ਮੈਂ ਕੁਝ ਲਿਖਣੇ ਹੋਰ ਖਿਆਲ ਹਾਂ ਚਾਹੁੰਦਾ,
ਜਰਾ ਪਾਠਕ ਦੀ ਤਵੱਜੋ ਨਾਲ ਹਾਂ ਚਾਹੁੰਦਾ|
ਝੂਠ ਦੀ ਮੰਡੀ, ਸੱਚ ਦੀ ਕਰਨੀ ਭਾਲ ਹਾਂ ਚਾਹੁੰਦਾ,
ਬਦਲਣ ਵਾਲੀ ਨਿਜ਼ਾਮ ਨੂੰ , ਦੇਣੀ ਮਿਸਾਲ ਹਾਂ ਚਾਹੁੰਦਾ,
ਕੁਝ ਜਵਾਬ ਤੇਰੇ ਤੇ ਕੁਝ ਕਰਨੇ ਸਵਾਲ ਹਾਂ ਚਾਹੁੰਦਾ,
ਕੁਝ ਕਦਮ ਮੰਜਿਲ ਵੱਲ, ਤੁਰਨੇ ਨਾਲ ਹਾਂ ਚਾਹੁੰਦਾ,
ਸੌ ਸਾਲ ਦੀ ਖੇਡ ਜਿੰਦ, ਹਰ ਰੋਜ਼ ਹਾਰੀ ਜਾਂਦੇ ਹਾਂ,
ਬਚਪਨ ਵਰਗੇ ਹਾਰਕੇ ਜਿੱਤੇ, ਜੀਣੇ ਸਾਲ ਹਾਂ ਚਾਹੁੰਦਾ,
ਹਨੇਰਾ ਹੋਣ ਤੋਂ ਪਹਿਲਾਂ ਇੱਕ ਖਵਾਹਿਸ਼ ਸਿੱਲੇ ਨੈਣਾਂ ਦੀ,
ਤੱਕਣੀ ਹਰ ਪਾਸੇ ਪੰਜਾਬ ਦੇ ਖੁਸ਼ੀ-ਖੁਸ਼ਹਾਲ ਹਾਂ ਚਾਹੁੰਦਾ,
ਇੱਕੋ ਸੁਰ ਵਿਚ ਵੱਜਦੀ ਸੁਰੀਲੀ ਤਾਲ ਹਾਂ ਚਾਹੁੰਦਾ,
ਹੱਕ- ਸੱਚ ਦੀ ਪਹਿਰੇਦਾਰੀ, ਖਲੋਣਾ ਨਾਲ ਹਾਂ ਚਾਹੁੰਦਾ,
ਜਾਤਾਂ-ਧਰਮਾਂ ਦੇ ਨਾਂ 'ਤੇ, ਕਦੇ ਹੋਵੇ ਨਾ ਬਵਾਲ ਉਠਦਾ,
ਵਿਕਾਸ-ਤਰੱਕੀ ਦੀ ਹੋਵੇ, ਦੂੱਗਣੀ ਚਾਲ ਹਾਂ ਚਾਹੁੰਦਾ,
ਬੇਕਾਰੀ,ਫਿਰਕੇਦਾਰੀ ਨੂੰ ਜਨਮ ਲੈਣ ਦੀ ਥਾਂ ਹੋਵੇ,
ਭ੍ਰਿਸ਼ਟ ਤੇ ਬੇਈਮਾਨ ਖਿਲਾਫ਼ ਕਾਨੂਨੀਂ ਚਾਲ ਹਾਂ ਚਾਹੁੰਦਾ,
ਜਿਸਮ-ਫਿਰੋਸ਼ੀ, ਦਾਜ਼ ਬਲੀ ਤੇ ਫੁੱਲ ਤੋੜਨ ਦੀ,
ਸਖ਼ਤ ਸਜ਼ਾ ਤੇ ਸੱਚੀ ਘੋਖ-ਪੜਤਾਲ ਹਾਂ ਚਾਹੁੰਦਾ,
ਕੁਝ ਹੀ ਦਿਨਾ ਵਿਚ 'ਬਦਲ', ਬਦਲੇਗਾ ਸੌੜੀ ਸੋਚ ਨੂੰ,
'ਜੱਸ' ਮੈਂ ਲਾਗੂ, ਸਖਤ,ਲਾਜ਼ਮੀ, ਲੋਕਪਾਲ ਹਾਂ ਚਾਹੁੰਦਾ ||
ਜੱਸ (10012012)
ਫੁੱਲ ਤੋੜਨ --- ਭਰੂਣ ਹੱਤਿਆ , ਬਦਲ -----ਬਦਲਾਅ(change)