ਜਦ ਦਿਲ ਉਦਾਸ ਹੋਵੇ ਤਾਂ ਫਰਿਆਦ ਕਰੀ,
,ਜੇ ਲੱਗੇ ਨਾ ਦਿਲ ਤੇਰਾ ਕਿਤੇ,
ਤੇ ਮੇਰੀਆ ਗੱਲਾਂ ਯਾਦ ਕਰੀ,
ਲੱਗੇ ਜੇ ਕੋਈ ਗਲਤ ਤੇ,
ਉਸ ਨਾਲ ਲੜਾਈ ਨਾ ਕਰੀ,
ਟੁੱਟਿਆ ਹੋਣਾ ਦਿਲ ਉਹਦਾ,
ਕਿਸੇ ਨੇ ਕੀਤੀ ਹੋਣੀ ਰੂਹ ਤਾਰ-ਤਾਰ ਉਹਦੀ,
ਹੋਣਾ ਜਖ਼ਮੀ ਕਿਸੇ ਕੋਨੇ ਤੋਂ ਦਿਲ ਉਹਦਾ,
ਇਹੀ ਸੋਚ ਵਿਚਾਰ ਕਰੀ,
ਹੋਵੇ ਜੇ ਉਹ ਤੇਰੇ ਵਰਗਾ,
,ਗਲਤ ਹੈ ਤੂੰ ਕਹਿ ਕੇ ਉਸਤੇ ਪਲਟਵਾਰ ਨਾ ਕਰੀ,
ਤੂੰ ਕਿਉ ਦਿੱਤੀ ਸੀ ਸਜ਼ਾ ਬਿਨਾਂ ਕਸੂਰ ਆਪਣੇ ਮਹਿਬੂਬ ਨੂੰ ,
ਜ਼ਰਾ ਇਹ ਸਵਾਲ ਖੁਦ ਨਾਲ ਕਰੀ,
ਜੇ ਫਿਰ ਵੀ ਜਵਾਬ ਨਾ ਮਿਲੇ ਤੈਨੂੰ,
ਮੇਰਾ ਪਾਕ-ਪਵਿੱਤਰ ਪਿਆਰ. ਯਾਦ ਕਰੀ,
,ਭੁੱਲ-ਭੁਲੇਖੇ ਨਾ ਬੋਲ ਬੈਠੀ ਕਿਸੇ ਨੂੰ ਮੰਦਾ -ਚੰਗਾ,
ਉਹਨੂੰ ਮੰਦਾ ਬੋਲਣ ਤੋਂ ਪਹਿਲਾ ਆਪਣਾ ਅੰਦਰ ਝਾਕ ਕੇ ਵੇਖੀ,
ਜੇ ਕੋਈ ਫਰੋਲੇ ਦਿਲ ਆਪਣਾ ,
,ਉਹਦੇ ਬਦਲੇ ਰੂਪ ਤੇ ਨਾ ਸ਼ੱਕ ਕਰੀ,
ਸ਼ੱਕ ਕਰਨ ਪਹਿਲਾ ਤੂੰ ਆਪਣਾ ਅਤੀਤ ਯਾਦ ਕਰੀ,
ਦਿਲ ਦਾ ਕੋਈ ਨਹੀ ਮਾੜਾ ਹੁੰਦਾ,
ਉਹਦੇ ਨਾਲ ਹੁੰਦੇ ਧੋਖੇ ਕਰ ਦਿੰਦੇ ਬਦਲਣ ਲਈ ਮਜ਼ਬੂਰ ਯਾਰਾਂ,
ਗਾਲ ਕੱਢਣ ਤੋ ਪਹਿਲਾ ਮੈਨੂੰ ਅੱਖਾਂ ਬੰਦ ਕਰਕੇ ਯਾਦ ਕਰੀ .
