|
 |
 |
 |
|
|
Home > Communities > Punjabi Poetry > Forum > messages |
|
|
|
|
|
|
~ਜਖਮੀ ਰੂਹ~ |
ਕਿੰਨਾ ਲੂਹ ਸੁੱਟਿਆ ਏ ....... ਮੇਰੀ ਕੋਮਲ ਰੂਹ ਨੂੰ ......... ਇਹਨਾਂ ਰਿਸ਼ਤਿਆਂ ........ ਤੇ ਹਲਾਤਾਂ ਦੇ ਸੇਕ ਨੇ ....... ਜਿੰਦਾ ਹੁੰਦੇ ਹੋਏ ਵੀ ........ ਕਿੰਨੀ ਵਾਰ .......... ਮਰਨਾ ਪਿਆ ਹੈ ...... ਪਰ ਇਸ ਮੌਤ ਦੇ ਅਰਥ ...... ਲਿਖੇ ਜਾਣ ਵਾਲੇ ......... "ਮੌਤ" ਸ਼ਬਦ ਤੋਂ ਕਿਤੇ ਮੁਸ਼ਕਿਲ ਨੇ ....... ਤੂੰ ਜਦ ਕਿਤੇ ਚੰਦ ਪਲ ....... ਆਪਣੀ ਰੁਝੇਵਿਆਂ ,....... ਭਾਰੀ ਜਿੰਦਗੀ ਚੋਂ ਕੱਢ ..... ਮੇਰਾ ਹਾਲ ਪੁੱਛਿਆ ....... ਤਾਂ ਮੈਂ ਹਰ ਵਾਰ ......... ਅੱਖ ਚੋਂ ਨਿਕਲ ਕੇ ...... ਗੱਲ ਤੇ ਆਏ ........ ਹੰਝੂ ਨੂੰ ਨਜਰ ਅੰਦਾਜ਼ ਕਰ ..... ਕਿਹਾ --ਬਹੁਤ ਵਧੀਆ --........ ਲੱਖਾਂ ਅਰਮਾਨ ਤੇ ਤਕਲੀਫਾਂ ਨੇ ,...... ਸ਼ਬਦੀ ਰੂਪ ਲੈਣ ਤੋਂ ਪਹਿਲਾਂ .... ਦਮ ਤੋੜ ਦਿੱਤਾ ........ ਤੇਰੀ ਖੂਸ਼ੀ ਦੀ ਖਾਤਿਰ ........ ਬਹੁਤ ਬੁਰਾ ਲਗਦਾ ਕਦੇ ਕਦੇ ...... ਕੀ ਤੂੰ ਸਾਨੂੰ ਸਦਾਂ........ ਉਸ ਸਮੇਂ ਯਾਦ ਕੀਤਾ ....... ਜਦ ਤੇਰੇ ਕੋਲ........ ਉਸ ਸਮੇਂ ਲਈ ਕੋਈ ਕੰਮ ਨਹੀਂ ਸੀ ...... ਜਦ ਕਿ ,,,,,,,,,,,,,,,, ਅਸੀਂ ਹਰ ਕੰਮ ਚੋਂ ........ ਤੇਰਾ ਅਕਸ ਵੇਖਿਆ ......... ਤੇ ਅੱਜ ਜਦ ਤੇਰਾ ਸਾਥ ਮਿਲਿਆ ....... ਤਾਂ ਤੇਰੇ ਪਿਆਰ ਦੇ ਬੱਦਲਾਂ ਨੂੰ ........ ਰੋਕ ਲਿਆ ਰਿਸ਼ਤਿਆਂ ਦੇ ਪਹਾੜ ਨੇ ........ ਸਾਡੇ ਜਜਬਾਤਾਂ ਦਾ ਬੱਦਲ ....... ਇਸ ਨਾਲ ਟਕਰਾ ਕੇ ....... ਅੱਜ ਤੱਕ ਵਰ ਰਿਹਾ ਏ ....... ਪਲਕਾਂ ਦੇ ਜਰੀਏ......... ਮੇਰੀ ਬੰਜਰ ਰੂਹ ਤੇ ........ ਤੇ ਮੈ ਅੱਜ ਵੀ .......... ਆਪਣਿਆਂ ਵਾਂਗ ਰਹਿ ਰਹੀ ਹਾਂ ..... ਕੁੱਝ ਅਣਜਾਣ ਤੇ ਮਤਲਬੀ ਲੋਕਾਂ "ਚ........ ਇੱਕ ਚਲਦੇ ਫਿਰਦੇ ਬੁੱਤ ਵਾਂਗ ..........
