ਇਥੇ ਕਾਹਦੀਆਂ ਕਮਾਈਆਂ, ਇਹ ਸਾਨੂੰ ਰਾਸ ਨਾ ਆਈਆਂ,
ਲੱਕ ਤੋੜ ਅਸੀਂ ਕੀਤੀਆਂ ਜੋ, ਕਿਸੇ ਕਦਰਾਂ ਨਾ ਪਾਈਆਂ |
ਮਾਰ ਗਈ ਉੱਤੋਂ ਮਾਰ, ਜਾਵੇ ਵਧਦੀ ਮਹਿੰਗਾਈ ਇਹ,
ਚਾਰ ਗੁਣਾ ਹੋ ਕੇ ਮਿਲੇ, ਜੋ ਅਸੀਂ ਖੇਤਾਂ 'ਚ ਉਗਾਈਆਂ |
ਜਮੀਨਾਂ ਨੂੰ ਪਲਾਟਾਂ ਵਾਲਾ, ਸਿਉਂਕ ਜੜੀਂ ਪੈ ਗਿਆ,
ਠੱਗਾਂ ਵੱਸ ਪੈ ਕੇ ਅੰਨਦਾਤੇ, ਖੇਤੀਆਂ ਗੁਆ ਲਈਆਂ |
ਨਸ਼ਿਆਂ ਦੇ ਵਹਿਣ ਵਗ੍ਹੇ, ਲਹਿਰਾਂ ਘਰ ਤੋੜ ਸੁੱਟੇ,
ਚੜੇ ਜੋਬਨ-ਜਵਾਨੀ, ਭੁੱਖੇ ਮਗਰਾਂ ਨੇ ਖਾ ਲਈਆਂ |
ਕਿੰਨਾ ਹੀ ਅਨਾਜ ਰਿਹਾ, ਸੜ ਖੁੱਲੇ ਅਸਮਾਨ ਥੱਲੇ,
ਜਾਣ ਕਿੰਨੀਆਂ ਹੀ ਜਿੰਦਾ ਸੌਂ, ਰਾਤੀਂ ਭੁੱਖੀਆਂ ਤਿਹਾਈਆਂ |
ਅਸੀਂ ਮੋਹਤਬਰ ਬਣਾ ਕੇ, ਜਿਹਨੂੰ ਕੁਰਸੀ ਬਿਠਾਇਆ,
ਸੁਖ - ਦੁਖ , ਲੋੜ ਵੇਲੇ, ਜਨਾੱਬ ਫੇਰੀਆਂ ਨਾ ਪਾਈਆਂ |
ਨਿਜ਼ਾਮ ਬਦਲੇਗਾ ਕਦੇ, ਪੰਜਾਬ ਹੋਏਗਾ ਖੁਸ਼ਹਾਲ ,
ਵਹਿਮ ਕੱਡਦੇ ਤੂੰ 'ਜੱਸ', ਆਸਾਂ ਲਾਰਿਆਂ 'ਤੇ ਲਾਈਆਂ |
ਇਥੇ ਕਾਹਦੀਆਂ ਕਮਾਈਆਂ, ਸਾਨੂੰ ਰਾਸ ਨਾ ਆਈਆਂ,
ਲੱਕ ਤੋੜ ਅਸੀਂ ਕੀਤੀਆਂ ਜੋ, ਕਿਸੇ ਕਦਰਾਂ ਨਾ ਪਾਈਆਂ |
ਮਾਰ ਗਈ ਉੱਤੋਂ ਮਾਰ, ਜਾਵੇ ਵਧਦੀ ਮਹਿੰਗਾਈ ਇਹ,
ਚਾਰ ਗੁਣਾ ਹੋ ਕੇ ਮਿਲੇ, ਜੋ ਅਸੀਂ ਖੇਤਾਂ 'ਚ ਉਗਾਈਆਂ |
ਜਮੀਨਾਂ ਨੂੰ ਪਲਾਟਾਂ ਵਾਲਾ, ਸਿਉਂਕ ਜੜੀਂ ਪੈ ਗਿਆ,
ਠੱਗਾਂ ਵੱਸ ਪੈ ਕੇ ਅੰਨਦਾਤੇ, ਖੇਤੀਆਂ ਗੁਆ ਲਈਆਂ |
ਨਸ਼ਿਆਂ ਦੇ ਵਹਿਣ ਵਗ੍ਹੇ, ਕਹਿਰਾਂ ਘਰ ਤੋੜ ਸੁੱਟੇ,