.. ਦਿਲ ਤੇ ਤੂੰ ਬਹੁਤ ਤੌੜੇ ,
ਇਹ ਗਲਤੀ ਵਾਰ-ਵਾਰ ਨਾ ਕਰੀ ,
ਸਾਰੇ ਇੱਕੋ ਜਿਹੇ ਨਹੀ ਹੁੰਦੇ,
ਹੋ ਸਕੇ ਤੇ ਟੁੱਟੇ ਦਿਲ ਦਾ ਦਰਦ ਸਮਝਣ ਦੀ ਕੋਸ਼ਿਸ਼ ਵਾਰ-ਵਾਰ ਕਰੀ,
ਦਿਲ ਤੋੜਣ ਵਾਲੇ ਦਾ ਗੁਨਾਹ ਤੇ ਦਿਲ ਟੁੱਟਣ ਵਾਲੇ ਦੇ ਦਰਦ ,
ਇਹਨਾਂ ਵਿੱਚ ਫਰਕ ਕਰਨਾ ਸਿੱਖੀ,
ਜੇ ਫੇਰ ਵੀ ਪਤਾ ਨਾ ਲੱਗੇ,
ਆਪਣਾ ਕਸੂਰ ਯਾਦ ਕਰੀ,
ਜੇ ਕੋਈ ਕਰੇ ਗਲਤੀ ਦਿਲ ਟੁੱਟਣ ਤੋਂ ਬਾਅਦ ਹੋਰਾਂ ਦਾ ਦਿਲ ਤੋੜਣ ਦੀ,
ਤੂੰ ਉਹਨੂੰ ਪਿਆਰ ਨਾਲ ਸਮਝਾਵੀ,
ਮੇਰੀ ਇਸ ਗੱਲ ਤੇ ਸੋਚ ਵਿਚਾਰ ਕਰੀ.
. ਆਖਿਰੀ ਗੱਲ ਤੂੰ ਸਦਾ ਮੇਰੀ ਯਾਦ ਰੱਖੀ,
ਮੁਸ਼ਕਿਲਾਂ ਤੇ ਮਜ਼ਬੂਰੀਆਂ ਜਿੰਦਗੀ ਦਾ ਹਿੱਸਾ ਹੁੰਦੀਆ ,
,ਜੇ ਕੋਈ ਕਰੇ ਸੱਚਾ ਪਿਆਰ',
ਉਹਦਾ ਵਿੱਚ ਦੁਨੀਆ ਮਜ਼ਾਕ ਬਣਾਵੀ ਨਾ,
ਔਖੇ ਸਮੇਂ ਉਹਦੇ ਨਾਲ ਖੜੀ,
ਰਾਸਤੇ '' ਉਸਤੋਂ ਕਿਨਾਰਾ ਨਾ ਕਰੀ,
. ਪਾ ਕੇ ਸਾਂਝ ਦਿਲਾਂ ਦੀ ਗੈਰਾਂ ਮਗਰ ਨਾ ਲੱਗ ਜਾਵੀ,
ਬਹੁਤ ਕੁਝ ਆਖਦੇ ਨੇ ਲੋਕ ,
ਭਰੋਸਾ ਆਪਣੇ ਪਿਆਰ ਤੇ ਕਰੀ,
,ਭਟਕ ਜਾਵੇ ਦਿਲ ਤੇਰਾ,
ਮੇਰੇ ਬਿਨਾਂ ਗੁਜ਼ਾਰੇ ਦਿਨਾਂ ਨੂੰ ਯਾਦ ਕਰੀ,
ਜੋ ਨਿਭਾ ਨਾ ਸਕੇ ਉਹ ਵਾਅਦਾ ਨਾ ਕਰੀ,
ਖਿਲਵਾੜ ਕਿਸੇ ਦੇ ਦਿਲ ਨਾਲ ਨਾ ਕਰੀ ,
ਮੇਰੇ ਹੰਝੂ ਹੋਕੇ ਯਾਦ ਕਰੀ,
ਕਿਸੇ ਨੂੰ ਦੂਜੀ 'ਪ੍ਰੀਤ ' ਬਣਾਵੀ ਨਾ,
ਹੋ ਸਕੇ ਸੱਚਾ ਦਿਲ ਦੁਖਾਣ ਤੋਂ ਪਹਿਲੇ ਰੱਬ ਤੋ ਡਰੀ....ਪ੍ਰੀਤ ਬਰਤੀਆ