Main aap likh te nahi sakda, sirf suniyan ya padhiyan cheezan hi share kar sakdaaan.
ਜਦੋਂ ਹੋਣ ਨਾ ਦਿਲਾਂ ਚ ਰੰਗ ਚਾਵਾਂ ਦੇ, ਸਿਰਾਂ ਦਾ ਸਾਲੂ ਰੱਤਾ ਕੀ ਕਰੁ
ਜਦੋਂ ਜੜ੍ਹਾਂ ਨੂ ਸੇਯੋੰਕ ਲਾਗ ਜਾਵੇ ਤੇ ਵਿਚਾਰਾ ਹਰਾ ਪੱਤਾ ਕੀ ਕਰੁ
ਭਾਵੇਂ ਲਖ ਆਉਣ ਮੌਸਮ ਬਾਹਰ ਦੇ, ਭਾਵੇਂ ਭੋਰੇ ਵੀ ਆਵਾਜ਼ਾਂ ਰਹਿਣ ਮਾਰਦੇ
ਭਾਵੇਂ ਫੱਗਣ ਮਿਹ੍ਕਾਂ ਨੂ ਮੋਢੇ ਚੱਕ ਲਏ, ਰਹਿਣ ਹਵਾ ਦੇ ਬੁੱਲੇ ਵੀ ਸੀਨਾ ਠਾਰਦੇ
ਜਦੋ ਮਖੀਆਂ ਫੁੱਲਾਂ ਤੋਂ ਮੁਖ ਮੋਡਿਯਾ ਤੇ ਸ਼ਹਿਦ ਵਾਲਾ ਛੱਤਾ ਕੀ ਕਰੁ
ਜਦੋਂ ਹੋਣ ਨਾ ਦਿਲਾਂ ਚ ਰੰਗ ਚਾਵਾਂ ਦੇ, ਸਿਰਾਂ ਦਾ ਸਾਲੂ ਰੱਤਾ ਕੀ ਕਰੁ
ਅਸੀਂ ਇਸ਼੍ਕ਼ੇ ਦੇ ਸਾਗਰਾਂ ਨੂ ਮਾਪੇਯਾ, ਅਸੀਂ ਮਾਹੀ ਨੂ ਮੱਲਾਹ ਵੀ ਸੀ ਥਾਪੇਯਾ
ਅਸੀਂ ਹੰਝੂਆਂ ਨਾਲ ਲਿਖੀ ਸੀ ਕਹਾਨੀ ਜੋ, ਓਨੁ ਅਖਿਯਾਂ ਦੀ ਲੋ ਦੇ ਕੇ ਛਾਪੇਯਾ
ਕੋਈ ਅੰਦਰੋਂ ਕਿਤਾਬ ਸਾਰੀ ਲੈ ਗਿਆ ਤੇ ਖਾਲੀ ਪਿਆ ਗੱਤਾ ਕੀ ਕਰੁ ਜਦੋਂ ਹੋਣ ਨਾ ਦਿਲਾਂ ਚ ਰੰਗ ਚਾਵਾਂ ਦੇ, ਸਿਰਾਂ ਦਾ ਸਾਲੂ ਰੱਤਾ ਕੀ ਕਰੁ
ਕੋੰਨ ਮੇਟ ਸਕੇ ਲਿਖਿਯਾ ਨਸੀਬ ਦਾ, ਭਾਵੇਂ ਕਿੰਨਾ ਹੋਵੇ ਮਿਹਰਮ ਕਰੀਬ ਦਾ
ਜੇਨੂ ਰੋਗ ਲਾ-ਇਲਾਜ ਜੇਹਾ ਲੱਗ ਜਾਏ , ਫੇਰ ਜੋਰ ਚੱਲੇ ਵੈਦ ਨਾ ਤਵੀਤ ਦਾ
ਜਦੋਂ ਹੋਕੇਯਾਂ ਚ ਜੰਮ ਜਾਏ ਬਰਫ, ਤਾਂ ਸਾਹਾਂ ਦਾ ਸੇਕ ਤੱਤਾ ਕੀ ਕਰੁ
ਜਦੋਂ ਹੋਣ ਨਾ ਦਿਲਾਂ ਚ ਰੰਗ ਚਾਵਾਂ ਦੇ, ਸਿਰਾਂ ਦਾ ਸਾਲੂ ਰੱਤਾ ਕੀ ਕਰੁ
ਲਖ ਲਫਜਾਂ ਨੂ ਪੀੜਾਂ ਚ ਪਰੋ ਲਵੇ, ਲਖ ਸੁਰਾਂ ਵੀ ਵੈਰਾਗ ਦੀਯਾਂ ਛੋਹ ਲਵੇ
ਭਾਵੇਂ ਗਾਵੇ 'ਸਰਤਾਜ' ਪੂਰਾ ਭਿਜ ਕੇ, ਭਾਵੇਂ ਗੀਤ ਨਾਲ ਇੱਕ ਮਿੱਕ ਹੋ ਲਵੇ
ਜਦੋਂ ਮਨ ਕਿਤੇ ਹੋਰ ਹੈ ਸਰੋਤੇ ਦਾ, ਗਵੈਯਾ ਮਾਨ ਮੱਤਾ ਕੀ ਕਰੁ
ਜਦੋਂ ਹੋਣ ਨਾ ਦਿਲਾਂ ਚ ਰੰਗ ਚਾਵਾਂ ਦੇ, ਸਿਰਾਂ ਦਾ ਸਾਲੂ ਰੱਤਾ ਕੀ ਕਰੁ