ਕਾਹਤੋਂ ! ਕੀਹਦੇ ਨਾਲ ਆ ਕਰਨੇ, ਬਹੁਤੇ ਰੰਜ਼ ਮਲਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਜਿੱਥੇ ਛੱਜੂ ਪਾਈਆਂ ਝੁੱਗੀਆਂ, ਪੈਰਾਂ ਹੇਠਾਂ ਸੂਲਾਂ ਉੱਗੀਆਂ,
ਸਾਂਝਾ ਭਲਿਆ ਕੀਹਨੂੰ ਪੁੱਗੀਆਂ, ਸ਼ਾਹਾਂ ਨਾਲ ਕੰਗਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਚੌਕਾਂ ਵਿੱਚ ਸਲੀਬਾਂ ਗੱਡੀਆਂ, ਤੈਨੂੰ ਵਰਤਣ ਮਾਰਨ ਠੱਗੀਆਂ,
ਸੱਭੇ ਗੱਲਾਂ ਵਿੱਚੇ ਛੱਡੀਆਂ, ਛੱਡ 'ਤੀ ਕਰਨੀ ਭਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਯਾਰਾਂ ਅੰਦਰ ਦੁਸ਼ਮਣ ਵਸਦੇ, ਕੋਲੇ ਸੱਦੀਏ ਦੂਰ ਨੇ ਨਸਦੇ,
ਪਿੱਠ ਪਿੱਛੇ ਓਹ ਬੋਲੀਆਂ ਕਸਦੇ, ਪੈਸਾ ਬਣੇ ਸਵਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਭਾਈਆਂ ਵਿੱਚ ਰਹਿਮ ਨਾ ਕੋਈ, ਵੱਡੀਆਂ ਦਾ ਸਹਿਮ ਨਾ ਕੋਈ,
ਮੇਰੇ ਮਨ ਵੀ ਵਹਿਮ ਨਾ ਕੋਈ, ਖੂਨ ਨਾ ਰੰਗ ਦਾ ਲਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਜਿਹਨਾਂ ਨੂੰ ਜੀਂਵ ਸਾਥੀ ਮੰਨਿਆ, ਕਿੱਲੇ ਦੇ ਨਾਲ ਹਾਥੀ ਬੰਨਿਆ,
ਆ ਔਖਾਂ ਨੇ ਦਰ ਮੱਲਿਆ, ਹੋਏ ਜੋਕਾਂ ਹੱਥੋਂ ਹਲਾਲ,
ਸੱਜਣ ਜੀ ! ਬਸ ਸਾਨੂੰ, ਆਵੇ ਤੇਰਾ ਇੱਕ ਖਿਆਲ |
ਹੋ ਜਾਵੇ "ਮੋਗਾ" ਵ੍ਸੇਰੇ ਜੋਗਾ, ਸਭਨਾਂ ਨੂੰ ਮਿਲ ਜਾਵੇ ਚੋਗਾ,
ਚਾਨਣ ਦਿਸੇ ਸਵੇਰੇ ਜੋਗਾ , ਇਹੋ ਮੰਗ ਫਿਲਹਾਲ,

ਸੌਖਾਂ ਵਿੱਚ ਜਿਹਨੂੰ ਸਾਥੀ ਮੰਨਿਆ, ਕਿੱਲੇ ਦੇ ਨਾਲ ਹਾਥੀ ਬੰਨਿਆ,