~~~~~~ ਗੁਰਮਿੰਦਰ ਸੈਣੀਆਂ ~~~~~~
|
|
19 Oct 2011
|
|
|
|
hameshan waang ikk waar fir ton ikk Lajwaab rachna saadi jholi paun layi THANKS
|
|
19 Oct 2011
|
|
|
|
ਬੋਹਤ ਹੀ ਕਮਾਲ ਦੀ ਰਚਨਾ ਹੈ, ਜ਼ਿੰਦਗੀ ਦੀ ਅਸਲੀਅਤ ਦਾ ਪਰਛਾਵਾਂ.............
|
|
19 Oct 2011
|
|
|
|
Balihar Bha g ,,, nal main bilkul sehmat han....
bahut hi vadia writing ... tfs..
|
|
19 Oct 2011
|
|
|
|
ਗੁਰਮਿੰਦਰ ੨੨ ਤੁਹਾਡੀਆਂ ਪੁਰਾਣਿਆ ਰਚਨਾ ਵਾਂਗ ਵਹੁਟ ਦਿਲ ਖਿਚਵੀ ਰਚਨਾ ਹੈ
ਦਿਲ ਨੂ ਸਕੂਨ ਮਿਲਿਆ
ਗੁਰਮਿੰਦਰ ੨੨ ਤੁਹਾਡੀਆਂ ਪੁਰਾਣਿਆ ਰਚਨਾ ਵਾਂਗ ਵਹੁਟ ਦਿਲ ਖਿਚਵੀ ਰਚਨਾ ਹੈ
ਦਿਲ ਨੂ ਸਕੂਨ ਮਿਲਿਆ
|
|
19 Oct 2011
|
|
|
|
|
|
ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਰਚਨਾ ਵੱਲ ਧਿਆਨ ਦੇਣ ਲਈ ,,,,,,,, ਹੱਸਦੇ ਵੱਸਦੇ ਰਹੋ ,,,,,,,,
|
|
20 Oct 2011
|
|
|
|
har vaar di tarah khoobsurat rachna , gurminder veer ji....likhde raho
|
|
20 Oct 2011
|
|
|
|
shukaria sajjan ji ,,,,,,,,,jiooooooooooooo
|
|
21 Oct 2011
|
|
|
|
ਤੂੰ ਜਦ ਕਿਤੇ ਚੰਦ ਪਲ .......
ਆਪਣੀ ਰੁਝੇਵਿਆਂ ,.......
ਭਰੀ ਜਿੰਦਗੀ ਚੋਂ ਕੱਢ .....
ਮੇਰਾ ਹਾਲ ਪੁੱਛਿਆ .......
ਤਾਂ ਮੈਂ ਹਰ ਵਾਰ .........
ਅੱਖ ਚੋਂ ਨਿਕਲ ਕੇ ......
ਗੱਲ ਤੇ ਆਏ ........
ਹੰਝੂ ਨੂੰ ਨਜਰ ਅੰਦਾਜ਼ ਕਰ .....
ਕਿਹਾ --ਬਹੁਤ ਵਧੀਆ --........
ਲੱਖਾਂ ਅਰਮਾਨ ਤੇ ਤਕਲੀਫਾਂ ਨੇ ,......
ਸ਼ਬਦੀ ਰੂਪ ਲੈਣ ਤੋਂ ਪਹਿਲਾਂ ....
ਦਮ ਤੋੜ ਦਿੱਤਾ ........
ਤੇਰੀ ਖੂਸ਼ੀ ਦੀ ਖਾਤਿਰ ........
ਆਪਣਿਆਂ ਵਾਂਗ ਰਹਿ ਰਹੀ ਹਾਂ .....
