਚ ਰਹੀ ਹੈ ਅਗਨੀ ਇਸ ਗੁਲ ਨੂੰ ਜਲਾਣ ਲਈ ਇਹ ਤਾਂ ਜਿਵੇਂ ਬਾਗਬਾਂ ਦਾ ਹੀ ਫਤਵਾ ਜਾਪਦੈ
ਹਰ ਚਮਨ-ਕੋਸ਼ ਤੇ ਜੋ ਪਰਲਯ ਜਹੀ ਹੈ ਆ ਰਹੀ ਜਿਵੇਂ ਇਸ ਚਮਨ ਦਾ ਹੁਣ ਅੰਤ ਆਇਆ ਜਾਪਦੈ
ਜੀਣ ਦਾ ਇੰਤਖਾਬ ਹੈ ਨਾ ਮਰਨ ਦਾ ਇੰਤਖਾਬ ਹੈ ਬਾਗਬਾਂ ਵੀ ਚਮਨ ਦਾ ਕਿਉਂ ਚੁੱਪ ਕੀਤਾ ਜਾਪਦੈ
ਆਖਦੇ ਨੇ ਕਿਸਮਤ ਜਿਸ ਨੂੰ ਪਰਾਲਬਧ ਅੱਜ ਉਸ ਕਿਤਾਬ ਦਾ ਹਰ ਹਿੰਦਸਾ ਮਿਟਦਾ ਜਾਪਦੈ
|
|
26 Feb 2012
|
|
|
|
ਲਾ-ਜਵਾਬ ਜੀ ......ਬਹੁਤ ਹੀ ਕਮਾਲ ਲਿਖਿਆ ....
|
|
26 Feb 2012
|
|
|
|
|
|
kamaal di rachna,janaab.
koyii passbaan vi taan bahurhga kadi is qatl-gah vich;koyii pattaan te rakh is harnaakash nu cheerne waale;koyii raam,koyi kalagiidhar
amen!
|
|
26 Feb 2012
|
|
|
|
|
ਖੂਬਸੂਰਤ! ਬਹੁਤ ਹੀ ਖੂਬਸੂਰਤ ਅਲਫਾਜ਼
|
|
26 Feb 2012
|
|
|
|
wah iqbal singh ji...kamaal di rachna pesh kiti hai ji....likhde raho.....
|
|
26 Feb 2012
|
|
|
|
ਬਹੁਤ ਹੀ ਵਧਿਆ ਇਕ਼ਬਾਲ ਜੀ ......ਹਰ ਬਾਰ ਦੀ ਤਰਾਂ ......ਅਖਰਾਂ ਚ ਜਾਨ ਪਾ ਦਿੰਦੇ ਹੋਂ............
|
|
27 Feb 2012
|
|
|
|
ਇਕ਼ਬਾਲ ਜੀ ਬਹੁਤ ਹੀ ਵਧਿਆ ......ਹਰ ਬਾਰ ਦੀ ਤਰਾਂ ਲਾ-ਜਵਾਬ
|
|
10 Mar 2012
|
|
|
|
great creation ..........!
|
|
22 Mar 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|