|
ਜਖ਼ਮੀਂ ਪੈਰ |
ਮੈਂ ਹੁਣ ਕੀ ਦੱਸਾਂ ਕੈਸੇ ਨੇ ਰਾਹ ਮੇਰੇ, ਕਹਿਣ ਕਹਾਣੀ ਜਖ਼ਮੀਂ ਪੈਰ ਗਵਾਹ ਮੇਰੇ
ਦੁਨੀਆਂ ਨੂੰ ਲਗਦਾ ਹਾਂ ਮੈਂ ਦਰਵੇਸ਼ ਕੋਈ , ਰੁਤਬੇ ਉਹਲੇ ਲੁਕਦੇ ਰਹਿਣ ਗੁਨਾਹ ਮੇਰੇ
ਡੁੱਬਦੀ ਬੇੜੀ ਤੁਫਾਨਾਂ ਨੂੰ ਕਹਿ ਚੱਲੀ, ਨਿਕਲੇ ਸਾਰੇ ਬੇਈਮਾਨ ਮਲਾਹ ਮੇਰੇ
ਜਦ ਵੀ ਦੇਖਾਂ ਸ਼ੀਸ਼ੇ ਅੰਦਰ ਚਿਹਰਾ ਮੈਂ, ਦੇਵੇ ਸਾਰੇ ਭਰਮ-ਭੁਲੇਖੇ ਲਾਹ ਮੇਰੇ
ਇਸਦੇ ਅੰਦਰ ਖਾਬਾਂ ਦੀ ਅੱਗ ਮੱਚੀ ਨਾ, ਦਿਲ਼ ਦੇ ਅੰਦਰ ਉਗਿਆ ਹੈ ਜੋ ਘਾਹ ਮੇਰੇ
ਯਾਦ ਤੇਰੀ ਦਾ ਦੀਵਾ ਰੋਜ਼ ਜਗਾਉਦੇਂ ਨੇ, ਨਾਮ ਤੇਰੇ ਦਾ ਸਿਮਰਨ ਕਰਦੇ ਸਾਹ ਮੇਰੇ
ਏਹ ਨਾ ਸੋਚੋ ਮੈਨੂੰ ਦਰਦ ਨਹੀਂ ਹੁੰਦਾ, ਹੋਠਾਂ ਉੱਤੇ ਜੇ ਨਾ ਆਵੇ ਆਹ ਮੇਰੇ ............................ਨਿੰਦਰ
|
|
03 Oct 2011
|
|
|
|
22 jii pairan vare vahut acha biyan kita
khoobsurat poetry aa bs lage raho
|
|
03 Oct 2011
|
|
|
|
wadhiya likheya veer.....
par puraani kavitaavaN naalo kujh kami laggi........
|
|
03 Oct 2011
|
|
|
|
ਬਹੁਤ ਹੀ ਵਧੀਆ ਨਿੰਦਰ ਬਾਈ,,,ਕਈ ਦਿਨਾਂ ਤੋਂ ਉਡੀਕ ਸੀ ਤੇਰੀ ਲਿਖਤ ਦੀ,,,ਕਮਾਲ ਹੀ ਕਰਤੀ,,,
" ਜਦ ਵੀ ਦੇਖਾਂ ਸ਼ੀਸ਼ੇ ਅੰਦਰ ਚੇਹਰਾ ਮੈਂ,
ਦੇਵੇ ਸਾਰੇ ਭਰਮ-ਭੁਲੇਖੇ ਲਾਹ ਮੇਰੇ "
" ਜਦ ਵੀ ਦੇਖਾਂ ਸ਼ੀਸ਼ੇ ਅੰਦਰ ਚੇਹਰਾ ਮੈਂ,
ਦੇਵੇ ਸਾਰੇ ਭਰਮ-ਭੁਲੇਖੇ ਲਾਹ ਮੇਰੇ ",,,,,,,,,,,,,,,,,,,,,,,,,,,ਜਿਓੰਦਾ ਵਸਦਾ ਰਹਿ ਮੇਰੇ ਵੀਰ,,,
|
|
03 Oct 2011
|
|
|
|
shi likhiya hai ninder......i lke it........keep sharin......:)
|
|
03 Oct 2011
|
|
|
|
|
harpinder bhaji ne shi kiha ....ninder veer bre dina to w8 kar rahe c ...........kmal karti veere ,,,,,,,rabb rakha
|
|
04 Oct 2011
|
|
|
|
ਏਹ ਨਾ ਸੋਚੋ ਮੈਨੂੰ ਦਰਦ ਨਹੀਂ ਹੁੰਦਾ, ਹੋਠਾਂ ਉੱਤੇ ਜੇ ਨਾ ਆਵੇ ਆਹ ਮੇਰੇ
Gud One Ninder..!!
|
|
04 Oct 2011
|
|
|
|
ਅਛਾ ਲਿਖਿਆ ਨਿੰਦਰ .......ਅੰਮੀ ਦੀ ਗੱਲ ਵੱਲ ਜਰੂਰ ਧਿਆਨ ਦਿਓ ........ਲਿਖਦੇ ਰਹੋ ....ਸਾਂਝਿਆ ਕਰਨ ਲਈ ਸ਼ੁਕਰੀਆ
|
|
04 Oct 2011
|
|
|
|
|
ਨਿੰਦਰ ਜੀ ਹਰ ਵਾਰ ਵਾਂਗ ਇਹ ਵੀ ਇਕ ਵਧੀਆ ਰਚਨਾ ਹੈ....ਹਸਦੇ-ਵਸਦੇ ਰਵੋ!
|
|
04 Oct 2011
|
|
|