ਕੁੱਝ ਅਣਜਾਣ ਤੇ ਮਤਲਬੀ ਲੋਕਾਂ "ਚ........
ਇੱਕ ਚਲਦੇ ਫਿਰਦੇ ਬੁੱਤ ਵਾਂਗ ..........
ਮੁਕੱਰਰ ਇਰਸ਼ਾਦ .....ਕਮਾਲ ਲਿਖਿਆ ਮਿੰਦਰ ਵੀਰ ......ਆਪਣੇ ਪਿਆਰੇ ਲਈ ਬਲੀਦਾਨ ਦੀ ਮੂੰਹ ਬੋਲਦੀ ਤਸਵੀਰ .......
ਅਜ ਰੁੱਸਿਆ ਯਾਰ ਮਨਾ ਲਈਏ, ਬਸ ਰਹਿਗੇ ਜਿੰਦਗਾਨੀ ਦੇ ਦਿਨ ਥੋੜੇ,
ਬੜਾ ਹੀ ਬੇਪਰਵਾਹ ਹੈ ਦਿਲਦਾਰ ਮੇਰਾ, ਮੈਂ ਹੱਥ ਜੋੜਾਂ ਤੇ ਓਹ ਦਿਲ ਤੋੜੇ ......
ਸ਼ੁਕਰੀਆ
ਤੂੰ ਜਦ ਕਿਤੇ ਚੰਦ ਪਲ .......
ਆਪਣੀ ਰੁਝੇਵਿਆਂ ,.......
ਭਰੀ ਜਿੰਦਗੀ ਚੋਂ ਕੱਢ .....
ਮੇਰਾ ਹਾਲ ਪੁੱਛਿਆ .......
ਤਾਂ ਮੈਂ ਹਰ ਵਾਰ .........
ਅੱਖ ਚੋਂ ਨਿਕਲ ਕੇ ......
ਗੱਲ ਤੇ ਆਏ ........
ਹੰਝੂ ਨੂੰ ਨਜਰ ਅੰਦਾਜ਼ ਕਰ .....
ਕਿਹਾ --ਬਹੁਤ ਵਧੀਆ --........
ਲੱਖਾਂ ਅਰਮਾਨ ਤੇ ਤਕਲੀਫਾਂ ਨੇ ,......
ਸ਼ਬਦੀ ਰੂਪ ਲੈਣ ਤੋਂ ਪਹਿਲਾਂ ....
ਦਮ ਤੋੜ ਦਿੱਤਾ ........
ਤੇਰੀ ਖੂਸ਼ੀ ਦੀ ਖਾਤਿਰ ........
ਆਪਣਿਆਂ ਵਾਂਗ ਰਹਿ ਰਹੀ ਹਾਂ .....
ਕੁੱਝ ਅਣਜਾਣ ਤੇ ਮਤਲਬੀ ਲੋਕਾਂ "ਚ........
ਇੱਕ ਚਲਦੇ ਫਿਰਦੇ ਬੁੱਤ ਵਾਂਗ ..........
ਮੁਕੱਰਰ ਇਰਸ਼ਾਦ .....ਕਮਾਲ ਲਿਖਿਆ ਮਿੰਦਰ ਵੀਰ ......ਆਪਣੇ ਪਿਆਰੇ ਲਈ ਬਲੀਦਾਨ ਦੀ ਮੂੰਹ ਬੋਲਦੀ ਤਸਵੀਰ .......
ਅਜ ਰੁੱਸਿਆ ਯਾਰ ਮਨਾ ਲਈਏ, ਬਸ ਰਹਿਗੇ ਜਿੰਦਗਾਨੀ ਦੇ ਦਿਨ ਥੋੜੇ,
ਬੜਾ ਹੀ ਬੇਪਰਵਾਹ ਹੈ ਦਿਲਦਾਰ ਮੇਰਾ, ਮੈਂ ਹੱਥ ਜੋੜਾਂ ਤੇ ਓਹ ਦਿਲ ਤੋੜੇ ......
ਸ਼ੁਕਰੀਆ
|
|
23 Oct 2011
|
|
|
|
|
|
|
|
|
|
 |
 |
 |
|
|
|